Tuesday 24 November 2020

ਸਲੋਗਨ ਮੁਕਾਬਲੇ ਵਿੱਚ ਸਭ ਤੋਂ ਵੱਧ ਭਾਗੀਦਾਰੀ ਨਾਲ ਫਾਜਿਲਕਾ ਜਿਲ੍ਹਾ ਰਿਹਾ ਮੋਹਰੀ

- Posted on 20 October 2020


ਫਾਜਿਲਕਾ, 20 ਅਕਤੂਬਰ
ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਐਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿੱਚੋ ਸਲੋਗਨ ਲਿਖਣ ਮੁਕਾਬਲੇ ਵਿੱਚ ਜਿਲ੍ਹਾ ਫਾਜਿਲਕਾ ਸਭ ਤੋ ਵੱਧ ਭਾਗੀਦਾਰੀ ਨਾਲ ਪੂਰੇ ਪੰਜਾਬ ਵਿੱਚੋਂ ਮੋਹਰੀ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ ਐਲੀ.ਅਤੇ ਸਕੈ. ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਬਲਾਕ ਅਬੋਹਰ 1 ਨੇ ਪੂਰੇ ਪੰਜਾਬ ਵਿੱਚੋਂ ਪਹਿਲਾ, ਬਲਾਕ ਅਬੋਹਰ 2 ਨੇ ਦੂਸਰਾ, ਬਲਾਕ ਫਾਜਿਲਕਾ 1 ਨੇ ਤੀਸਰਾ ਅਤੇ ਬਲਾਕ ਜਲਾਲਾਬਾਦ -1 ਨੇ ਛੇਵਾਂ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਫਾਜਿਲਕਾ ਨੂੰ ਮੋਹਰੀ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਪਤੀ ਲਈ ਜਿਲ੍ਹੇ ਦੇ ਸਮੂਹ ਬੀਪੀਓਜ, ਵਿੱਦਿਅਕ ਮੁਕਾਬਲਿਆਂ ਦੇ ਜਿਲ੍ਹਾ, ਬਲਾਕ ਅਤੇ ਕਲਸਟਰ ਕੋਆਰਡੀਨੇਟਰ ਸਾਹਿਬਾਨ, ਸਮੂਹ ਅਧਿਆਪਕਾਂ ਸਾਹਿਬਾਨ ਵਧਾਈ ਦੇ ਹੱਕਦਾਰ ਹਨ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਨੇ ਕਿਹਾ ਫਾਜਿਲਕਾ ਜਿਲ੍ਹੇ ਦੇ ਮਿਹਨਤੀ ਅਧਿਆਪਕਾ ਦੀ ਬਦੌਲਤ ਸਾਡਾ ਜਿਲ੍ਹਾ ਬੁਲੰਦੀਆ ਨੂੰ ਛੂਹ ਰਿਹਾ ਹੈ। ਇਸ ਲਈ ਸਮੂਹ ਅਧਿਆਪਕ ਵਧਾਈ ਦੇ ਹੱਕਦਾਰ ਹਨ। ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਨੂੰ ਜਾਨਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ।
ਇਸ ਮੌਕੇ `ਤੇ ਵਿੱਦਿਅਕ ਮੁਕਾਬਲੇ ਜਿਲ੍ਹਾ ਕੋਆਰਡੀਨੇਟਰ ਪ੍ਰਾਇਮਰੀ ਸਵੀਕਾਰ ਗਾਂਧੀ ਨੇ ਕਿਹਾ ਕੀ ਇਹ ਪ੍ਰਾਪਤੀ ਲਈ ਫਾਜਿਲਕਾ ਜਿਲ੍ਹੇ ਦਾ ਇਕੱਲਾ-ਇਕੱਲਾ  ਅਧਿਆਪਕ ਵਧਾਈ ਦਾ ਹੱਕਦਾਰ ਹੈ ਜਿਹਨਾਂ ਦੇ ਯਤਨਾਂ  ਨਾਲ ਜਿਲ੍ਹੇ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ।ਇਸ ਮੌਕੇ `ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਾਕੀ ਰਹਿੰਦੇ ਇੰਵੈਟਸ ਵਿੱਚ ਵੀ ਜਿਲ੍ਹੇ ਦੇ ਅਧਿਆਪਕਾਂ ਵੱਲੋ ਸਕੂਲ ਦੇ ਬੱਚਿਆਂ ਦੀ ਇਸੇ ਤਰ੍ਹਾਂ ਹੀ ਭਰਵੀ ਸਮੂਲੀਅਤ ਕਰਵਾਉਣਗੇ।
ਇਸ ਮੌਕੇ `ਤੇ ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ, ਬੀਪੀਈਓ ਮੈਡਮ ਸੁਨੀਤਾ ਕੁਮਾਰੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਜਸਪਾਲ ਸਿੰਘ ਨੇ ਵੀ ਸਭ ਅਧਿਆਪਕਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ `ਤੇ ਬਲਾਕ ਵਿੱਦਿਅਕ ਮੁਕਾਬਲੇ ਕੋਆਰਡੀਨੇਟਰ ਬਲਾਕ ਅਬੋਹਰ 1 ਤੋਂ ਪਵਨ ਕੁਮਾਰ,ਅਬੋਹਰ 2 ਤੋਂ ਮਹਾਵੀਰ ਟਾਂਕ, ਬਲਾਕ ਖੂਈਆਂ ਸਰਵਰ ਤੋਂ ਕ੍ਰਿਸ਼ਨ ਲਾਲ, ਬਲਾਕ ਫਾਜਿਲਕਾ 1 ਤੋਂ ਸਚਿਨ ਕੁਮਾਰ, ਫਾਜਿਲਕਾ 2 ਤੋਂ ਸੁਨੀਲ ਕੁਮਾਰ , ਬਲਾਕ ਜਲਾਲਾਬਾਦ ਤੋਂ ਹਰਪ੍ਰੀਤ ਸਿੰਘ, ਜਲਾਲਾਬਾਦ 2 ਤੋਂ ਸੁਰਿੰਦਰ ਸਿੰਘ, ਬਲਾਕ ਗੁਰੂਹਰਸਹਾਏ 3 ਤੋਂ ਰਾਜੀਵ ਸ਼ਰਮਾ, ਪੜ੍ਹੋ ਪੰਜਾਬ ਪੜਾਓ ਪੰਜਾਬ ਸਮੁੱਚੀ ਟੀਮ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਗੁੰਬਰ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਸਨ।    

 
 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com