ਅੰਗਰੇਜ਼ੀ ਮਾਸਟਰ ਕਾਡਰ ਭਰਤੀ ਪ੍ਰੀਖਿਆ ਹੋਈ
– ਕੋਈ ਵੀ ਨਕਲ ਅਤੇ ਇਮਪਰੋਸਨੇਸ਼ਨ ਕੇਸ ਨਹੀਂ ਆਇਆ ਸਾਹਮਣੇ
ਐੱਸ.ਏ.ਐੱਸ. ਨਗਰ 28 ਦਸੰਬਰ: ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਪੰਜਾਬੀ ਅਤੇ ਹਿੰਦੀ ਮਾਸਟਰ ਕਾਡਰ ਦੀ ਪ੍ਰੀਖਿਆ ਤੋਂ ਬਾਅਦ ਦੂਜੇ ਦਿਨ ਅੰਗਰੇਜ਼ੀ ਮਾਸਟਰ ਕਾਡਰ ਦੀ ਭਰਤੀ ਪ੍ਰੀਖਿਆ ਵੀ ਪੂਰੇ ਅਨੁਸ਼ਾਸ਼ਨ ਵਿੱਚ ਸੰਪੰਨ ਹੋ ਗਈ ਹੈ।
ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਸਕੂਲ ਵਿਖੇ ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਇਹਨਾਂ ਭਰਤੀ ਪ੍ਰੀਖਿਆਵਾਂ ਲਈ ਜਿੱਥੇ ਭਰਤੀ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਆਯੋਜਨ ਲਈ ਪੂਰੇ ਅਨੁਸ਼ਾਸ਼ਨ ਤਹਿਤ ਕਾਰਜ ਕੀਤਾ ਜਾ ਰਿਹਾ ਹੈ ਉੱਤੇ ਪ੍ਰੀਖਿਆ ਕੇਂਦਰਾਂ ‘ਚ ਨਕਲ ਨੂੰ ਰੋਕਣ ਅਤੇ ਇਮਪਰਸੋਨੇਸ਼ਨ ਜਿਹੇ ਕੇਸ ਪ੍ਰੀਖਿਆ ਕੇਂਦਰ ਵਿੱਚ ਆ ਹੀ ਨਾ ਸਕਣ ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪਹਿਲਾਂ ਹੀ ਚੇਤਾਵਨੀ ਪੋਸਟਰ ਲਗਵਾਏ ਹੋਏ ਹਨ।
ਉਹਨਾਂ ਇਸ ਮੌਕੇ 3 ਬੀ 1 ਵਿਖੇ ਸਿੱਖਿਆ ਭਰਤੀ ਬੋਰਡ ਦੇ ਦਫ਼ਤਰ ਵਿੱਚ ਵੀ ਦੌਰਾ ਕੀਤਾ ਅਤੇ ਚਲ ਰਹੀ ਭਰਤੀਆਂ ਦੀ ਸਕਰੂਟਨੀ ਪ੍ਰਕਿਰਿਆ ਦਾ ਨਿਰੀਖਣ ਵੀ ਕੀਤਾ।
ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਭਰਤੀ ਬੋਰਡ ਨੇ ਜਾਣਕਾਰੀ ਦਿੱਤੀ ਕਿ ਅੰਗਰੇਜ਼ੀ ਦੀ ਮਾਸਟਰ ਕਾਡਰ ਭਰਤੀ ਲਈ 5412 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਹੈ ਜੋ ਕਿ ਅਪਲਾਈ ਕਰਨ ਵਾਲਿਆਂ ਦਾ 86.44 ਫੀਸਦੀ ਹੈ। ਇਸ ਪ੍ਰੀਖਿਆ ਲਈ 8 ਜ਼ਿਲਿ੍ਹਆਂ ਵਿੱਚ 25 ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਇਸ ਮੌਕੇ ਸਹਾਇਕ ਡਾਇਰੈਕਟਰ ਹਰਵਿੰਦਰ ਕੌਰ, ਸੁਰਿੰਦਰਪਾਲ ਕੌਰ ਹੀਰਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਹਿੰਮਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸਭਸ ਨਗਰ ਪਵਨ ਕੁਮਾਰ ਵੀ ਮੌਜੂਦ ਸਨ।