Tuesday 14 July 2020

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰਫਿਊ ਦੌਰਾਨ ਕੁਝ ਹੋਰ ਛੋਟਾਂ ਦੇਣ ਦਾ ਐਲਾਨ

- Posted on 11 May 2020

ਫ਼ਾਜ਼ਿਲਕਾ, 11 ਮਈ: ਜ਼ਿਲਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਐਪੀਡੈਮਿਕ ਕੰਟਰੋਲ ਐਕਟ 1897 ਸੈਕਸ਼ਨ-2 ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ 10 ਮਈ 2020 ਨੂੰ ਤਾਲਾਬੰਦੀ/ਕਰਫਿਊ ਦੌਰਾਨ ਦੁਕਾਨਾਂ/ਅਦਾਰੇ ਖੋਲ੍ਹਣ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਸੀ, ਪਰ ਆਮ ਜਨਤਾ ਅਤੇ ਦੁਕਾਨਦਾਰਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਕਿਤਾਬਾ ਤੇ ਸਟੇਸ਼ਨਰੀ, ਸਕੂਲ ਬੈਗ ਦੀਆਂ ਦੁਕਾਨਾ, ਬਿਜਲੀ/ਮੋਬਾਈਲ ਦੁਕਾਨਾਂ/ ਡੀ.ਟੀ.ਐਚ ਸਰਵਿਸ/ ਬਿਜਲੀ ਵਾਲੀਆਂ ਵਸਤਾਂ ਦੀ ਰਿਪੇਅਰਿੰਗ/ ਬੂਟਾਂ/ਰੈਡੀਮੇਡ ਕਪੜਿਆਂ ਦੀਆਂ ਦੁਕਾਨਾਂ, ਸਪੇਅਰ ਪਾਰਟ ਤੇ ਹਰ ਤਰਾਂ ਦੀਆਂ ਰਿਪੇਅਰਿੰਗ/ਸਰਵਿਸ ਸਟੇਸ਼ਨ ਦੀਆਂ ਦੁਕਾਨਾਂ, ਉਸਾਰੀ ਸਮੱਗਰੀ/ਹਾਰਡਵੇਅਰ/ਪਲਾਈਵੁੱਡ/ਆਈਰਨ ਸੈਨੀਟਰੀ/ਫਰਨੀਚਰ/ਪੇਂਟ/ਲਕੱੜ ਕਟਿੰਗ ਦੀਆਂ ਦੁਕਾਨਾਂ, ਬੇਕਰੀ/ਡਰਾਈ ਫਰੂਟ ਤੇ ਮਿਠਾਈ ਦੀਆਂ ਦੁਕਾਨਾਂ, ਕਰੋਕਰੀ/ਜਨਰਲ ਸਟੋਰ/ਗਿਫਟ, ਸੁਨਿਆਰ/ਦਰਜੀ, ਡਰਾਈ ਕਲੀਨਰ/ਹੋਜ਼ਰੀ/ਕਪੜੇ ਦੇ ਵਪਾਰੀ/ਬੁਟਿਕਸ, ਫੋਟੋਗ੍ਰਾਫਰਸ/ਓਪਟੀਕਲ ਦੀਆਂ ਦੁਕਾਨਾ, ਪੋਲਟਰੀ/ਪਸ਼ੂ ਚਾਰੇ ਦੀ ਸਪਲਾਈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ।

ਜਾਰੀ ਹੁਕਮਾਂ ’ਚ ਕਿਹਾ ਹੈ ਕਿ ਪੱਕੀਆਂ ਦੁਕਾਨਾ ਵਾਲੇ ਸਬਜੀ/ਫਲ ਦੀ ਸਪਲਾਈ ਤੇ ਸਟੋਰਜ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 10 ਵਜੇ ਤੱਕ ਕਰ ਸਕਣਗੇ, ਇਸ ਤੋਂ ਇਲਾਵਾ ਸਬਜੀ ਵੇਚਣ ਵਾਲੇ ਵਿਕਰੇਤਾ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਸਬਜੀ/ਫਲ ਦੀ ਵਿਕਰੀ ਕਰ ਸਕਣਗੇ। ਥੋਕ ਵਿਕਰੇਤਾ ਕਰਿਆਣੇ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ ਸਵੇਰੇ 9 ਵਜੇ ਤੱਕ ਅਤੇ ਰਿਟੇਲ ਦੁਕਾਨਦਾਰ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਦੁਕਾਨਾ ਖੋਲ ਸਕਣਗੇ। ਇਸ ਤੋਂ ਇਲਾਵਾ ਹੁਕਮਾਂ ਮੁਤਾਬਿਕ ਸ਼ਰਾਬ ਦੇ ਠੇਕੇ ਅਤੇ ਦੁਕਾਨਾਂ ਰੋਜਾਨਾ ਸਵੇਰੇ 7 ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ ਅਤੇ ਹੋਮ ਡਿਲੀਵਰੀ ਵੀ ਕੀਤੀ ਜਾ ਸਕੇਗੀ।

ਰੋਜ਼ਾਨਾ ਅਖਬਾਰਾਂ ਦੀ ਸਪਲਾਈ ਸਵੇਰੇ 6 ਤੋਂ ਰਾਤ 8 ਵਜੇ, ਦੁੱਧ ਦੀ ਸਪਲਾਈ ਤੇ ਸਟੋਰਜ ਸਵੇਰੇ 7 ਤੋਂ ਸਵੇਰੇ 9 ਅਤੇ ਸ਼ਾਮ 5 ਤੋਂ ਸ਼ਾਮ 7 ਵਜੇ, ਪਸ਼ੂ ਚਾਰੇ ਦੀ ਸਪਲਾਈ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ, ਗੈਸ ਦੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ, ਬੈਂਕਾਂ/ਏ.ਟੀ.ਐਮਜ਼ ਵਿਖੇ ਕੰਮਕਾਜ ਵਾਲੇ ਦਿਨ ਪਬਲਿਕ ਡੀਲਿੰਗ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਅਤੇ ਦਫਤਰੀ ਕੰਮ ਦੁਪਹਿਰ 1 ਤੋਂ ਸ਼ਾਮ 4 ਵਜੇ, ਨੈਸ਼ਨਲ/ਹਾਈਵੇ ’ਤੇ ਸਥਿਤ ਪਟਰੋਲ/ਡੀਜ਼ਲ ਪੰਪ 24 ਘੰਟੇ, ਸ਼ਹਿਰੀ ਤੇ ਪੇਂਡੂ ਖੇਤਰ ਵਿਖੇ ਸਵੇਰੇ 7 ਤੋਂ ਦੁਪਹਿਰ 12 ਵਜੇ ਤੱਕ ਅਤੇ ਰਾਜਸਥਾਨ ਬਾਰਡਰ ਦੇ 10 ਕਿਲੋਮੀਟਰ ਦੇ ਏਰੀਏ ਅਧੀਨ ਪੈਂਦੇ ਪੰਪ ਸਵੇਰੇ 7 ਤੋਂ ਸਵੇਰੇ 9 ਤੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲੇ ਰਹਿਣਗੇ, ਇੰਸ਼ੋਰੈਂਸ ਕੰਪਨੀਆਂ/ ਪੋਸਟ ਆਫਿਸ/ ਕੋਰੀਅਰ ਸੇਵਾਵਾਂ/ਵਿਤੀ ਕੰਪਨੀਆਂ ਤੇ ਗੈਰ ਵਿਤੀ ਕੰਪਨੀਆਂ/ਈ-ਕਾਮਰਸ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ, ਕਿਸਾਨ ਵੱਲੋਂ ਕਣਕ ਟਰਾਲੀਆਂ ਰਾਹੀਂ ਅਨਾਜ ਮੰਡੀਆਂ ਵਿਚ ਲਿਆਉਣ ਲਈ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ, ਖੇਤਾਂ ਵਿੱਚ ਕੰਬਾਇਨਾਂ ਦੀ ਵਰਤੋਂ ਸਵੇਰੇ 7 ਤੋਂ ਰਾਤ 8 ਵਜੇ, ਕਿੰਨੂਆਂ ਦੀ ਵੈਕਸਿੰਗ/ਫਰੂਟ/ਬਾਗਬਾਨੀ ਵਸਤਾਂ/ਕੋਲਡ ਸਟੋਰ ਵਿਖੇ ਆਵਾਜਾਈ ਸਵੇਰੇ 7 ਤੋਂ ਸ਼ਾਮ 7 ਵਜੇ, ਕੋਆਪਰੇਟਿਵ ਸੋਸਾਇਟੀਆਂ ਦੇ ਖੁੱਲਣ ਦਾ ਸਮਾਂ ਸਵੇਰੇ 9 ਤੋਂ ਸਾਮ 5 ਵਜੇ ਤੱਕ, ਕਣਕ ਸਟੋਰ ਕਰਨ ਵਾਲੇ ਗੋਦਾਮ ਸਵੇਰੇ 7 ਤੋਂ ਸ਼ਾਮ 7 ਵਜੇ, ਮੈਡੀਕਲ/ਵੈਟਨਰੀ ਦੇ ਹੋਲ ਸੇਲ ਦੀਆਂ ਦੁਕਾਨਾਂ ਸਵੇਰੇ 7 ਤੋਂ ਸਵੇਰੇ 9 ਵਜੇ ਅਤੇ ਰਿਟੇਲ ਦੀਆਂ ਦੁਕਾਨਾ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ, ਸੈਂਪਲ ਲੈਣ ਵਾਲੀਆਂ ਲੈਬਾਰਟਰੀਆਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ, ਡੈਂਟਲ ਕਲੀਨਿਕ, ਖਾਦਾਂ, ਕੀਟਨਾਸ਼ਕਾਂ, ਬੀਜ, ਆਟਾ ਮਿੱਲਾਂ, ਮੱਛੀ ਫਾਰਮਾਂ ਨੂੰ ਫੀਡ ਦੀ ਸਪਲਾਈ, ਚਿਕਨ/ਆਂਡਿਆਂ ਦੀ ਸਪਲਾਈ, ਪੀਣ ਵਾਲੇ ਪਾਣੀ ਦੀ ਸਪਲਾਈ ਤੇ ਪਿ੍ਰਟਿੰਗ ਪ੍ਰੈਸ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰੋਜਾਨਾ ਹੋਵੇਗਾ। ਇਸ ਤੋਂ ਇਲਾਵਾ ਤਾਲਾਬੰਦੀ/ਕਰਫਿਊ ਦੌਰਾਨ ਹੋਰ ਕਿਸੇ ਕਿਸਮ ਦੀ ਕੋਈ ਦੁਕਾਨ/ਅਦਾਰਾ ਨਹੀਂ ਖੁਲੇ੍ਹਗਾ।

ਜ਼ਿਲ੍ਹਾ ਫ਼ਾਜਿਲਕਾ ਵਿਚ ਸਥਾਪਿਤ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ, ਦਫ਼ਤਰ ਨਗਰ ਕੌਂਸਲ ਫ਼ਾਜਿਲਕਾ, ਸਬ ਤਹਿਸੀਲ ਅਰਨੀਵਾਲਾ ਸੇਖ ਸੁਭਾਨ, ਤਹਿਸੀਲ ਕੰਪਲੈਕਸ ਅਬੋਹਰ, ਗਰੇਨ ਮਾਰਕੀਟ ਅਬੋਹਰ, ਸਬ ਤਹਿਸੀਲ ਸੀਤੋਗੁਨੋ, ਪਿੰਡ ਸੱਪਾਵਾਲੀ, ਸਬ ਤਹਿਸੀਲ ਖੂਈਆ ਸਰਵਰ, ਤਹਿਸੀਲ ਕੰਪਲੈਕਸ ਜਲਾਲਾਬਾਦ, ਦਫ਼ਤਰ ਮਾਰਕੀਟ ਕਮੇਟੀ ਜਲਾਲਾਬਾਦ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਆਮ ਜਨਤਾ ਲਈ ਖੁੱਲੇ੍ਹ ਰਹਿਣਗੇ ਅਤੇ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਲੋਕ ਵੈਬਸਾਈਟ, ਕੋਵਾ ਐਪ ਅਤੇ ਕਾਲ ਸੈਂਟਰ ’ਤੇ ਆਗਾਮੀ ਆਗਿਆ ਲੈ ਕੇ ਸੇਵਾ ਕੇਂਦਰ ਵਿਖੇ ਜਾ ਸਕਦੇ ਹਨ। ਇਹ ਹੁਕਮ 17 ਮਈ 2020 ਤੱਕ ਲਾਗੂ ਰਹਿਣਗੇ।

ਐਸ.ਐਸ.ਪੀ. ਫ਼ਾਜਿਲਕਾ ਨਿਰਧਾਰਤ ਕੀਤੇ ਸਥਾਨ ’ਤੇ ਟਰੈਫਿਕ ਅਨੁਸਾਰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣਗੇ ਅਤੇ ਸ਼ਹਿਰ ਵਿਚ ਪ੍ਰਾਈਵੇਟ ਵਹੀਕਲ ਦਾ ਆਉਣਾ ਵਰਜਿਤ ਕਰਨਗੇ। ਜੇਕਰ ਆਮ ਜਨਤਾ ਵਹੀਕਲ ਸ਼ਰੇਆਮ ਬਜਾਰਾਂ ਵਿਚ ਲੈ ਕੇ ਆਉਂਦੀ ਹੈ ਤਾਂ ਮੋਟਰ ਵਹੀਕਲ ਐਕਟ ਅਧੀਨ ਉਨ੍ਹਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਤਾਂ ਆਮ ਜਨਤਾ ਨੂੰ ਸ਼ਰੇਆਮ ਬਜਾਰਾਂ ਵਿਚ ਵਹੀਕਲ ਲਿਆਉਣ ਤੋਂ ਰੋਕਿਆ ਜਾ ਸਕੇ। ਜਿਸ ਦੁਕਾਨਦਾਰ ਦੀ ਦੁਕਾਨ ਅੱਗੇ ਵਹੀਕਲ ਖੜ੍ਹਾ ਹੋਵੇਗਾ ਤਾਂ ਉਸ ਦੁਕਾਨਦਾਰ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਹੁਕਮਾਂ ’ਚ ਕਿਹਾ ਗਿਆ ਹੈ ਕਿ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ/ਫਰਮਾਂ/ਉਦਯੋਗਿਕ ਅਤੇ ਉਤਪਾਦਨ ਕੇਂਦਰਾਂ ਵੱਲੋਂ ਉਲੰਘਣਾਂ ਕਰਨ ਦੀ ਸੂਰਤ ਵਿੱਚ ਐਪੀਡੈਮਿਕ ਕੰਟਰੋਲ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com