17 January 2021 04:41 am
Kinno

ਮੁਲਾਜਮ ਅਤੇ ਪੈਨਸ਼ਨਰ ਐਸੋਸੀਏਸ਼ਨ ਤਾਲਮੇਲ ਕਮੇਟੀ ਨੇ ਫੂਕੀ ਕੇਂਦਰ ਅਤੇ ਸੂੁਬਾ ਸਰਕਾਰ ਦੀ ਅਰਥੀ

- Posted on 06 January 2021


ਲੁਧਿਆਣਾ 6 ਜਨਵਰੀ

ਬਿਜਲੀ ਨਿਗਮ ਦੇ ਸੀ ਐਮ ਸੀ ਮੰਡਲ ਵਿਖੇ ਮੁਲਾਜਮ ਅਤੇ ਪੈਨਸ਼ਨਰ ਐਸੋਸੀਏਸ਼ਨ (ਤਾਲਮੇਲ ਕਮੇਟੀ) ਦੇ ਸੱਤੇ ‘ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤੇ ਗਿਆ। ਅਰਥੀ ਫੂਕ ਮੁਜਾਹਰੇ ਦੀ ਰੋਸ ਰੈਲੀ ਨੂੰ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਟੀ ਐਸ ਯੂ, ਸੁਖਦੇਵ ਸਿੰਘ, ਜਗੀਰ ਸਿੰਘ, ਚਰਨਜੀਤ ਸਿੰਘ ਅਤੇ ਹਰਜੀਤ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਕਾਨੂੰਨ ਅਤੇ ਆਰਡੀਨੈਂਸ ਲਿਆਂਦੇ ਗਏ ਹਨ ਉਨ•ਾਂ ਨਾਲ ਦੇਸ਼ ਤਬਾਹ ਹੋ ਜਾਵੇਗਾ ਇਸ ਲਈ ਅਸੀਂ ਇਨ•ਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਮੁਲਾਜਮਾਂ ਦੀ ਪੇਅ ਰਵੀਜਨ ਜੋ ਕਿ 1 ਜਨਵਰੀ 2016 ਤੋਂ ਖਤਮ ਹੋਈ þ ਅਤੇ ਬੰਦ ਕੀਤੀਆਂ ਡੀ ਏ ਦੀਆਂ ਕਿਸਤਾਂ ਵੀ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ। ਪੰਜਾਬ ਸਰਕਾਰ ਦੇ ਵਰ•ਦਿਆਂ ਕਿਹਾ ਕਿ ਜੋ ਸਰਕਾਰੀ ਥਰਮਲ ਪਲਾਂਟ ਦੀਆਂ ਜਮੀਨਾਂ ਵੇਚਣ ਜਾ ਰਹੀ ਉਹ ਬਹੁਤ ਹੀ ਜਿਆਦਾ ਗਲਤ ਫੈਸਲਾ ਹੈਅਤੇ ਅਸੀਂ ਇਸਦੀ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਫੈਸਲੇ ਵਾਪਸ ਲਏ ਜਾਣ। ਆਗੂਆਂ ਨੇ ਕਿਹਾ ਕਿ ਸੁਵਿਧਾ ਦੇ ਨਾਮ ‘ਤੇ ਠੇਕੇਦਾਰੀ ਸਿਸਟਮ ਰਾਹੀਂ ਹਰ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਅਪਣੀਆਂ ਜੇਬਾਂ ਭਰੀਆਂ ਜਾਂਦੀਆਂ ਹਨ ਜਿਸ ਨੂੰ ਮੁਲਾਜਮ ਅਤੇ ਜਨਤਾ ਹੋਰ ਬਰਦਾਸ਼ਤ ਨਹੀਂ ਕਰੇਗੀ। ਇਸ ਲਈ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਾਰੇ ਵਿਭÎਾਗਾਂ ਵਿੱਚ ਪੱਕੀ ਭਰਤੀ ਕੀਤੀ ਜਾਵੇ। ਪਹਿਲਾਂ ਭਰਤੀ ਕੀਤੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਪਰਖਕਾਲ ਸਮੇਂ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਉਨ•ਾਂ ਕਿਹਾ ਜੇਕਰ ਕੇਂਦਰ ਨੇ ਕਿਸਾਨ ਮਾਰੂ ਕਾਨੂੰਨ ਵਾਪਸ ਨਾ ਲਏ ਅਤੇ ਪੰਜਾਬ ਸਰਕਾਰ ਨੇ ਉਨ•ਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਨ•ਾਂ ਦੀ ਜਿੰਮੇਵਾਰੀ ਦੋਵਾਂ ਸਰਕਾਰਾਂ ਦੀ ਹੋਵੇਗੀ। ਜੇਈ ਰਘੁਵੀਰ ਸਿੰਘ ਨੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜਨਵਰੀ ਨੂੰ ਸਿਟੀ ਸੈਂਟਰ ਡਿਵੀਜਨ ਅਤੇ 11 ਜਨਵਰੀ ਨੂੰ ਸੁੰਦਰ ਨਗਰ ਮੰਡਲ ਡਿਵੀਜਨ ਵਿੱਚ ਯੇਸੇ ਪ੍ਰਕਾਰ ਅਰਥੀ ਫੂਕ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਮੌਕੇ ਸੁਖਦੇਵ ਸਿੰਘ, ਬਲਵਿੰਦਰ ਸ਼ਰਮਾ ਜੇਈ ਜਗਮੋਹਣ ਸਿੰਘ, ਪਾਲ ਸਿੰਘ, ਰਾਜੇਸ਼ ਕੁਮਾਰ, ਬਲਰਾਜ ਸਿੰਘ, ਸੁਰਿੰਦਰ ਸਿੰਘ, ਸ਼ਹਿਲ ਸ਼ਰਮਾ ਜੇਈ, ਦਲਜੀਤ ਸਿੰਘ ਚੀਮਾ ਜੇਈ, ਬਲਵਿੰਦਰ ਸਿੰਘ ਬਾਜਵਾ ਇੰਪਲਾਈਜ ਫੈਡਰੇਸ਼ਨ, ਮੇਵਾ ਸਿੰਘ ਰਿਟਾ: ਜੇਈ, ਪਰਮਜੀਤ ਸਿੰਘ ਜੇਈ, ਬਲਵਿੰਦਰ ਸਿੰਘ ਜੇਈ, ਕੁਲਵੰਤ ਸਿੰਘ ਰਿਟਾ: ਐਸਡੀਓ, ਕੇਸੀ ਸ਼ਰਮਾ ਰਿਟਾ: ਜੇਈ, ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਕੁਲਦੀਪ ਸਿੰਘ ਪਟਵਾਰੀ ਆਦਿ ਹਾਜਰ ਸਨ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com