30 November 2020 09:40 am

ਪੁੱਡਾ ਭਵਨ ਦੇ ਸਾਹਮਣੇ ਇੰਜੀਨੀਅਰਾਂ ਨੇ ਡੈਪੂਟੇਸ਼ਨ ਦਾ ਪੁਤਲਾ ਸਾੜਿਆ*

- Posted on 11 November 2020
 
*ਪੁੱਡਾ ਦੇ ਇੰਜੀਨੀਅਰਜ਼ ਵਲੋਂ ਡੈਪੂਟੇਸ਼ਨ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ  : ਫਰੰਟ*
 
ਐਸ.ਏ.ਐਸ. ਨਗਰ, 11 ਨਵੰਬਰ 2020 
 ਪੁੱਡਾ ਦੇ ਇੰਜੀਨੀਅਰਜ਼ ਵੱਲੋਂ ਡੈਪੂਟੇਸ਼ਨ ਵਿਰੁੱਧ ਸੰਘਰਸ਼ ਕਰਨ ਲਈ ਗਠਿਤ ਕੀਤੇ ਗਏ “ਡੈਪੂਟੇਸ਼ਨ ਵਿਰੁੱਧ ਫਰੰਟ” ਦੇ ਸੱਦੇ ਤੇ ਡੈਪੂਟੇਸ਼ਨ ਦਾ ਪੁਤਲਾ ਸਾੜਿਆ ਗਿਆ। 
ਇਸ ਸਮੇਂ ਫਰੰਟ ਦੇ ਮੈਂਬਰਾਂ ਇੰਜੀਨੀਅਰ ਨਵੀਨ ਕੰਬੋਜ, ਇੰਜੀਨੀਅਰ ਪ੍ਰੀਤਪਾਲ, ਇੰਜੀਨੀਅਰ ਰਣਦੀਪ ਸਿੰਘ, ਇੰਜੀਨੀਅਰ ਹਰਮਨਦੀਪ ਸਿੰਘ ਖਹਿਰਾ, ਇੰਜੀਨੀਅਰ ਹੇਮੰਤ ਸਿੰਗਲਾ, ਇੰਜੀਨੀਅਰ ਅਨਮੋਲ ਸਿੰਘ ਸਮਰਾ ਅਤੇ ਇੰਜੀਨੀਅਰ ਜਰਮਨਜੋਤ ਸਿੰਘ ਨੇ ਕਿਹਾ ਕਿ  ਆਉਣ ਵਾਲੇ ਦਿਨਾਂ ਵਿੱਚ ਜੇਕਰ ਪ੍ਰਸ਼ਾਸਨ ਵੱਲੋਂ ਡੈਪੂਟੇਸ਼ਨ ਤੇ ਆਏ ਇੰਜੀਨੀਅਰਜ਼ ਨੂੰ ਵਾਪਿਸ ਨਹੀਂ ਭੇਜਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਨਵੇਂ ਕਦਮ ਚੁੱਕੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ,  ਬਲਕਿ ਡੈਪੂਟੇਸ਼ਨ ਵਿਰੁੱਧ ਮੁੱਦੇ ਦੀ ਲੜਾਈ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਡੈਪੂਟੇਸ਼ਨ ਤੇ ਆਉਣ ਵਾਲੇ ਇੰਜੀਨੀਅਰਾਂ ਵੱਲੋਂ ਪੁੱਡਾ/ਗਮਾਡਾ ਵਿੱਚ ਜੋ ਵੀ ਬੇਨਿਯਮੀਆਂ ਅਤੇ ਕੁਰੱਪਸ਼ਨ ਕੀਤੀ ਗਈ, ਉਸ ਦਾ ਖਾਮਿਆਜਾ ਮੁੱਖ ਤੌਰ ਤੇ ਪੁੱਡਾ ਦੇ ਮੂਲ ਇੰਜੀਨੀਅਰਾਂ ਨੂੰ ਭੁਗਤਨਾ ਪਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਨਹੀਂ ਚਾਹੁੰਦੇ ਕਿ ਪਿਛਲੀ ਗਲਤੀ ਨੂੰ ਮੁੜ ਦੁਹਰਾਇਆ ਜਾਵੇ। ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪੁੱਡਾ ਦੇ ਮੂਲ ਇੰਜੀਨੀਅਰਜ਼ ਤਜਰਬੇ ਦੀਆਂ ਉਹ ਸਾਰੀਆਂ ਯੋਗਤਾਵਾਂ ਪੂਰੀਆ ਕਰਦੇ ਹਨ ਜੋ ਕਿ ਹੋਰਨਾਂ ਮਹਿਕਮਿਆਂ ਤੋਂ ਆਉਣ ਵਾਲੇ ਇੰਜੀਨੀਅਰਾਂ ਤੋਂ ਪੁੱਡਾ ਵੱਲੋਂ ਮੰਗੀਆਂ ਗਈਆਂ ਸਨ। ਲੇਕਿਨ ਇੱਥੇ ਪ੍ਰਸ਼ਾਸਨ ਵੱਲੋਂ ਪੁੱਡਾ ਦੇ ਮੂਲ ਇੰਜੀਨੀਅਰਾਂ ਨਾਲ ਵਿਤਕਰਾ ਕਰਦੇ ਹੋਏ ਹੋਰ ਮਹਿਕਮਿਆ ਦੇ ਬਰਾਬਰ ਯੋਗਤਾ ਰੱਖਦੇ ਇੰਜੀਨੀਅਰਾਂ ਨੂੰ ਪੁੱਡਾ ਦੇ ਮੂਲ ਇੰਜੀਨੀਅਰਾਂ ਦੇ ਉੱਪਰ ਤੈਨਾਤ ਕਰ ਦਿੱਤਾ ਹੈ। ਜਿਸ ਨਾਲ ਪੁੱਡਾ ਦੇ ਮੂਲ ਇੰਜੀਨੀਅਰਾਂ ਦਾ ਮਨੋਬਲ ਨਿਰਾਸ਼ਾਜਨਕ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁੱਡਾ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਅਤੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨਾਲ ਮੀਟਿੰਗਾ ਕਰ ਕੇ ਕਈ ਵਾਰ ਡੈਪੂਟੇਸ਼ਨ ਵਿਰੁੱਧ ਇਹ ਮਸਲੇ ਧਿਆਨ ਵਿੱਚ ਲਿਆਂਦੇ ਗਏ ਸਨ ਪਰ ਇਸ ਦਾ ਕੋਈ ਵੀ ਸਾਰਥਕ ਸਿੱਟਾ ਨਹੀਂ ਨਿਕਲ ਸਕਿਆ, ਜਿਸ ਕਰਕੇ ਪੁੱਡਾ ਦੇ ਇੰਜੀਨੀਅਰਜ਼ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਿਆ। ਡੈਪੂਟੇਸ਼ਨ ਦਾ ਪੁਤਲਾ ਸਾੜਨ ਸਮੇਂ ਇੰਜੀ. ਨਵੀਨ ਕੰਬੋਜ, ਇੰਜ. ਅਨਮੋਲ ਸਿੰਘ ਸਮਰਾ, ਇੰਜੀ. ਪ੍ਰੀਤਪਾਲ ਸਿੰਘ , ਇੰਜੀ. ਰਣਦੀਪ ਸਿੰਘ, ਇੰਜੀ. ਹੇਮੰਤ ਸਿੰਗਲਾ, ਇੰਜੀ. ਜਰਮਨਜੋਤ ਸਿੰਘ, ਇੰਜੀ. ਹਰਮਨਦੀਪ ਸਿੰਘ ਖਹਿਰਾ, ਇੰਜੀ. ਮਨਦੀਪ ਸਿੰਘ ਲਾਚੋਵਾਲ, ਇੰਜੀ. ਅਨੁਜ ਸਹਿਗਲ, ਇੰਜੀ. ਬਲਜਿੰਦਰ ਸਿੰਘ, ਇੰਜੀ. ਪੰਕਜ ਮਹਿਮੀ, ਇੰਜੀ. ਪਰਮਿੰਦਰ ਸਿੰਘ, ਇੰਜੀ. ਵਰੁਣ ਗਰਗ, ਇੰਜੀ. ਗੁਰਜੀਤ ਸਿੰਘ, ਇੰਜੀ. ਬਲਦੇਵ ਸਿੰਘ, ਇੰਜੀ. ਸੁਖਵਿੰਦਰ ਸਿੰਘ ਮਠਾੜੂ, ਇੰਜੀ. ਵਰਿੰਦਰ ਸ਼ਰਮਾ, ਇੰਜੀ. ਅਕਾਸ਼ਦੀਪ ਸਿੰਘ, ਇੰਜੀ. ਪ੍ਰਭਜੋਤ ਸਿੰਘ, ਇੰਜੀ. ਸ਼ਕਤੀ ਗਰਗ, ਇੰਜੀ. ਰਾਹੁਲ ਗੁਪਤਾ, ਇੰਜੀ. ਵਿਜੇਪਾਲ ਗਿੱਲ, ਇੰਜੀ. ਰਜਿੰਦਰਪਾਲ ਸਿੰਘ, ਇੰਜੀ. ਗੁਰਿੰਦਰਪਾਲ ਸਿੰਘ, ਇੰਜੀ. ਦੀਪਕ ਕੁਮਾਰ, ਇੰਜੀ. ਸਿਮਰਜੀਤ ਸਿੰਘ, ਇੰਜੀ. ਰਵਿੰਦਰ ਗਰਗ, ਇੰਜੀ. ਹਿਮਾਂਸ਼ੂ ਸੰਧੂ, ਇੰਜੀ. ਰਵਿੰਦਰ ਕੁਮਾਰ, ਇੰਜੀ. ਅਵਤਾਰ ਸਿੰਘ, ਇੰਜੀ. ਕਿਰਪਾਲ ਸਿੰਘ, ਇੰਜੀ. ਦਿਲਦਾਰ ਰਾਣਾ, ਇੰਜੀ. ਕਾਰਤਿਕ ਬਾਂਸਲ,ਇੰਜੀ. ਅਵਦੀਪ ਸਿੰਘ, ਇੰਜੀ. ਪਰਵਿੰਦਰ ਸਿੰਘ, ਇੰਜੀ. ਲਵਿਸ਼, ਇੰਜੀ. ਅਕਸ਼ੇ ਗੋਇਲ, ਇੰਜੀ. ਅਰਸ਼ਦੀਪ ਸਿੰਘ, ਇੰਜੀ. ਵਰੁਣ, ਇੰਜੀ. ਪਰਮਵੀਰ ਸਿੰਘ, ਇੰਜੀ. ਖੁਸ਼ਪ੍ਰੀਤ ਸਿੰਘ, ਇੰਜੀ. ਮਨੀਸ਼ ਕੁਮਾਰ, ਇੰਜੀ. ਅੰਕਿਤ ਵਰਮਾ  ਸਮੇਤ ਸੈਕੜੇ ਇੰਜੀਨੀਅਰਜ਼ ਹਾਜਿਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com