ਕੇਵਲ ਐਮਰਜੈਂਸੀ ਅਤੇ ਸਿਹਤ ਸਹੂਲਤ ਲਈ ਜਾਰੀ ਕੀਤੇ ਜਾਣਗੇ ਈ-ਪਾਸ

– ਈ-ਪਾਸ ਜਾਰੀ ਕਰਨ ਲਈ 05 ਅਧਿਕਾਰੀਆਂ ਨੂੰ ਕੀਤਾ ਡੇਜ਼ੀਗਨੇਂਟ – ਡਿਪਟੀ ਕਮਿਸ਼ਨਰ

ਰੂਪਨਗਰ 28 ਮਾਰਚ – ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹਾਂ ਨਿਵਾਸੀਆਂ ਦੀ ਸਹੂਲਤ ਦੇ ਲਈ ਕਰਫਿਊ ਸਬੰਘੀ ਈ-ਪਾਸ ਜਾਰੀ ਕਰਨ ਲਈ 05 ਅਧਿਕਾਰੀ ਡੇਜੀਗਨੇਂਟ ਕੀਤੇ ਗਏ ਹਨ। ਇਹ ਪਾਸ ਕੇਵਲ ਉਨ੍ਹਾਂ ਨੂੰ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੂੰ ਕੋਈ ਐਮਰਜੈਂਸੀ ਹੈ ਜ਼ਾਂ ਸਿਹਤ ਸਹੂਲਤ ਸਬੰਧੀ ਕੀਤੇ  ਜਾਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਨਿਵਾਸੀ ਕਰਡਿਊ ਪਾਸ ਦੇ ਲਈ ਵੈਬਸਾਇਟ   https://epasscovid19.pais.net.in/  ਲਿੰਕ ਤੇੇ ਆਨਲਾਇਨ ਅਪਲਾਈ ਕਰ ਸਕਦੇ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਪਾਸ ਜਾਰੀ ਕਰਨ ਦੇ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀ ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ ਸ਼੍ਰੀ ਇੰਦਰਪਾਲ, ਡੀ.ਡੀ.ਪੀ.ਓ. ਸ਼੍ਰੀ ਬਲਜਿੰਦਰ ਸਿੰਘ ਮਾਨ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ 05 ਅਫਸਰ ਡੇਜ਼ੀਗਨੇਂਟ ਕੀਤੇ ਗਏ ਹਨ। 

ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਕਰਫਿਊ ਸਬੰਧੀ ਈ-ਪਾਸ ਕੇਵਲ ਐਮਰਜੈਂਸੀ ਅਤੇ ਸਿਹਤ ਸਹੂਲਤ ਸਬੰਧੀ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕਿਸੇ ਨੂੰ ਵੀ ਕਰਫਿਊ ਦੌਰਾਨ ਬਾਹਰ ਜਾਣ ਸਬੰਧੀ ਈ-ਪਾਸ ਜਾਰੀ ਨਹੀਂ ਕੀਤੇ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਜ਼ਿਲ੍ਹਾਂ ਨਿਵਾਸੀ ਜਿਸ ਨੂੰ ਈ-ਪਾਸ ਚਾਹੀਦਾ ਹੈ। ਉਹ ਪੂਰੀ ਜਾਣਕਾਰੀ ਅਤੇ ਪਤੇ ਸਮੇਤ ਅਤੇ ਕਿਸ ਕਾਰਨ ਪਾਸ ਚਾਹੀਦਾ ਹੈ ਦਾ ਪੂਰਾ ਵੇਰਵਾ ਦੇਣਗੇ। ਪੂਰੀ ਤਫਤੀਸ਼ ਕਰਨ ਤੋਂ ਬਾਅਦ ਹੀ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ।

Read more