Tuesday 20 October 2020

ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਜ਼ਿੰਦਗੀ ਜਿਉਣ ਦੇ ਹੁਨਰ ਸਿਖਾਉਣ ਦੀ ਮੁਹਿੰਮ ਆਰੰਭ

- Posted on 28 September 2020

– ‘ਸਵਾਗਤ ਜ਼ਿੰਦਗੀ’ ਸ਼ੁਰੂ ਕਰਨਾ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ

ਐਸ.ਏ.ਐਸ. ਨਗਰ 28 ਸਤੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕੀਤੀਆਂ ਜਾ ਰਹੀਆਂ ਵਿਸ਼ੇਸ਼ ਪਹਿਲਕਦਮੀਆਂ ਤਹਿਤ ਰਾਜ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਉਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ ਆਰੰਭ ਕੀਤੀ ਜਾ ਰਹੀ ਹੈ| ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ, ਜਿਸ ਅੰਦਰ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਵਿਸ਼ਾ ਸ਼ੁਰੂ ਕੀਤਾ ਗਿਆ ਹੈ| ਇਸ ਵਿਸ਼ੇ ਲਈ ‘ਸਵਾਗਤ ਜ਼ਿੰਦਗੀ’ ਸਿਰਲੇਖ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ| ਇਹ ਪੁਸਤਕਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਜਮਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ| ਇਸ ਦੇ ਨਾਲ ਹੀ ਸਿੱਖਿਆ ਵਿਭਾਗ ‘ਚ ਸੇਵਾਵਾਂ ਨਿਭਾ ਰਹੇ ਨਾਮਵਰ ਲਿਖਾਰੀਆਂ ਦੇ ਲੇਖਾਂ ‘ਤੇ ਅਧਾਰਤ ਚਾਰ ਪੁਸਤਕਾਂ ਲਾਇਬਰੇਰੀਆਂ ਲਈ ‘ਜਿਉਣ ਦਾ ਹੁਨਰ’ ਸਿਰਲੇਖ ਹੇਠ ਤਿਆਰ ਕੀਤੀਆਂ ਗਈਆਂ ਹਨ| ਜੋ ਰਾਜ ਦੇ ਹਰੇਕ ਸਰਕਾਰੀ ਸਕੂਲ ਦੀ ਲਾਇਬਰੇਰੀ ‘ਚ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ|

ਇਸ ਸਬੰਧੀ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਵੀ ਬਹੁਤ ਜਰੂਰੀ ਹਨ| ਅਜੋਕੇ ਸਮੇਂ ‘ਚ ਬੱਚਿਆਂ ਨੂੰ ਜੀਵਨ ਜਾਚ ਸਿਖਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉੱਦਮ ਕੀਤਾ ਗਿਆ ਹੈ, ਜਿਸ ਤਹਿਤ ‘ਸਵਾਗਤ ਜ਼ਿੰਦਗੀ’ ਨਾਮ ਦਾ ਵਿਸ਼ਾ ਆਰੰਭ ਕੀਤਾ ਗਿਆ ਹੈ| ਇਸ ਸਬੰਧੀ ਵਿਭਾਗ ਵੱਲੋਂ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਬਹੁਤ ਹੀ ਮਿਆਰੀ ਪੁਸਤਕਾਂ ਤਿਆਰ ਕਰਵਾਈਆਂ ਗਈਆਂ ਹਨ| ਜੋ ਬਹੁਤ ਹੀ ਰੋਚਕ ਤਰੀਕੇ ਨਾਲ ਹਰ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੱਧਰ ਅਨੁਸਾਰ ਜੀਵਨ ਜਾਚ ਸਿਖਾਉਣ ‘ਚ ਸਹਾਈ ਹੋਣਗੀਆਂ| ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿੰਗ ਲਈ ਡਾ. ਦਵਿੰਦਰ ਬੋਹਾ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਲਈ ਅਦਿੱਤੀ ਬਾਂਸਲ ਕੋਆਰਡੀਨੇਟਰ, ਨੌਵੀਂ ਤਅਤੇ ਦਸਵੀਂ ਲਈ ਡਾ. ਰਵਨੀਤ ਕੌਰ ਅਤੇ 11ਵੀਂ ਤੇ 12ਵੀਂ ਜਮਾਤ ਲਈ ਡਾ. ਪਰਮਜੀਤ ਕਲਸੀ  ਕੋਆਰਡੀਨੇਟਰ ਦੀ ਜਿੰਮੇਵਾਰੀ ਨਿਭਾ ਰਹੇ ਹਨ| ‘ਸਵਾਗਤ ਜ਼ਿੰਦਗੀ’ ਪ੍ਰੋਜੈਕਟ ਕੋਆਰਡੀਨੇਟਰ ਸ੍ਰੀਮਤੀ ਨਿਰਮਲ ਸਹਾਇਕ ਨਿਰਦੇਸ਼ਕਾ ਅਨੁਸਾਰ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ ‘ਤੇ ਹਫਤੇ ‘ਚ ਇੱਕ ਘੰਟੇ ਦਾ ਵਿਸ਼ੇਸ਼ ਲੈਕਚਰ ਚਲਾਇਆ ਜਾਵੇਗਾ| ਜੋ ਵੱਖ-ਵੱਖ ਜਮਾਤਾਂ ਨਾਲ ਸਬੰਧਤ ਹੋਵੇਗਾ| ਦੂਰਦਰਸ਼ਨ ਲਈ ਵਿਸ਼ੇਸ਼ ਲੈਕਚਰ ਤਿਆਰ ਕਰਨ ਲਈ 6ਵੀਂ ਤੋਂ 12ਵੀ ਤੱਕ ਮਾ. ਬਲਵਿੰਦਰ ਸਿੰਘ ਬੁਢਲਾਡਾ, ਡਾ. ਕਰਣਬੀਰ ਕੌਰ ਮੋਹਾਲੀ, ਡਾ. ਪਰਮਜੀਤ ਕਲਸੀ ਗੀਗੇ ਮਾਜਰਾ ਤੇ ਲੈਕਚਰਾਰ ਡਾ. ਰਵਨੀਤ ਕੌਰ ਮੁੱਲਾਂਪੁਰ ਦੂਰਦਰਸ਼ਨ ‘ਤੇ ਅਧਾਰਤ ਟੀਮ ਕੰਮ ਕਰ ਰਹੀ ਹੈ| ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਤੱਕ ਦੇ ਲੈਕਚਰ ਤਿਆਰ ਕਰਨ ਲਈ ਮਨਜੀਤ ਪੁਰੀ, ਡਾ. ਪੁਸ਼ਵਿੰਦਰ ਕੌਰ, ਮਦਨਵੀਰਾ ਅਤੇ ਸਤਪਾਲ ਭੀਖੀ ਜਿਹੇ ਮਾਹਿਰ ਅਧਿਆਪਕਾਂ ਦੀ ਟੀਮ ਕੰਮ ਕਰ ਰਹੀ ਹੈ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com