ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਹੈ ਡਿਸਇੰਨਫੈਕਟੈਂਟ ਦਾ ਛਿੜਕਾਅ

ਬਠਿੰਡਾ, 25 ਮਾਰਚ : ਕੋਵਿਡ 19 ਬਿਮਾਰੀ ਦੇ ਕਰੋਨਾ ਵਾਇਰਸ ਦੇ ਜਨਤਕ ਥਾਂਵਾਂ ਤੇ ਹੋਣ ਦੀ ਸੰਭਾਵਨਾ ਨੂੰ ਖਤਮ ਕਰਨ ਲਈ ਜਿੱਥੇ ਬਠਿੰਡਾ ਨਗਰ ਨਿਗਮ ਨੇ ਸ਼ਹਿਰ ਵਿਚ ਡਿਸਇੰਨਫੈਕਟੈਂਟ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਉਥੇ ਹੀ ਦੁਸਰੀਆਂ ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿਚ ਵੀ ਕਾਰਵਾਈ ਆਰੰਭ ਕੀਤੀ ਗਈ ਹੈ। 

ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸ਼ੇਰਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਨੇ ਇਸ ਸਬੰਧੀ ਬਕਾਇਦਾ ਟੀਮਾਂ ਬਣਾਈਆਂ ਹਨ ਜੋ ਕਿ ਰਿਹਾਇਸੀ ਅਤੇ ਵਪਾਰਕ ਖੇਤਰਾਂ, ਹਸਪਤਾਲਾਂ ਜਾਂ ਹੋਰ ਜਨਤਕ ਥਾਂਵਾਂ ਜਿੱਥੇ ਕੀਤੇ ਵੀ ਮਨੁੱਖੀ ਛੋਹ ਕਾਰਨ ਵਾਇਰਸ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਵਿਖੇ ਛਿੜਕਾਅ ਕੀਤਾ ਜਾ ਰਿਹਾ ਹੈ। 

ਕਮਿਸ਼ਨਰ ਸ੍ਰੀ ਬਿਕਰਮਜੀਤ ਸ਼ੇਰਗਿੱਲ ਨੇ ਦੱਸਿਆ ਕਿ ਹੁਣ ਤੱਕ ਵੀਰਕਲੌਨੀ, ਗਣਪਤੀ ਐਨਕਲੇਵ, ਜੋਗੀ ਨਗਰ, ਸਿਵਲ ਲਾਈਨ, ਮੱਛੀ ਮਾਰਕਿਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਅਗਰਵਾਲ ਕਲੌਨੀ, ਭੱਟੀ ਰੋਡ, ਗੁਰੂਕੁਲ ਰੋਡ, ਦਫ਼ਤਰ ਨਗਰ ਨਿਗਮ ਬਠਿੰਡਾ, ਸੰਤਪੁਰਾ ਰੋਡ, ਅਜੀਤ ਰੋਡ, 100 ਫੁੱਟ ਰੋਡ, ਸਮੂਹ ਪੁਲਿਸ ਸਟੇਸ਼ਨ ਚੌਕੀਆਂ, ਸਟਾਰ ਐਨਕਲੇਵ ਕਲੌਨੀ, ਲਾਲ ਸਿੰਘ ਬਸਤੀ ਗਲੀ ਨੰਬਰ 6, ਸ਼ਹਿਰ ਦੇ ਸਾਰੇ ਆਰਓ, ਆਰੀਆ ਨਗਰ, ਅਰਜਨ ਨਗਰ, ਢਿੱਲੋਂ ਕਲੌਨੀ, ਗੁਰੂਕੁੱਲ ਰੋਡ, ਪ੍ਰਤਾਪ ਨਗਰ, ਗੋਪਾਲ ਨਗਰ, ਕਮਲਾ ਨਹਿਰੂ ਕਲੌਨੀ, ਪਰਸਰਾਮ ਨਗਰ,ਬਿਰਲਾ ਮਿੱਲ ਕਲੌਨੀ, ਵਿਸ਼ਾਲ ਨਗਰ ਆਦਿ ਖੇਤਰਾਂ ਵਿਚ ਸਪ੍ਰੇਅ ਕੀਤੀ ਜਾ ਚੁੱਕੀ ਹੈ। ਇਸ ਤੋਂ ਬਿਨਾਂ 26 ਮਾਰਚ ਨੂੰ ਮਾਡਲ ਟਾਉਨ ਫੇਜ 1, 2 ਅਤੇ 3, ਅਮਰਪੁਰਾ ਬਸਤੀ, ਨਰੋਆਣਾ ਰੋਡ, ਗ੍ਰੀਨ ਸਿਟੀ, ਨਾਮਦੇਵ ਰੋਡ ਆਦਿ ਖੇਤਰਾਂ ਵਿਚ ਸਪ੍ਰੇਅ ਕਰਵਾਈ ਜਾਵੇਗੀ।

ਓਧਰ ਤਲਵੰਡ ਸਾਬੋ ਦੇ ਐਸ.ਡੀ.ਐਮ. ਸ੍ਰੀ ਵਰਿੰਦਰ ਸਿੰਘ ਨੇ ਵੀ ਜਾਣਕਾਰੀ ਦਿੱਤੀ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਿਚ ਡਿਸਇੰਟਫੈਕਟੈਂਟ ਦਾ ਛਿੜਕਾਅ ਕਰਵਾਇਆ ਜਾ ਰਿਹਾ ਹੈ।

Read more