Thursday 26 November 2020

ਕਿਸਾਨ, ਮੰਡੀ ਵਿੱਚ ਆਪਣੀ ਜਿਨਸ ਦੀ ਤੁਲਾਈ ਅਤੇ ਵਿਰੀ ਸਮੇਂ ਵਧੇਰੇ ਸੁਚੇਤ ਰਹਿਣ– ਬਲਾਕ ਖੇਤੀਬਾੜੀ ਅਫਸਰ

- Posted on 24 October 2020


—–ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਦਾਣਾ ਮੰਡੀ ਭੋਆ  ਵਿੱਚ ਦੋ ਆੜਤੀ ਝੋਨੇ ਦਾ ਵੱਧ ਤੋਲ ਕਰਦੇ ਕਾਬੂ।
—–ਮੌਕੇ ਤੇ ਵਧ ਤੋਲ ਦੇ ਮੁੱਲ ਦਾ ਜੇ ਫਾਰਮ ਕਟਵਾ ਕੇ ਸੰਬੰਧਤ ਕਿਸਾਨ ਨੂੰ ਮੁਆਵਜਾ ਦਵਾਇਆ ਗਿਆ।

ਪਠਾਨਕੋਟ :24 ਅਕਤੂਬਰ 2020

ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਭੋਆ ਦਾਣਾ ਮੰਡੀ ਦਾ ਦੌਰਾ ਕਰਕੇ ਹੋ ਰਹੀ ਝੋਨੇ ਦੀ ਜਿਨਸ ਦੀ ਤੁਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਅੰਸ਼ੁਮਨ ਸ਼ਰਮਾ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ। ਦੌਰੇ ਦੌਰਾਨ 5  ਮੰਡੀਆਂ ਵਿੱਚ ਹੋ ਰਹੀ ਤੁਲਾਈ ਚੈੱਕ ਕੀਤੀ ਗਈ ਅਤੇ ਦੋ ਆੜਤੀ,ਕਿਸਾਨ ਦੁਆਰਾ ਵਿਕਰੀ ਲਈ ਲਿਆਂਦੀ ਝੋਨੇ ਦੀ ਫਸਲ ਦਾ ਵੱਧ ਤੋਲ ਚੈੱਕ ਕਰਦੇ ਕਾਬੂ ਕੀਤੇ ਗਏ। ਇਸ ਮੋਕੇ ਤੇ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਜਾਗਰੁਕ ਕੀਤਾ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨ•ਾਂ ਖੇਤੀ ਕਰਨੀ ਹੈ ਇਸ ਤਰ•ਾਂ ਕਰਨ ਨਾਲ ਜਿੱਥੇ ਜਮੀਨ ਦੀ ਉਪਜਾÀ ਸਕਤੀ ਵੱਧਦੀ ਹੈ ਉੱਥੇ ਹੀ ਪੈਦਾਵਾਰ ਵਿੱਚ ਵੀ ਮੁਨਾਫਾ ਹੁੰਦਾ ਹੈ।
          ਦਾਣਾ ਮੰਡੀ ਭੋਆ ਵਿੱਚ ਕਿਸਾਨਾਂ ਅਤੇ ਆੜਤੀਆਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਿਸਾਨ ਸੋਚਦੇ ਹਨ ਕਿ ਖੇਤੀ ਜਿਨਸਾਂ ਦਾ ਮੰਡੀਕਰਨ ਪੈਦਾਵਾਰ ਤੋਂ ਬਾਅਦ ਵਿੱਚ ਸ਼ੁਰੂ ਹੁੰਦਾ ਹੈ, ਜਦ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਹੀ ਮੰਡੀਰਨ ਬਾਰੇ ਸੋਚਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਜਿਨਸ ਦੀ ਤੁਲਾਈ ਅਤੇ ਵਿਕਰੀ ਸਮੇਂ ਵਧੇਰੇ ਸੁਚੇਤ  ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾਂ ਕਰਨਾ ਪਵੇ।ਉਨਾਂ ਕਿਹਾ ਕਿ ਆਮ ਕਿਸਾਨਾਂ ਨੂੰ ਤੁਲਾਈ ਬਾਰੇ ਗਿਆਨ ਨਹੀਂ ਹੁੰਦਾ ਜਿਸ ਕਾਰਨ ਤੁਲਾਈ ਸਮੇਂ ਕਿਸਾਨ ਦੇ ਮੌਜੂਦ ਹੋਣ ਦੇ ਬਾਵਜੂਦ ਕੁਝ ਤੋਲੇ ਜਿਨਸ ਦੀ ਵੱਧ ਤੁਲਾਈ ਕਰਕੇ ਕਿਸਾਨ ਨੂੰ ਨੁਕਸਾਨ ਕਰਦੇ ਹਨ।ਉਨਾਂ ਕਿਹਾ ਕਿ ਝੋਨੇ ਦੀ ਤੁਲਾਈ 37.500 ਕਿਲੋ ਪ੍ਰਤੀ ਬੋਰੀ ਦੀ ਭਰਾਈ ਕੀਤੀ ਜਾ ਰਹੀ ਅਤੇ ਬੋਰੀ ਦਾ ਭਾਰ 750 ਗ੍ਰਾਮ ਹੁੰਦਾ ਹੈ।ਉਨਾਂ ਕਿਹਾ ਕਿ  ਆੜਤੀ ਦੇ ਤੋਲੇ ਦੁਆਰਾ ਕੰਢਾ 38 ਕਿਲੋ 200 ਗ੍ਰਾਮ ਤੇ ਬੰਨ ਕੇ ਤੁਲਾਈ ਕਰਨੀ ਹੁੰਦੀ ਹੈ ਇਸ ਲਈ ਕਿਸਾਨ ਨੂੰ ਤੁਲਾਈ ਸਮੇਂ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਤੋਲ 38.200 ਗ੍ਰਾਮ ਤੇ ਹੀ  ਹੋਵੇ।ਉਨਾਂ ਦੱਸਿਆ ਕਿ ਅੱਜ ਕੀਤੀ ਚੈਕਿੰਗ ਦੌਰਾਨ ਅਨਮੋਲ ਟ੍ਰੇਡਰਜ਼ ਕਮਿਸ਼ਨ ਏਜੰਟ ਅਤੇ ਵਰਿੰਦਰ ਕੁਮਾਰ ਐਂਡ ਸਨਜ਼ ਦੇ ਤੋਲਿਆਂ ਦੁਆਰਾ  ਵੱਧ ਤੋਲ ਤੋਲਿਆਂ ਜਾ ਰਿਹਾ ਸੀ ,ਜਿਸ ਨੂੰ ਮੌਕੇ ਤੇ ਹੀ ਕਾਬੂ ਕਰਕੇ ਸੰਬੰਧਤ ਕਿਸਾਨ ਨੂੰ ਵਾਧੂ ਤੋਲ ਦੀ ਕੀਮਤ ਦਾ ਜੇ ਫਾਰਮ ਕਟਵਾ ਕੇ ਦੇ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ।ਉਨਾਂ ਸੰਬੰਧਤ ਆੜਤੀ ਅਤੇ ਤੋਲੇ ਨੂੰ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਵੱਧ ਤੋਲ ਨਾਂ ਤੋਲਿਆ ਜਾਵੇ।ਉਨਾਂ ਕਿਹਾ ਕਿ  ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਿਆ ਜਾਵੇ,ਜੇਕਰ ਆੜਤੀ “ਜੇ” ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਉਨਾਂ ਕਿਹਾ ਕਿ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਆੜਤੀਆਂ ਨੇ ਜਾਅਲੀ “ਜੇ” ਫਾਰਮ ਵੀ ਛਪਵਾਏ ਹੁੰਦੇ ਹਨ,ਜਿਸ ਤੋਂ ਸੁਚੇਤ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਅਸਲੀ “ਜੇ” ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ। ਉਨਾਂ ਨੇ ਕਿਹਾ ਕਿ ਵੱਖ-ਵੱਖ ਕਿਸਮਾਂ ਦੀ ਕਟਾਈ ਹਮੇਸ਼ਾਂ ਵੱਖ ਵੱਖ ਹੀ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਭਵਿੱਖ ਵਿੱਚ ਹਾਈਬ੍ਰਿਡ ਕਿਸਮਾਂ ਦੀ ਬਿਜਾਏ ਸਿਫਾਰਸ਼ਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਤਾਂ ਜੋ ਬੇਲੋੜੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com