Tuesday 24 November 2020

ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਵਾਰਸਾਂ ਦਾ ਘਰੋ-ਘਰੀ ਸਨਮਾਨ: ਡਿਪਟੀ ਕਮਿਸ਼ਨਰ

- Posted on 14 August 2020


—ਕੋਵਿਡ-19 ਸਬੰਧੀ ਇਹਤਿਆਤ ਵਰਤਦਿਆਂ ਘਰ ਘਰ ਜਾ ਕੇ ਲੋਈਆਂ, ਮਠਿਆਈਆਂ ਦਿੱਤੀਆਂ
—ਜ਼ਿਲ੍ਹ੍ਹਾ ਬਰਨਾਲਾ ਦੇ ਲਗਭਗ 70 ਆਜ਼ਾਦੀ ਘੁਲਾਟੀਆਂ ਤੇ ਵਾਰਸਾਂ ਨੂੰ ਕੀਤਾ ਸਨਮਾਨਿਤ

ਬਰਨਾਲਾ, 14 ਅਗਸਤ
ਆਜ਼ਾਦੀ ਦਿਹਾੜੇ ਮੌਕੇ ਕੋਵਿਡ 19 ਮਹਾਮਾਰੀ ਦੇ ਪਸਾਰ ਕਾਰਨ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਅੱਜ ਜ਼ਿਲ੍ਹੇ ਦੇ ਲਗਭਗ 70 ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਸਨਮਾਨ ਉਨ੍ਹਾਂ ਦੇ ਘਰੀਂ ਜਾ ਕੇ ਕੀਤਾ ਗਿਆ।
   ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਕੋਰੋਨਾ ਮਹਾਮਾਰੀ ਕਾਰਨ ਇਹਤਿਆਤ ਵਰਤਦਿਆਂ ਇਹ ਸਨਮਾਨ ਘਰ ਘਰ ਜਾ ਕੇ ਦਿੱਤਾ ਗਿਆ, ਕਿਉਂਕਿ ਆਜ਼ਾਦੀ ਦਿਹਾੜੇ ਸਬੰਧੀ ਜ਼ਿਲ੍ਹ੍ਹਾ ਪੱਧਰੀ ਸਮਾਗਮ ਬਹੁਤ ਸੰਖੇਪ ਰੂਪ ਵਿਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਮਾਗਮ ’ਚ ਜ਼ਿਆਦਾ  ਇਕੱਠ ਨਹÄ ਕੀਤਾ ਜਾ ਰਿਹਾ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਅਫਸਰਾਂ ਨੂੰ ਸਨਮਾਨ ਵੰਡ ਲਈ ਤਾਇਨਾਤ ਕੀਤਾ ਗਿਆ। ਤਹਿਸੀਲਦਾਰ ਬਰਨਾਲਾ ਸ਼੍ਰੀ ਹਰਬੰਸ ਸਿੰਘ ਨੇ ਸ਼੍ਰੀ ਰਾਮ ਸਿੰਘ ਦੇ ਵਾਰਸ ਸ਼੍ਰੀ ਵਰਿੰਦਰ ਸਿੰਘ ਵਾਸੀ ਸੰਘੇੜਾ ਰੋਡ, ਸ਼੍ਰੀ ਅਰਜਨ ਸਿੰਘ ਦੇ ਵਾਰਸ ਸ਼੍ਰੀ ਬੰਤ ਸਿੰਘ ਪਿੰਡ ਕਰਮਗੜ੍ਹ, ਸ਼੍ਰੀ ਹਰਚੰਦ ਸਿੰਘ ਦੇ ਵਾਰਸ ਹਰਜੀਤ ਸਿੰਘ ਪਿੰਡ ਕਰਮਗੜ੍ਹ ਅਤੇ ਸ਼੍ਰੀ ਮਨਜੀਤ ਸਿੰਘ ਦੇ ਵਾਰਸ ਹਰਦਿਆਲ ਕੌਰ ਵਾਸੀ ਖੁੱਡੀ ਰੋਡ ਬਰਨਾਲਾ ਦਾ ਸਨਮਾਨ ਕੀਤਾ।
ਨਾਇਬ ਤਹਿਸੀਲਦਾਰ ਬਰਨਾਲਾ ਸ਼੍ਰੀ ਰਮਿੰਦਰ ਪਾਲ ਸਿੰਘ ਨੇ ਜਿਨ੍ਹ੍ਹਾਂ ਦਾ ਸਨਮਾਨ ਕੀਤਾ, ਉਹ ਇਸ ਪ੍ਰਕਾਰ ਹਨ : ਸ਼੍ਰੀ ਗੱਜਣ ਸਿੰਘ ਦੇ ਵਾਰਸ ਪਰਮਿੰਦਰ ਸਿੰਘ ਵਾਸੀ ਸਿੱਮੀ ਪੈਲੇਸ ਸਿਵਿਆਂ ਵਾਲੀ ਗਲੀ ਹੰਡਿਆਇਆ ਰੋਡ, ਸ਼੍ਰੀ ਰਤਨ ਚੰਦ ਮਕੜਾ ਦੇ ਵਾਰਸ ਪਵਨ ਕੁਮਾਰ ਵਾਸੀ ਕੇ ਸੀ ਰੋਡ ਬਰਨਾਲਾ, ਸ਼੍ਰੀ ਜੰਗੀਰ ਸਿੰਘ ਸੇਖੋਂ ਦੇ ਵਾਰਸ ਹਰਬੰਸ ਸਿੰਘ ਵਾਸੀ ਦਫਤਰ ਨਗਰ ਕਾਉਂਸਿਲ ਬਰਨਾਲਾ ਦੇ ਪਿੱਛੇ ਗੁਰੂ ਨਾਨਕ ਮੁਹੱਲਾ ਬਰਨਾਲਾ, ਸ਼੍ਰੀ ਵੇਦ ਪ੍ਰਕਾਸ਼ ਦੇ ਵਾਰਸ ਰਾਜੇਸ਼ ਕੁਮਾਰ ਵਾਸੀ ਮੁਹੱਲਾ ਮਾਨ ਵਾਲਾ ਨੇੜੇ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਜੀ, ਸ਼੍ਰੀ ਗੰਡਾ ਸਿੰਘ ਦੇ ਵਾਰਸ ਸੁਖਵਿੰਦਰ ਕੌਰ ਵਾਸੀ ਸ਼ਿਵ ਵਾਟਿਕਾ ਕਾਲੋਨੀ ਸੰਘੇੜਾ ਰੋਡ ਬਰਨਾਲਾ ਅਤੇ ਸ਼੍ਰੀ ਨਰੈਣ ਸਿੰਘ ਦੇ ਵਾਰਸ ਗਿਆਨ ਕੌਰ ਵਾਸੀ ਬੈਕ ਸਾਈਡ ਨਾਨਕਸਰ ਗੁਰਦੁਆਰਾ ਸਾਹਿਬ।
ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਧਨੌਲਾ ਸ਼੍ਰੀ ਆਸ਼ੂ ਪ੍ਰਭਾਤ ਜੋਸ਼ੀ ਨੇ ਸ਼੍ਰੀ ਚਰਨ ਸਿੰਘ ਦੇ ਵਾਰਸ ਪ੍ਰੀਤਮ ਸਿੰਘ ਬਡਬਰ ਦਾ ਸਨਮਾਨ ਕੀਤਾ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਮਹਿਲ ਕਲਾਂ ਸ਼੍ਰੀ ਨਵਜੋਤ ਤਿਵਾੜੀ ਵਲੋਂ ਬੂਟਾ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਕੁਰੜ, ਚਮਕੌਰ ਸਿੰਘ ਪੁੱਤਰ ਜੰਗੀਰ ਸਿੰਘ ਪਿੰਡ ਨਿਹਾਲੁਵਾਲ, ਸੁਖਦੇਵ ਸਿੰਘ ਪੁੱਤਰ ਹਾਕਮ ਸਿੰਘ ਪਿੰਡ ਮਹਿਲ ਖੁਰਦ, ਰਣਬੀਰ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com