Saturday 24 October 2020

ਸਿੱਖਿਆ ਵਿਭਾਗ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ ਅਤੇ ਸਤੰਬਰ ਮੁਲਾਂਕਣ ਦੀ ਵਿਸ਼ਾਵਾਰ ਡੇਟਸ਼ੀਟ ਜਾਰੀ

- Posted on 17 September 2020
** 21 ਸਤੰਬਰ ਤੋਂ ਸ਼ੁਰੂ ਹੋਵੇਗਾ ਆਨਲਾਈਨ ਮੁਲਾਂਕਣ
ਬਰਨਾਲਾ,17 ਸਤੰਬਰ
ਸਕੂਲ ਸਿੱਖਿਆ ਵਿਭਾਗ ਵੱਲੋਂਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ‘ਤੇ ਅਧਾਰਿਤ ਪੰਜਾਬ ਪ੍ਰਾਪਤੀ ਸਰਵੇਖਣ ਅਤੇ ਮਹੀਨਾਵਾਰ ਆਨਲਾਈਨ ਸਤੰਬਰ ਮੁਲਾਂਕਣ ਲਈ ਵਿਸ਼ਾਵਾਰ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।
                ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟੈਸਟਾਂ ਲਈ ਜਿਲ੍ਹੇ ਦੇ ਸਮੂਹ ਸਕੂਲ ਮੁਖੀ, ਅਧਿਆਪਕ ਅਤੇ ਵਿਦਿਆਰਥੀ ਪੂਰੀ ਤਿਆਰੀ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸਦ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਟੈਸਟਾਂ ਸਬੰਧੀ ਸਕੂਲ ਮੁਖੀਆਂ ਨੂੰ ਵਿਭਾਗੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
          ਜਾਰੀ ਡੇਟਸ਼ੀਟ ਅਨੁਸਾਰ ਪ੍ਰਾਇਮਰੀ ਵਰਗ ‘ਚ 21 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪੰਜਾਬੀ, 22 ਸਤੰਬਰ ਨੂੰ ਇਹਨਾਂ ਜਮਾਤਾਂ ਦਾ ਗਣਿਤ, 23 ਸਤੰਬਰ ਨੂੰ ਤੀਜੀ ਤੋਂ ਪੰਜਵੀਂ ਜਮਾਤ ਤੱਕ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਅੰਗਰੇਜ਼ੀ ਅਤੇ 25 ਸਤੰਬਰ ਨੂੰ ਚੌਥੀ ਅਤੇ ਪੰਜਵੀਂ ਜਮਾਤ ਦਾ ਹਿੰਦੀ ਵਿਸ਼ੇ ਦਾ ਟੈਸਟ ਹੋਵੇਗਾ। ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਵਰਗ ਦੀ ਡੇਟਸ਼ੀਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  21 ਸਤੰਬਰ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਨੌਵੀਂ ਜਮਾਤ ਦਾ ਸਮਾਜਿਕ ਸਿੱਖਿਆ ਅਤੇ ਦਸਵੀਂ ਜਮਾਤ ਦਾ ਅੰਗਰੇਜ਼ੀ, 22 ਸਤੰਬਰ ਨੂੰ ਛੇਵੀਂ ਜਮਾਤ ਦਾ ਹਿੰਦੀ, ਸੱਤਵੀਂ ਜਮਾਤ ਦਾ ਸਮਾਜਿਕ ਸਿੱਖਿਆ, ਅੱਠਵੀਂ ਜਮਾਤ ਦਾ ਗਣਿਤ, ਨੌਵੀਂ ਜਮਾਤ ਦਾ ਅੰਗਰੇਜ਼ੀ ਅਤੇ ਦਸਵੀਂ ਜਮਾਤ ਦਾ ਪੰਜਾਬੀ, 23 ਸਤੰਬਰ ਨੂੰ ਛੇਵੀਂ ਜਮਾਤ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਗਣਿਤ, ਅੱਠਵੀਂ ਜਮਾਤ ਦਾ ਸਾਇੰਸ, ਨੌਵੀਂ ਜਮਾਤ ਦਾ ਪੰਜਾਬੀ ਅਤੇ ਦਸਵੀਂ ਜਮਾਤ ਦਾ ਹਿੰਦੀ, 24 ਸਤੰਬਰ ਨੂੰ ਛੇਵੀਂ ਜਮਾਤ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਗਣਿਤ ਅਤੇ ਦਸਵੀਂ ਜਮਾਤ ਦਾ ਸਾਇੰਸ, 25 ਸਤੰਬਰ ਨੂੰ ਛੇਵੀਂ ਜਮਾਤ ਦਾ ਸਾਇੰਸ, ਸੱਤਵੀਂ ਜਮਾਤ ਦਾ ਪੰਜਾਬੀ, ਅੱਠਵੀਂ ਜਮਾਤ ਦਾ ਅੰਗਰੇਜ਼ੀ, ਨੌਵੀਂ ਜਮਾਤ ਦਾ ਹਿੰਦੀ, ਦਸਵੀਂ ਜਮਾਤ ਦਾ ਸਮਾਜਿਕ ਸਿੱਖਿਆ, 26 ਸਤੰਬਰ ਨੂੰ ਛੇਵੀਂ ਜਮਾਤ ਦਾ ਅੰਗਰੇਜ਼ੀ, ਸੱਤਵੀਂ ਜਮਾਤ ਦਾ ਹਿੰਦੀ, ਅੱਠਵੀਂ ਜਮਾਤ ਦਾ ਸਮਾਜਿਕ ਸਿੱਖਿਆ, ਨੌਵੀਂ ਜਮਾਤ ਦਾ ਸਾਇੰਸ, ਜਮਾਤ ਦਸਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਹੋਵੇਗਾ।
ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚ 21 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਪੰਜਾਬੀ (ਜਨਰਲ), ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ (ਜਨਰਲ), 22 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ ਅਤੇ ਬਾਰ੍ਹਵੀਂ ਜਮਾਤ ਦਾ ਪੰਜਾਬੀ (ਜਨਰਲ), 23 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਅਤੇ ਬਾਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਵਾਤਾਵਰਨ ਸਿੱਖਿਆ, ਬਾਰ੍ਹਵੀਂ ਜਮਾਤ ਦਾ ਕੰਪਿਊਟਰ ਸਾਇੰਸ, 25 ਸਤੰਬਰ ਨੂੰ  ਗਿਆਰ੍ਹਵੀਂ ਜਮਾਤ ਦਾ ਅਕਾਊਂਟੈਂਸੀ-1/ਪੰਜਾਬੀ/ਅੰਗਰੇਜ਼ੀ/ਹਿੰਦੀ (ਇਲੈਕਟਿਵ), ਬਾਰ੍ਹਵੀਂ ਜਮਾਤ ਦਾ ਗਣਿਤ/ਬਾਇਓਲੋਜੀ, 26 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਬਿਜਨਸ ਸਟੱਡੀਜ਼ /ਹੋਮ ਸਾਇੰਸ/ ਫ਼ਿਿਜ਼ਕਸ /ਡਰਾਇੰਗ ਅਤੇ ਪੇਂਟਿੰਗ/ ਸਰੀਰਕ ਸਿੱਖਿਆ, ਬਾਰ੍ਹਵੀਂ ਜਮਾਤ ਦਾ ਅਕਾਊਂਟੈਂਸੀ-2 /ਜਿਓਗਰਾਫ਼ੀ, 28 ਸਤੰਬਰ ਗਿਆਰ੍ਹਵੀਂ ਜਮਾਤ ਦਾ ਗਣਿਤ /ਬਾਇਓਲੋਜੀ, ਬਾਰ੍ਹਵੀਂ ਜਮਾਤ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ /ਫਿਿਜ਼ਕਸ, 29 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਐਮ.ਓ.ਪੀ./ਹਿਸਟਰੀ, ਬਾਰ੍ਹਵੀਂ ਜਮਾਤ ਦਾ ਇਕਨਾਮਿਕਸ, 30 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦਾ ਇਕਨਾਮਿਕਸ/ਕਮਿਸਟਰੀ, ਬਾਰ੍ਹਵੀਂ ਜਮਾਤ ਦਾ ਐੱਫਈਬੀ/ਹਿਸਟਰੀ/ਕਮਿਸਟਰੀ, 1 ਅਕਤੂਬਰ ਨੂੰ ਗਿਆਰ੍ਹਵੀਂ ਜਮਾਤ ਦਾ ਰਾਜਨੀਤੀ ਸ਼ਾਸ਼ਤਰ ਜਮਾਤ ਬਾਰ੍ਹਵੀਂ ਦਾ ਹੋਮ ਸਾਇੰਸ / ਸਰੀਰਕ ਸਿੱਖਿਆ / ਡਰਾਇੰਗ ਅਤੇ ਪੇਂਟਿੰਗ, 3 ਅਕਤੂਬਰ ਨੂੰ ਗਿਆਰ੍ਹਵੀਂ ਜਮਾਤ ਦਾ ਭੂਗੋਲ, ਬਾਰ੍ਹਵੀਂ ਜਮਾਤ ਦਾ ਪੰਜਾਬੀ/ਅੰਗਰੇਜ਼ੀ/ਹਿੰਦੀ(ਇਲੈਕਟਿਵ) ਵਿਿਸ਼ਆਂ ਦਾ ਟੈਸਟ ਹੋਵੇਗਾ।
       ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਪਹਿਲੀ ਜਮਾਤ ਲਈ 10 ਪ੍ਰਸ਼ਨ, ਦੂਜੀ ਤੋਂ ਪੰਜਵੀਂ ਜਮਾਤ ਲਈ ਕੁੱਲ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ। ਇਸੇ ਤਰ੍ਹਾਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ  ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ ਦੇ 2 ਅੰਕ ਹੋਣ ਅਨੁਸਾਰ ਹਰ ਵਿਸ਼ੇ ਦਾ ਪੇਪਰ 20 ਅੰਕਾਂ ਦਾ ਹੋਵੇਗਾ। ਮੁਲਾਂਕਣ ਪੱਤਰਾਂ ਦੇ ਸਾਰੇ ਪ੍ਰਸ਼ਨ ਕੁਇਜ਼ ਰੂਪ ਵਿੱਚ ਹੋਣਗੇ ਅਤੇ ਵਿਦਿਆਰਥੀਆਂ ਵੱਲੋਂ ਆਪਣੀ ਸਟੂਡੈਂਟ ਆਈ ਡੀ ਰੋਲ ਨੰਬਰ ਵਜੋਂ ਭਰਨੀ ਹੋਵੇਗੀ। ਮੁਲਾਂਕਣ ਪੱਤਰ ਦੇ ਸਾਰੇ ਪ੍ਰਸ਼ਨ ਬਹੁਵਿਕਲਪੀ ਹੋਣਗੇ ਅਤੇ ਹਰ ਪੇਪਰ ਦਾ ਲਿੰਕ ਦੋ ਦਿਨ ਲਈ ਵਿਦਿਆਰਥੀਆਂ ਲਈ ਉਪਲਬਧ ਰਹੇਗਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com