ਕੋਵਿਡ-19 ਦੇ ਚੱਲਦੇ 27 ਨੰੂ ਮਲੇਰਕੋਟਲਾ ਵਿਖੇ ਹੋਣ ਵਾਲਾ ਰੋਜਗਾਰ ਮੇਲਾ ਰੱਦ ਕੀਤਾ-ਜ਼ਿਲ੍ਰਾ ਰੋਜ਼ਗਾਰ ਅਫ਼ਸਰ
ਪ੍ਰਾਰਥੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98779-18167 ’ਤੇ ਸੰਪਰਕ ਕਰਨ
ਸੰਗਰੂਰ, 26 ਸਤੰਬਰ:
ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਿਤੀ 27.09.2020 ਨੂੰ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਰੋਜਗਾਰ ਮੇਲਾ ਲਗਾਇਆ ਜਾਣਾ ਸੀ। ਕੋਵਿਡ-19 ਦੇ ਚਲਦਿਆਂ ਐਸ.ਡੀ.ਐਮ ਮਲੇਰਕੋਟਲਾ ਵੱਲੋਂ ਇਹ ਰੋਜ਼ਗਾਰ ਮੇਲਾ ਹਾਲ ਦੀ ਘੜੀ ਰੱਦ ਕਰਨ ਦੇ ਹੁਕਮ ਦਿੱਤੇ ਹਨ।
ਇਹ ਜਾਣਕਾਰੀ ਜ਼ਿਲ੍ਹਾ ਰੋਜ਼ਾਗਰ ਜਨਰੇਸ਼ਨ ਅਤੇ ਟੇ੍ਰਨਿੰਗ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਇਹ ਰੋਜ਼ਗਾਰ ਮੇਲਾ ਡਾਟਾ ਸ਼ੇਅਰਿੰਗ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਰਥੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 98779-18167 ’ਤੇ ਸੰਪਰਕ ਕਰ ਸਕਦੇ ਹਨ।