ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 7 ਫਰਵਰੀ ਨੂੰ
ਪਟਿਆਲਾ, 23 ਦਸੰਬਰ: ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ ਹੁਣ 10 ਜਨਵਰੀ 2021 ਦੀ ਜਗ੍ਹਾ 7 ਫਰਵਰੀ 2021 (ਐਤਵਾਰ) ਨੂੰ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਇਹ ਪ੍ਰੀਖਿਆ ਪਹਿਲਾਂ ਮਿਤੀ 10 ਜਨਵਰੀ 2021 ਨੂੰ ਹੋਣੀ ਸੀ, ਜੋ ਹੁਣ 7 ਫਰਵਰੀ 2021 ਨੂੰ ਹੋਵੇਗੀ।