Monday 23 November 2020

ਸਮਾਣਾ ਸ਼ਹਿਰ ਦੇ ਵਿਕਾਸ ਲਈ 2 ਕਰੋੜ ਰੁਪਏ ਖ਼ਰਚੇ, 2 ਕਰੋੜ ਦੇ ਕੰਮ ਜਾਰੀ, 8 ਕਰੋੜ ਦੀ ਹੋਰ ਗਰਾਂਟ ਮਿਲੇਗੀ-ਵਿਧਾਇਕ ਰਾਜਿੰਦਰ ਸਿੰਘ

- Posted on 28 August 2020


-1.80 ਕਰੋੜ ਰੁਪਏ ਖ਼ਰਚਕੇ ਸਮਾਣਾ ਨਗਰ ਕੌਂਸਲ ਵੱਲੋਂ ਸਾਰੇ ਘਰਾਂ ‘ਚੋਂ ਇਕੱਠਾ ਕੀਤਾ ਜਾਂਦਾ ਹੈ ਕੂੜਾ ਕਰਕਟ
-53 ਪਿੱਟਾਂ, 2 ਐਮ.ਆਰ.ਐਫ. ਸ਼ੈਡ ਤੇ ਬੇਲਿੰਗ ਮਸ਼ੀਨ ਸਮੇਤ ਮਕੈਨੀਕਲ ਸੈਪਰੇਟਰ ਵੀ ਲਗਾਇਆ-ਰਜਿੰਦਰ ਸਿੰਘ
-ਸਵੱਛਤਾ ਸਰਵੇਖਣ ‘ਚੋਂ ਸਮਾਣਾ ਦਾ ਸੂਬੇ ‘ਚੋਂ 7ਵਾਂ ਅੰਕ, ਦਰਜਾ ਸੁਧਾਰਨ ਲਈ ਯਤਨ ਜਾਰੀ
ਸਮਾਣਾ, 28 ਅਗਸਤ:
ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਸਮਾਣਾ ਦੇ ਵਿਕਾਸ ਲਈ ਜਿੱਥੇ ਇਸ ਸਾਲ ਹੁਣ 2 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ ਅਤੇ 2 ਕਰੋੜ ਰੁਪਏ ਦੇ ਕੰਮ ਜਾਰੀ ਹਨ ਜਦਕਿ 8 ਕਰੋੜ ਰੁਪਏ ਦੀ ਹੋਰ ਗ੍ਰਾਂਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਮੁੱਖ ਥਾਂਵਾ ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ।
ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਠੋਸ ਕੂੜ ਪ੍ਰਬੰਧਨ ਤਹਿਤ ਸ਼ਹਿਰ ਦੀ ਸਾਫ਼-ਸਫ਼ਾਈ ਲਈ ਸ਼ਹਿਰ ‘ਚ 100 ਫੀਸਦੀ ਘਰ-ਘਰ ਤੋਂ ਕੂੜਾ ਇਕੱਠਾਰ ਕੀਤਾ ਜਾ ਰਿਹਾ ਹੈ ਤੇ 80 ਫੀਸਦੀ ਕੂੜੇ ਨੂੰ ਉਸਦੇ ਸਰੋਤ ਤੋਂ ਹੀ ਗਿੱਲੇ ਅਤੇ ਸੁੱਕੇ ਕੂੜੇ ਦੇ ਰੂਪ ‘ਚ ਵੱਖ-ਵੱਖ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 53 ਪਿੱਟਾ, 2 ਐਮ.ਆਰ.ਐਫ.ਸੈਡ, ਬੇਲਿੰਗ ਮਸ਼ੀਨ, ਮਕੈਨੀਕਲ ਸਪਰੇਟਰ ਆਦਿ ਖਰੀਦ ਕੀਤੇ ਗਏ ਹਨ ਜਦਕਿ 1 ਜੇ.ਸੀ.ਬੀ. ਮਸ਼ੀਨ ਖਰੀਦ ਕਰਨ ਲਈ ਟੈਂਡਰ ਲਗਾ ਦਿੱਤਾ ਗਿਆ ਹੈ।
ਹਲਕਾ ਵਿਧਾਇਕ ਨੇ ਦੱਸਿਆ ਕਿ ਘਰ-ਘਰ ਤੋਂ ਕੂੜਾ ਚੁੱਕਣ ਲਈ 5 ਟਰੈਕਟਰ ਟਰਾਲੀਆਂ, 8 ਟੈਪੂ, 30 ਰਿਕਸਾ ਰੇਹੜੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ‘ਤੇ ਲਗਭਗ 1.80 ਕਰੋੜ ਰੁਪਏ ਖਰਚਾ ਕੀਤਾ ਗਿਆ ਹੈ। ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਦੇਖ-ਰੇਖ ਹੇਠ ਨਗਰ ਕੌਂਸਲ ਨੇ ਸਵੱਛਤਾ ‘ਚ ਆਪਣਾ ਦਰਜਾ ਸੁਧਾਰਦਿਆਂ ਉਤਰ ਖੇਤਰ ‘ਚੋਂ 33ਵਾਂ ਅਤੇ ਪੰਜਾਬ ਭਰ ‘ਚ ਸੱਤਵਾਂ ਅੰਕ ਹਾਸਲ ਕੀਤਾ ਹੈ ਤੇ ਹੁਣ ਇਸ ਨੂੰ ਸੁਧਾਰਨ ਹਿੱਤ ਯਤਨ ਜਾਰੀ ਹਨ।
ਇਸੇ ਦੌਰਾਨ ਕਾਰਜ ਸਾਧਕ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਵੱਛਤਾ ਬਾਰੇ ਜਾਗਰੂਕ ਕਰਨ ਤਹਿਤਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਯਤਨ ਜਾਰੀ ਹਨ। ਗਿੱਲਾ ਅਤੇ ਸੁੱਕਾ ਕੂੜਾ ਅਲੱਗ-2 ਕਰਕੇ ਟੈਪੂਆਂ ਵਿੱਚ ਪਾਉਣ ਲਈ ਵੀ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਸਵੱਛਤਾ ਸਬੰਧੀ ਰੈਲੀਆਂ, ਮੁਨਾਦੀ, ਵਾਲ ਪੇਂਟਿੰਗ, ਬੈਨਰ, ਸਕੂਲਾਂ ਵਿੱਚ ਬੱਚਿਆਂ ਦੇ ਸਵੱਛਤਾ ਸਬੰਧੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ 11 ਵਿੱਚੋਂ 4 ਸਕੈਂਡਰੀ ਪੁਆਇੰਟ ਪੱਕੇ ਤੌਰ ਤੇ ਕੂੜਾ ਰਹਿਤ ਕਰ ਦਿੱਤੇ ਗਏ ਹਨ ਅਤੇ 2020-21 ਦੇ ਸਵੱਛਤਾ ਸਰਵੇਂ ਵਿੱਚ ਦੇਸ਼ ਵਿੱਚੋਂ ਵਧੀਆਂ ਰੈਕਿੰਗ ਪ੍ਰਾਪਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com