ਨਗਰ ਨਿਗਮ, ਨਗਰ ਕੌਂਸਲ ਚੋਣਾਂ-2021 ਲਈ ਸ਼ਿਕਾਇਤ ਸੈੱਲ ਸਥਾਪਤ
ਕਪੂਰਥਲਾ, 1 ਫਰਵਰੀ :
ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ-2021 ਲਈ ਸ਼ਿਕਾਇਤ ਸੈਲ ਦੀ ਸਥਾਪਨਾ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲਾ ਚੋਣ ਅਫਸਰ ਐਸ ਪੀ ਆਂਗਰਾ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਚੋਣਾਂ ਸਬੰਧੀ ਕੋਈ ਇਤਰਾਜ ਜਾਂ ਸ਼ਿਕਾਇਤ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਕੀਤੇ ਗਏ ਸ਼ਿਕਾਇਤ ਸੈੱਲ ਉਪਰ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦਾ ਹੈ । ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਪਸ਼ੂ ਪਾਲਣ ਵਿਭਾਗ ਕਪੂਰਥਲਾ ਦੇ ਦੋ ਅਧਿਕਾਰੀਆਂ ਸ਼੍ਰੀ ਨਵਦੀਪ ਸਿੰਘ ਮੋਬਾਈਲ ਨੰਬਰ 76968-67134 ਅਤੇ ਸ਼੍ਰੀ ਬਲਵਿੰਦਰ ਸਿੰਘ ਮੋਬਾਈਲ ਨੰਬਰ 86995-88331 ਅਤੇ ਈ-ਮੇਲ ਆਈ. ਡੀ. [email protected] ਹੈ, ਦੀ ਡਿਊਟੀ ਕੰਪਲੇਂਟ ਸੈੱਲ ਵਿੱਚ ਲਗਾਈ ਗਈ ਹੈ ।