ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੁਜ਼ਗਾਰ ਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਿਚ ਹੋਇਆ ਸਹਾਈ
ਪਿੰਡ ਘੁਮਾਣ ਦੀ ਅਕਾਸ਼ਾਂ ਦੀ ਮਸ਼ੀਨ ਆਪਰੇਟਰ ਵਜੋਂ ਹੋਈ ਨਿਯੁਕਤੀ
ਬੇਰੁਜ਼ਗਾਰ ਪ੍ਰਾਰਥੀ ਰੁਜ਼ਗਾਰ ਪ੍ਰਾਪਤੀ ਲਈ ਵੈੱਬਸਾਈਟ www.pgrkam.com ਤੇ ਆਪਣੀ ਰਜਿਸ਼ਟਰੇਸ਼ਨ ਜਰੂਰ ਦਰਜ ਕਰਵਾਉਣ
ਗੁਰਦਾਸਪੁਰ, 24 ਦਸੰਬਰ
ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਨੌਜਵਾਨ ਲੜਕੇ–ਲੜਕੀਆਂ ਨੂੰ ਰੁਜ਼ਗਾਰ ਤੇ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲੇ ਅੰਦਰ ਸਥਾਪਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਆਪਣੇ ਮੰਤਵ ਵਿਚ ਕਾਮਯਾਬ ਹੋਇਆ ਹੈ ਤੇ ਪਲੇਸਮੈਂਟ ਕੈਂਪ ਰਾਹੀ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।
ਪਿੰਡ ਘੁਮਾਣ, ਜਿਲਾ ਗੁਰਦਾਸਪੁਰ ਦੀ ਵਸਨੀਕ ਅਕਾਸ਼ਾ ਪੁੱਤਰੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਚੱਲ ਰਿਹਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੁਜ਼ਗਾਰ ਪ੍ਰਾਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਸਨੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਰੋਜ਼ਗਾਰ ਜਾਂ ਸਵੈ –ਰੁਜ਼ਗਾਰ ਸਥਾਪਤੀ ਲਈ ਇਕ ਵਾਰ ਇਸ ਦਫਤਰ ਵਿਖੇ ਜਰੂਰ ਆਉਣ।
ਗੱਲਬਾਤ ਦੌਰਾਨ ਅਕਾਸ਼ਾਂ ਨੇ ਅੱਗੇ ਦੱਸਿਆ ਕਿ ਉਹ ਦੱਸਵੀਂ ਪਾਸ ਹੈ ਅਤੇ ਰੁਜ਼ਗਾਰ ਦੀ ਭਾਲ ਦੌਰਾਨ ਉਸਨੂੰ ਜ਼ਿਲ੍ਹਾ ਰੋਜਗਾਰ ਦਫਤਰ ਗੁਰਦਾਸਪੁਰ ਵਲੋਂ ਲਗਾਏ ਜਾ ਰਹੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਮਿਲੀ ਅਤੇ ਜਦੋਂ ਮੈਂ ਪਹਿਲੀ ਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ–ਬੀ ਕਮਰਾ ਨੰਬਰ 217, ਗੁਰਦਾਸਪੁਰ ਵਿਖੇ ਸਥਿਤ ਇਸ ਦਫਤਰ ਵਿਚ ਪੁਹੰਚੀ ਤਾਂ ਇਹ ਦਫਤਰ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਨਾਲੋਂ ਘੱਟ ਨਹੀਂ ਸੀ। ਦਫਤਰ ਸਾਫ ਸੁਥਰਾ ਅਤੇ ਅਤਿ ਆਧੁਨਿਕ ਸਹੂਲਤਾਂ ਨਾਲ ਲੈੱਸ ਹਾਈਟੇਕ ਬਣਾਇਆ ਹੋਇਆ ਸੀ। ਬੈਠਣ ਲਈ ਬੈਂਚ, ਪੀਣ ਲਈ ਆਰ.ਓ ਦਾ ਸਾਫ ਪਾਣੀ, ਪਬਲਿਕ ਵਰਤੋਂ ਲਈ ਕੰਪਿਊਟਰ, ਵੈਕੰਸੀ ਬੋਰਡ ਦੇ ਹਰ ਤਰਾਂ ਦੀਆਂ ਦੀ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ।
ਉਸਨੇ ਦੱਸਿਆ ਕਿ ਉਸਨੇ ਦਫਤਰ ਵਿਖੇ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.pgrkam.com ਤੇ ਨਾਂਅ ਦਰਜ ਕਰਵਾਇਆ। ਦਫ਼ਤਰ ਦੇ ਸਟਾਫ ਵਲੋਂ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ। ਥੋੜੇ ਹੀ ਦਿਨਾਂ ਬਾਅਦ ਮੈਂਨੂੰ ਦਫਤਰ ਵਲੋਂ ਇਕ ਕਾਲ ਅਤੇ ਮੈਸੇਜ ਆਇਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਮੈਂ ਰੋਜਗਾਰ ਮੇਲੇ ਪੁਹੰਚੀ । ਮੇਰੀ ਵਰਧਮਾਨ ਸਪਾਈਨਿੰਗ ਮਿੱਲ ਹੁਸ਼ਿਆਰਪੁਰ ਕੰਪਨੀ ਵਲੋਂ ਇੰਟਰਵਿਊ ਲਈ ਗਈ ਤੇ ਮੇਰੀ ਮਸ਼ੀਨ ਆਪਰੇਟਰ ਵਜੋਂ ਨਿਯੁਕਤੀ ਹੋਈ ਅਤੇ ਮੈਨੂੰ 8 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਗਈ।
ਰੁਜ਼ਗਾਰ ਪ੍ਰਾਪਤ ਅਕਾਸ਼ਾਂ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਨਾ ਕੇਵਲ ਰੁਜ਼ਗਾਰ ਦਿਵਾਇਆ ਜਾਂਦਾ ਹੈ ਬਲਕਿ ਸਵੈ–ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਇਸ ਲਈ ਇਕ ਵਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਜਰੂਰ ਆਉਣਾ ਚਾਹੀਦਾ ਹੈ ਤੇ ਆਪਣਾ ਨਾਂਅ ਜਰੂਰ ਦਰਜ ਕਰਵਾਉਣਾ ਚਾਹੀਦਾ ਹੈ। ਉਸਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਕਾਬਲੀਅਤ ਦੇ ਆਧਾਰ ਤੇ ਨੋਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਏ ਹਨ ਅਤੇ ਇਨਾਂ ਉਪਰਾਲਿਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ ਹੈ।