30 November 2020 10:00 am

ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਮੁਲਾਂਕਣ ਮੁਹਿੰਮ ਆਰੰਭ

- Posted on 18 November 2020

ਐੱਸ.ਏ.ਐੱਸ. ਨਗਰ 18 ਨਵੰਬਰ : ਸਿੱਖਿਆ ਵਿਭਾਗ ਵੱਲੋਂ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਤਿੰਨ ਸਾਲ ਪਹਿਲਾ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ ਸਨ। ਵਿਭਾਗ ਦੇ ਇਸ ਨਿਵੇਕਲੇ ਤੇ ਨਿੱਗਰ ਉਪਰਾਲੇ ਤਹਿਤ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਵਿਸ਼ੇਸ਼ ਪਾਠਕ੍ਰਮ ਤਿਆਰ ਕੀਤਾ ਗਿਆ ਹੈ ਜਿਸ ਅਧੀਨ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2020-21 ਦੌਰਾਨ ਪ੍ਰੀ-ਪ੍ਰਾਇਮਰੀ-1 ਅਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਦੇ ਵਿਦਿਆਰਥੀਆਂ ਦੇ ਸਿੱਖਣ-ਪੱਧਰਾਂ ਦੀ ਜਾਂਚ ਕਰਨ, ਉਹਨਾਂ ਦੇ ਵਿਕਾਸ ਬਾਰੇ ਜਾਣਨ ਅਤੇ ਸਮਝਣ ਲਈ ਅੱਜ ਤੋਂ ਮੁਲਾਂਕਣ ਮੁਹਿੰਮ ਚਲਾਈ ਗਈ ਹੈ ਜੋ 21 ਨਵੰਬਰ ਤੱਕ ਚੱਲੇਗੀ। ਜਿਕਰਯੋਗ ਹੈ ਕਿ ਵਿਭਾਗ ਵੱਲੋਂ  ਸਾਲ ਵਿੱਚ ਤਿੰਨ ਵਾਰ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

 ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਵੱਲੋਂ ਜਾਰੀ ਆਦੇਸ਼ ਅਨੁਸਾਰ ਪ੍ਰੀ-ਪ੍ਰਾਇਮਰੀ-1 ਜਮਾਤ ਦੇ ਵਿਦਿਆਰਥੀਆਂ ਦੇ ਪੰਜ ਖੇਤਰਾਂ ਸਰੀਰਕ ਅਤੇ ਕਿਿਰਆਤਮਕ ਵਿਕਾਸ, ਸਮਾਜਿਕ ਅਤੇ ਭਾਵਨਾਤਮਕ ਵਿਕਾਸ, ਬੌਧਿਕ ਵਿਕਾਸ, ਭਾਸ਼ਾਈ ਵਿਕਾਸ ਅਤੇ ਗਣਿਤ ਵਿਕਾਸ  ਨੂੰ ਮਾਪਣ ਲਈ ਅਤੇ ਪ੍ਰੀ-ਪ੍ਰਾਇਮਰੀ-2 ਜਮਾਤਾਂ ਦੇ ਵਿਦਿਆਰਥੀਆਂ ਦੇ ਛੇ ਖੇਤਰਾਂ ਜਿਨ੍ਹਾਂ ਵਿੱਚ ਸਰੀਰਕ ਅਤੇ ਕਿਿਰਆਤਮਕ ਵਿਕਾਸ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ, ਬੌਧਿਕ ਵਿਕਾਸ, ਭਾਸ਼ਾਈ ਵਿਕਾਸ, ਗਣਿਤ ਵਿਕਾਸ ਅਤੇ ਅੰਗਰੇਜ਼ੀ ਵਿਕਾਸ ਨੂੰ ਮਾਪਣ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਵਿਭਾਗ ਦੇ ਆਦੇਸ਼ ਮੁਤਾਬਕ ਬੱਚਿਆਂ ਦਾ ਮੁਲਾਂਕਣ ਅਧਿਆਪਕਾਂ ਵੱਲੋਂ ਟੈਲੀਫੋਨ ਦੇ ਮਾਧਿਅਮ ਰਾਹੀਂ, ਵੀਡੀਓ ਕਾਲ ਰਾਹੀਂ ਕੋਵਿਡ-19 ਸੰਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਧੇ ਤਾਲਮੇਲ ਰਾਹੀਂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਵਿਭਾਗ ਵੱਲੋਂ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀ ਦਾ ਮੁਲਾਂਕਣ ਕਰਨ ਲਈ ਸਕੂਲ ਵਿੱਚ ਨਾ ਬੁਲਾਇਆ ਜਾਵੇ। ਇਸ ਮੁਲਾਂਕਣ ਦੌਰਾਨ ਬੱਚਿਆਂ ਦੇ ਵਿਕਾਸ ਪੱਧਰ ਨੂੰ ਜਾਣਨ ਅਤੇ ਸਮਝਣ ਲਈ ਮੁੱਖ ਦਫ਼ਤਰ ਵੱਲੋਂ ਪ੍ਰੋਫਾਰਮੇ ਵਿੱਚ ਪ੍ਰਸ਼ਨ ਪੱਤਰ ਭੇਜੇ ਗਏ ਹਨ, ਅਧਿਆਪਕ ਇਹਨਾਂ ਪ੍ਰਸ਼ਨਾਂ ਦੀ ਮੱਦਦ ਨਾਲ ਵਿਦਿਆਰਥੀਆਂ ਦਾ ਮੁਲਾਂਕਣ ਕਰਨਗੇ।

ਪ੍ਰੀ- ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ  ਦੇ ਮੁਲਾਂਕਣ ਦਾ ਰਿਕਾਰਡ ਅਧਿਆਪਕ ਅਧਿਆਪਕ ਵੱਲੋਂ ਨਿਰਧਾਰਿਤ ਪ੍ਰੋਫਾਰਮੇ ਵਿੱਚ ਆਨ-ਲਾਈਨ ਭਰਿਆ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਇਹਨਾਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਦਾ ਮੁਲਾਂਕਣ ਨਿਰਧਾਰਿਤ ਸਮੇਂ ਵਿੱਚ ਕਰਨ ਲਈ ਕਿਹਾ ਗਿਆ ਹੈ। ਅਧਿਆਪਕ ਆਪਣੀ ਸੁਵਿਧਾ ਅਨੁਸਾਰ ਰੋਜ਼ਾਨਾ ਬੱਚਿਆਂ ਦਾ ਮੁਲਾਂਕਣ ਕਰਨਗੇ ਪਰ ਅਧਿਆਪਕਾਂ ਨੂੰ ਇਹ ਧਿਆਨ ਰੱਖਣ ਲਈ ਕਿਹਾ ਗਿਆ ਹੈ ਕਿ ਰੋਜ਼ਾਨਾ 15 ਵਿਦਿਆਰਥੀਆਂ ਤੋਂ ਵੱਧ ਵਿਦਿਆਰਥੀਆਂ ਦਾ ਮੁਲਾਂਕਣ ਨਾ ਕੀਤਾ ਜਾਵੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com