ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮੋਗਾ ਦੇ ਸਹਿਕਾਰੀ ਬੈਂਕ ਖੋਲ੍ਹਣ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤਾ

ਮੋਗਾ, 28 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਰਫਿਊ ਦੋਰਾਨ ਲੋਕਾਂ ਨੂੰ ਵਿੱਤੀ ਮਾਮਲਿਆਂ ‘ਚ ਸਹੂਲਤਾਂ ਦਿੰਦਿਆਂ ਅੱਜ ਘੋਸ਼ਿਤ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਹਿਕਾਰੀ ਬੈਂਕ ਸਵੇਰ 10 ਵਜੇ ਤੋ ਦੁਪਹਿਰ 1 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਕਰਫਿਊ ਦੋਰਾਨ ਇਨ੍ਹਾਂ ਬੈਂਕਾਂ ਦੇ ਕਰਮਚਾਰੀ ਸਬੰਧਤ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਨਾਲ ਲੈ ਕੇ ਚੱਲਣ, ਜਿਨ੍ਹਾਂ ਨੂੰ ਕਰਫਿਊ ਪਾਸ ਵਜੋਂ ਮੰਨਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਵੀ ਇਸ ਸਮੇਂ ਦੌਰਾਨ ਖੁੱਲ੍ਹੀਆ ਰਹਿ ਸਕਦੀਆਂ ਹਨ ਅਤੇ ਇਨ੍ਹਾਂ ਸਭਾਵਾਂ ਦੇ ਮੈਂਬਰਾਂ ਨੂੰ ਕੇਵਲ ਉਨ੍ਹਾਂ ਦੇ ਘਰ ਤੱਕ ਸਮਾਨ ਦੀ ਡਲਿਵਰੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਸੁਸਾਇਟੀ ਦੇ ਮੈਂਬਰ ਵੀ ਆਪਣੀ ਸਬੰਧਤ ਬੈਂਕ ਬ੍ਰਾਂਚਾਂ ਵਿਖੇ ਜਾ ਸਕਦੇ ਹਨ।

ਸ੍ਰੀ ਹੰਸ ਨੇ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਅਫ਼ਸਰ ਮੋਗਾ ਨੂੰ ਹਦਾਇਤ ਦਿੱਤੀ ਕਿ ਉਹ ਇਨ੍ਹਾਂ ਸਹਿਕਾਰੀ ਸਭਾਵਾਂ ਨੂੰ ਲੋੜਵੰਦ ਸਮਾਨ ਪਹੁੰਚਾਉਣਾ ਯਕੀਨੀ ਬਣਾਉਗੇ। ਇਸ ਤਰ੍ਹਾਂ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਮੋਗਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਹਿਕਾਰੀ ਸਭਾਵਾਂ ਨੂੰ ਪਸ਼ੂਆਂ ਦੀ ਫੀਡ ਪਹੁੰਚਾਉਣੀ ਯਕੀਨੀ ਬਣਾਉਗੇ।

ਉਨ੍ਹਾਂ ਹਦਾਇਤ ਕੀਤੀ ਕਿ ਸਹਿਕਾਰੀ ਸਭਾਵਾਂ ਅਤੇ ਸਹਿਕਾਰੀ ਕਰਮਚਾਰੀ ਸਮਾਜਕ ਦੂਰੀ, ਮਾਸਕ ਦੀ ਵਰਤੋ ਅਤੇ ਸਮੇਂ ਸਮੇਂ ਸਿਰ ਸਾਬਣ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਗੇ।

ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਬੈਂਕਾਂ ਦੇ ਏ.ਟੀ.ਐਮ. 24 ਘੰਟੇ ਖੁੱਲ੍ਹਣ ਦੇ ਹੁਕਮ ਪਾਸ ਕੀਤੇ ਗਏ ਸੀ, ਉਹ ਏ.ਟੀ.ਐਮ ਸਵੇਰ 8 ਵਜੇ ਤੋ ਸ਼ਾਮ 6 ਵਜੇ ਤੱਕ ਹੀ ਖੁੱਲ੍ਹਣਗੇ।

ਇਸ ਤੋ ਇਲਾਵਾ ਪੰਜ ਹੋਰ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਕਰਫਿਊ ਦੌਰਾਨ ਖੁੱਲ੍ਹਣੀਆ ਰਹਿਣਗੀਆਂ ਜ਼ੋ ਹੇਠ ਲਿਖੇ ਅਨੁਸਾਰ ਹਨ :

ਕੈਪੀਟਲ ਸਮਾਲ ਫਾਈਨਾਂਸ ਬੈਂਕ, ਮੋਗਾ, ਕੈਪੀਟਲ ਸਮਾਲ ਫਾਈਨਾਂਸ ਬੈਂਕ, ਬਾਘਾਪੁਰਾਣਾ, ਏ.ਯੂ. ਸਮਾਲ ਫਾਈਨਾਂਸ ਬੈਂਕ ਮੋਗਾ, ਆਈ.ਸੀ.ਆਈ.ਸੀ.ਆਈ. ਬੈਂਕ ਕੋਟ ਈਸੇ ਖਾਂ, ਪੰਜਾਬ ਐਂਡ ਸਿੰਧ ਬੈਂਕ ਕੋਟ ਈਸੇ ਖਾਂ।

ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋ ਲਗਾਏ ਗਏ ਕਰਫਿਊ ‘ਚ ਢਿੱਲ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਆਮ ਜਨਤਾ ਦੀ ਲੋੜਾਂ ਨੂੰ ਮੁੱਖ ਰੱਖਦੇ ਹੋਇਆ ਜ਼ਿਲ੍ਹੇ ਦੇ ਬੈਂਕਾਂ ਦੀਆਂ 75 ਨੋਡਲ ਬ੍ਰਾਂਚਾਂ ਖੁੱਲ੍ਹੀਆਂ ਰੱਖੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਇਹ ਬ੍ਰਾਂਚਾਂ ਸਵੇਰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀਆ ਰਹਿਣਗੀਆਂ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਹੀ ਏ.ਟੀ.ਐਮ. ਲੋਕਾਂ ਦੀ ਸੁਵਿਧਾ ਲਈ 24 ਘੰਟੇ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਏ.ਟੀ.ਐਮ. ‘ਚ ਪੈਸਾ ਪਾਉਣ ਵਾਲੀਆਂ ਗੱਡੀਆਂ ਅਤੇ ਕਰਮਚਾਰੀਆਂ ਅਤੇ ਏ.ਟੀ.ਐਮ. ਦੇ ਰੱਖ ਰਖਾਅ ਨਾਲ ਸਬੰਧਤ ਕਰਮਚਾਰੀਆਂ ਨੂੰ ਕਰਫਿਊ ਦੌਰਾਨ ਆਵਾਜਾਈ ਦੀ ਆਗਿਆ ਹੋਵੇਗੀ।ਇਹ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਅਦਾਰਿਆਂ ਵੱਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡਾਂ ਨੂੰ ਹੀ ਕਰਫਿਊ ਪਾਸਾਂ ਵਜੋਂ ਇਸਤੇਮਾਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪ੍ਰਤਾਪ ਰੋਡ ਮੋਗਾ ਵਿਖੇ ਸਥਿਤ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਖਜ਼ਾਨੇ ਖੁੱਲ੍ਹੇ ਰਹਿਣਗੇ।ਇਸ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਮੇਨ ਬ੍ਰਾਂਚ ਮੋਗਾ ਦਾ ਖਜ਼ਾਨਾ ਵੀ ਖੁੱਲ੍ਹਾਂ ਰਹੇਗਾ।

ਉਨ੍ਹਾਂ ਦੱਸਿਆ ਕਿ ਮੋਗਾ 1 ਅਤੇ ਮੋਗਾ 2 ਬਲਾਕਾਂ ਵਿਖੇ ਹੇਠ ਲਿਖੇ ਬੈਂਕਾਂ ਦੀਆਂ ਨੋਡਲ ਬ੍ਰਾਂਚਾਂ ਖੁੱਲ੍ਹੀਆਂ ਰਹਿਣਗੀਆ :

 ਇਲਾਹਾਬਾਦ ਬੈਂਕ ਮੋਗਾ, ਆਂਧਰਾ ਬੈਂਕ ਮੋਗਾ, ਐਕਸਿਸ ਬੈਂਕ ਲਿਮ. ਮੋਗਾ ਮੇਨ ਬ੍ਰਾਂਚ, ਬੰਧਨ ਬੈਂਕ ਮੋਗਾ, ਬੈਂਕ ਆਫ ਬੜੋਦਾ ਰੇਲਵੇ ਰੋਡ ਮੋਗਾ, ਬੈਂਕ ਆਫ ਇੰਡੀਆ ਮੋਗਾ, ਬੈਂਕ ਆਫ ਇੰਡੀਆ ਡੀ.ਏ.ਸੀ. ਮੋਗਾ, ਬੈਂਕ ਆਫ ਮਹਾਂਰਾਸ਼ਟਰਾਂ ਜੀ.ਟੀ.ਰੋਡ ਮੋਗਾ, ਕੈਨਰਾ ਬੈਂਕ ਮੋਗਾ, ਸੈਂਟਰਲ ਬੈਂਕ ਆਫ ਇੰਡੀਆ ਮੋਗਾ, ਕੋਰਪੋਰੇਸ਼ਨ ਬੈਂਕ ਜੀ.ਟੀ.ਰੋਡ, ਡੀ ਸੀ ਬੀ ਬੈਂਕ ਮੋਗਾ, ਇਕਊਟਸ ਸਮਾਲ ਫਾਈਨਾਂਸ ਬੈਂਕ ਗਾਂਧੀ ਰੋਡ ਮੋਗਾ, ਐਚ.ਡੀ.ਐਫ.ਸੀ. ਬੈਂਕ ਲਿਮ. ਜੀ.ਟੀ.ਰੋਡ ਮੋਗਾ, ਆਈ.ਸੀ.ਆਈ.ਸੀ. ਆਈ. ਬੈਂਕ ਮੋਗਾ ਮੇਨ ਬ੍ਰਾਂਚ, ਆਈ.ਡੀ.ਬੀ.ਆਈ. ਜੀ.ਟੀ.ਰੋਡ ਮੋਗਾ, ਇੰਡੀਅਨ ਬੈਂਕ ਮੋਗਾ, ਇੰਡੀਅਨ ਓਵਰਸੀਸ ਬੈਂਕ ਮੋਗਾ, ਇੰਡੋਸਿੰਡ ਬੈਂਕ ਮੋਗਾ, ਜੰਮੂ ਐਂਡ ਕਸ਼ਮੀਰ ਬੈਂਕ ਮੋਗਾ, ਕੋਟਕ ਮਹਿੰਦਰਾ ਬੈਂਕ ਮੋਗਾ, ਓਰੀਐਂਟਲ ਬੈਂਕ ਆਫ ਕਾਮਰਸ ਮੋਗਾ ਰੇਲਵੇ ਰੋਡ, ਓਰੀਐਂਟਲ ਬੈਂਕ ਆਫ ਕਾਮਰਸ ਜੀ.ਟੀ.ਰੋਡ, ਪੰਜਾਬ ਗ੍ਰਾਮੀਣ ਬੈਂਕ ਮੋਗਾ, ਪੰਜਾਬ ਐਂਡ ਸਿੰਧ ਬੈਂਕ ਰੇਲਵੇ ਰੋਡ ਮੋਗਾ, ਪੰਜਾਬ ਐਂਡ ਸਿੰਧ ਬੈਂਕ ਗੁਰੂ ਨਾਨਕ ਕਾਲਜ ਮੋਗਾ, ਪੰਜਾਬ ਨੈਸ਼ਨਲ ਬੈਂਕ ਮੋਗਾ ਪ੍ਰਤਾਪ ਰੋਡ, ਪੰਜਾਬ ਨੈਸ਼ਨਲ ਬੈਂਕ ਮੋਗਾ ਜੀ.ਟੀ.ਰੋਡ, ਸਟੇਟ ਬੈਂਕ ਆਫ ਇੰਡੀਆ ਮੇਨ ਬਜ਼ਾਰ ਮੋਗਾ, ਸਟੇਟ ਬੈਂਕ ਆਫ ਇੰਡੀਆ ਜੀ.ਟੀ.ਰੋਡ, ਸਿੰਡੀਕੇਟ ਬੈਂਕ ਮੋਗਾ, ਦਿ ਮੋਗਾ ਸੈਂਟਰਲ ਕੋਅਪਰੇਟਿਵ ਬੈਂਕ ਲਿਮ. ਮੋਗਾ ਮੇਨ ਬ੍ਰਾਂਚ, ਦਿ ਮੋਗਾ ਸੈਂਟਰਲ ਕੋਅਪਰੇਟਿਵ ਬੈਂਕ ਲਿਮ. ਮੋਗਾ ਮੰਡੀ, ਯੂਕੋ ਬੈਂਕ, ਯੂਨੀਅਨ ਬੈਂਕ ਗਾਂਧੀ ਰੋਡ ਅਤੇ ਯੈੱਸ ਬੈਂਕ ਮੋਗਾ।

ਉਨ੍ਹਾਂ ਦੱਸਿਆ ਕਿ ਬੈਂਕ ਆਫ ਇੰਡੀਆ ਪ੍ਰਤਾਪ ਰੋਡ ਮੋਗਾ, ਪੰਜਾਬ ਨੈਸ਼ਨਲ ਬੈਂਕ ਪ੍ਰਤਾਪ ਰੋਡ ਮੋਗਾ ਅਤੇ ਐਸ.ਬੀ.ਆਈ. ਮੇਨ ਬ੍ਰਾਂਚ ਮੋਗਾ ਦੀਆਂ ਚੈਸਟ ਬ੍ਰਾਂਚਾਂ ਵੀ ਖੁੱਲ੍ਹੀਆਂ ਰਹਿਣਗੀਆਂ।

ਇਸ ਤਰ੍ਹਾਂ ਹੀ ਬਲਾਕ ਬਾਘਾਪੁਰਾਣਾ ਦੀਆਂ ਨੋਡਲ ਬੈਂਕ ਬ੍ਰਾਂਚਾਂ ਹੇਠ ਲਿਖੇ ਅਨੁਸਾਰ ਖੁੱਲ੍ਹੀਆਂ ਰਹਿਣਗੀਆਂ :

ਇਲਾਹਾਬਾਦ ਬੈਂਕ, ਐਕਸਿਸ ਬੈਂਕ, ਬੈਂਕ ਆਫ ਇੰਡੀਆ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਐਚ.ਡੀ.ਐਫ.ਸੀ. ਬੈਂਕ ਲਿਮ., ਆਈ.ਸੀ.ਆਈ.ਸੀ.ਆਈ. ਬੈਂਕ, ਇੰਡੀਅਨ ਓਵਰਸੀਸ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ।

ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਬਲਾਕ ਧਰਮਕੋਟ ਦੀਆਂ ਨੋਡਲ ਬੈਂਕ ਬ੍ਰਾਂਚਾਂ ਵੀ ਹੇਠ ਲਿਖੇ ਅਨੁਸਾਰ ਖੁੱਲ੍ਹੀਆਂ ਰਹਿਣਗੀਆਂ :

ਬੈਂਕ ਆਫ ਇੰਡੀਆ, ਸੈਂਟਰਲ ਬੈਂਕ ਆਫ ਇੰਡੀਆ, ਐਚ.ਡੀ.ਐਫ.ਸੀ. ਬੈਂਕ ਲਿਮ. ਕੋਟ ਈਸੇ ਖਾਂ, ਐਚ.ਡੀ.ਐਫ.ਸੀ. ਬੈਂਕ ਲਿਮ. ਧਰਮਕੋਟ, ਆਈ.ਸੀ.ਆਈ.ਸੀ.ਆਈ. ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਕੋਟ ਈਸੇ ਖਾਂ, ਓਰੀਐਂਟਲ ਬੈਂਕ ਆਫ ਕਾਮਰਸ ਧਰਮਕੋਟ, ਪੰਜਾਬ ਗ੍ਰਾਮੀਣ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਕੋਟ ਈਸੇ ਖਾਂ, ਸਟੇਟ ਬੈਂਕ ਆਫ ਇੰਡੀਆ ਧਰਮਕੋਟ, ਦਿ ਮੋਗਾ ਸੈਂਟਰਲ ਕੋਅਪਰੇਟਿਵ ਬੈਂਕ ਲਿਮ. ਮੋਗਾ (ਧਰਮਕੋਟ)।

ਇਸ ਤਰ੍ਹਾਂ ਹੀ ਬਲਾਕ ਨਿਹਾਲ ਸਿੰਘ ਵਾਲਾ ਦੀਆਂ ਨੋਡਲ ਬੈਂਕ ਬ੍ਰਾਂਚਾਂ ਹੇਠ ਲਿਖੇ ਅਨੁਸਾਰ ਖੁੱਲ੍ਹੀਆਂ ਰਹਿਣਗੀਆਂ :

ਬੈਂਕ ਆਫ ਇੰਡੀਆ, ਕੈਨਰਾ ਬੈਂਕ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ, ਦਿ ਮੋਗਾ ਸੈਂਟਰਲ ਕੋਅਪਰੇਟਿਵ ਬੈਂਕ ਲਿਮ. ਮੋਗਾ, ਪੰਜਾਬ ਨੈਸ਼ਨਲ ਬੈਂਕ ਬੱਧਨੀ ਕਲਾਂ, ਸਟੇਟ ਬੈਂਕ ਆਫ ਇੰਡੀਆ ਬੱਧਨੀ ਕਲਾਂ, ਐਚ.ਡੀ.ਐਫ.ਸੀ. ਲਿਮ. ਬੱਧਨੀ ਕਲਾਂ

Read more