ਕਿਸਾਨਾਂ ਵੱਲੋਂ ਸਾਧਨ ਵਿਹੂਣੇ ਗਰੀਬਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਵੰਡਣ ਦੀ ਮੁਹਿੰਮ ਦੂਜੇ ਦਿਨ ਵੀ 8 ਜ਼ਿਲਿ•ਆਂ ਦੇ 46 ਨਵੇਂ ਪਿੰਡਾਂ ‘ਚ ਜਾਰੀ – ਉਗਰਾਹਾਂ, ਕੋਕਰੀ

ਚੰਡੀਗੜ• 28 ਮਾਰਚ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਰੋਨਾ ਰੋਕੂ ਮੁਹਿੰਮ ਨੂੰ ਮਜ਼ਬੂਤ ਕਰਨ ਹਿਤ ਸਾਧਨ-ਵਿਹੂਣੇ ਗਰੀਬਾਂ ‘ਚ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਵੰਡਣ ਦੀ ਮੁਹਿੰਮ 8 ਜ਼ਿਲਿ•ਆਂ ਦੇ 46 ਨਵੇਂ ਪਿੰਡਾਂ ‘ਚ ਅੱਜ ਦੂਜੇ ਦਿਨ ਵੀ ਜਾਰੀ ਰਹੀ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਸੂਬਾਈ ਪ੍ਰੈਸ ਰਿਲੀਜ਼ ‘ਚ ਦੱਸਿਆ ਗਿਆ ਕਿ ਅੱਜ ਜ਼ਿਲ•ਾ ਸੰਗਰੂਰ ‘ਚ 13, ਬਠਿੰਡਾ ‘ਚ 11, ਮੋਗਾ ‘ਚ 7, ਮਾਨਸਾ ਤੇ ਬਰਨਾਲਾ ‘ਚ 5-5, ਲੁਧਿਆਣਾ ‘ਚ 3 ਅਤੇ ਮੁਕਤਸਰ ਤੇ ਫਰੀਦਕੋਟ ‘ਚ 1-1 ਨਵੇਂ  ਪਿੰਡਾਂ ਵਿੱਚ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ ਘਰ-ਘਰ ਜਾ ਕੇ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ੁਰੂਆਤ ਵਜੋਂ ਜਥੇਬੰਦੀ ਦੇ ਠੋਸ ਆਧਾਰ ਵਾਲੇ ਪਿੰਡਾਂ ‘ਚ ਵਿੱਢੀ ਗਈ ਇਸ ਮੁਹਿੰਮ ਨੂੰ ਆਮ ਲੋਕਾਂ ਵੱਲੋਂ ਖਾਸ ਕਰ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਹੁੰਗਾਰੇ ਦੇ ਜ਼ੋਰ ਹੋਰ ਵਧੇਰੇ ਪਿੰਡਾਂ ਤੱਕ ਅਤੇ ਸ਼ਹਿਰੀ ਬਸਤੀਆ ਤੱਕ ਵੀ ਇਸ ਮੁਹਿੰਮ ਦਾ ਪਸਾਰਾ ਕਰਨ ਲਈ ਯਤਨ ਜੁਟਾਏ ਜਾ ਰਹੇ ਹਨ। ਮੁਹਿੰਮ ‘ਚ ਸ਼ਾਮਲ ਜਥੇਬੰਦਕ ਆਗੂਆਂ ਤੇ ਵਰਕਰਾਂ ਵੱਲੋਂ 2-2, 3-3 ਦੀਆਂ ਟੀਮਾਂ ਬਣਾ ਕੇ ਮਾਸਕ ਬੰਨ•ਣ ਤੇ ਨਿਯਮਤ ਦੂਰੀ ਰੱਖਣ ਸਮੇਤ ਲਾਗ-ਰੋਕੂ ਸਾਰੇ ਇਹਤਿਆਤੀ ਕਦਮ ਅਪਣਾਏ ਜਾ ਰਹੇ ਹਨ। ਕਈ ਥਾਂਈਂ ਦੁੱਧ ਤੇ ਰਾਸ਼ਨ ਤੋਂ ਇਲਾਵਾ ਮਾਸਕ ਤੇ ਸੈਨੇਟਾਈਜ਼ਰ ਵੰਡਣ ਤੋਂ ਇਲਾਵਾ ਗਲੀਆਂ ‘ਚ ਸੈਨਟਾਈਜ਼ਰ-ਸਪ੍ਰੇਅ ਵੀ ਕੀਤੇ ਜਾ ਰਹੇ ਹਨ। ਇਸਤੋਂ ਇਲਾਵਾ ਆਮ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਦੇ ਨਾਲ-ਨਾਲ ਘਰਾਂ ਅੰਦਰ ਵੀ ਸੈਨੇਟਾਈਜ਼ਰ ਸਪ੍ਰੇਅ ਸਮੇਤ ਸਾਰੇ ਇਹਤਿਆਤੀ ਕਦਮ ਅਪਣਾਉਣ ਲਈ ਜਾਗ੍ਰਤ ਵੀ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਾਬਲ ਪੁਲਿਸ ਅਧਿਕਾਰੀਆਂ ਵੱਲੋਂ ਬਹੁਤੇ ਥਾਂਈਂ ਡਿਊਟੀ ਦੇ ਪਾਬੰਦ ਰਹਿੰਦਿਆਂ ਇਸ ਮੁਹਿੰਮ ਦੀ ਮਹੱਤਤਾ ਨੂੰ ਬੁੱਝ ਕੇ ਕੀਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਹੈ। ਪ੍ਰੰਤੂ ਕੁੱਝ ਥਾਂਵਾਂ ‘ਤੇ ਸਮਾਜ ਸੇਵੀ ਸੰਸਥਾਂਵਾਂ ਦੀ ਅਜਿਹੀ ਮੁਹਿੰਮ ‘ਚ ਬੇਲੋੜੀਆਂ ਰੋਕਾਂ ਲਾਉਣ ਵਾਲੇ ਅਧਿਕਾਰੀਆਂ ਨੂੰ ਇਸ ਲੋਕ-ਪੱਖੀ ਜਨਤਕ ਮੁਹਿੰਮ ਦੀ ਮਹੱਤਤਾ ਸਮਝਣ ਦੀ ਅਪੀਲ ਵੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੰਬਾ ਸਮਾਂ ਚੱਲਣ ਵਾਲੇ ਕਰਫਿਊ ਕਾਰਨ ਗਰੀਬ ਲੋਕਾਂ ਦੀਆ ਦਿਨੋ ਦਿਨ ਵਧ ਰਹੀਆਂ ਲੋੜਾਂ ਦੇ ਮੱਦੇਨਜ਼ਰ ਵੱਡੀ ਪੱਧਰ ‘ਤੇ ਰਾਸ਼ਨ/ਦੁੱਧ ਤੇ ਹੋਰ ਜ਼ਰੂਰੀ ਵਸਤਾਂ ਦੀ ਮੁਫ਼ਤ ਸਪਲਾਈ ਯਕੀਨੀ ਬਣਾਈ ਜਾਵੇ। ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਤੇ ਜਥੇਬੰਦਕ ਆਗੂਆਂ ਵਰਕਰਾਂ ਸਮੇਤ ਆਮ ਲੋਕਾਂ ਨੂੰ ਇਸ ਲੋਕ-ਪੱਖੀ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

Read more