26 February 2021 05:57 pm
Kinno

ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮਾਸਟਰ ਕਾਡਰ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ

- Posted on 21 January 2021

ਐੱਸ.ਏ.ਐੱਸ. ਨਗਰ 21 ਜਨਵਰੀ: ਸਿੱਖਿਆ ਵਿਭਾਗ ਵੱਲੋਂ 28 ਫਰਵਰੀ, 2020 ਨੂੰ 3704 ਮਾਸਟਰ ਕਾਡਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰਕੇ ਭਰਤੀ ਪ੍ਰਕਿਰਿਆ ਆਰੰਭ ਦਿੱਤੀ ਗਈ ਸੀ। ਇਸ ਵਿੱਚ ਪੰਜਾਬੀ, ਹਿੰਦੀ ਅੰਗਰੇਜ਼ੀ, ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਵਿਸ਼ਿਆਂ ਦੀਆਂ ਮਾਸਟਰ ਕਾਡਰ ਦੀਆਂ ਅਸਾਮੀਆਂ ਬਾਰੇ ਪ੍ਰਤੀਬੇਨਤੀਆਂ ਦੀ ਮੰਗ ਕੀਤੀ ਗਈ ਸੀ ਅਤੇ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਬਾਅਦ ਵਿੱਚ ਇਹਨਾਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਲਈ ਗਈ। ਪੰਜਾਬੀ ਵਿਸ਼ੇ ਨੂੰ ਛੱਡ ਕੇ ਬਾਕੀ ਪੰਜ ਵਿਸ਼ਿਆਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।

ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 27 ਦਸੰਬਰ, 2020 ਨੂੰ ਹਿੰਦੀ ਦੀਆਂ 200, 28 ਦਸੰਬਰ, 2020 ਨੂੰ ਅੰਗਰੇਜ਼ੀ ਦੀਆਂ 956, 9 ਜਨਵਰੀ, 2021 ਨੂੰ ਸਮਾਜਿਕ ਸਿੱਖਿਆ ਦੀਆਂ 204 ਅਤੇ ਮੈਥ ਦੀਆਂ 966 ਅਤੇ 10 ਜਨਵਰੀ, 2021 ਨੂੰ ਸਾਇੰਸ ਦੀਆਂ 1207 ਮਾਸਟਰ ਕਾਡਰ ਦੀਆਂ ਅਸਾਮੀਆਂ ਲਈ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਸੀ। ਇਹਨਾਂ ਪ੍ਰੀਖਿਆਵਾਂ ਵਿੱਚ ਸਬੰਧਿਤ ਪ੍ਰਸ਼ਨਾਂ ਦੀ ਉੱਤਰ ਕੁੰਜੀਆਂ ਭਰਤੀ ਡਾਇਰੈਕਟੋਰੇਟ ਵੱਲੋਂ ਸਬੰਧਿਤ ਵੈਬਸਾਈਟ ‘ਤੇ ਇਤਰਾਜ ਮੰਗਣ ਲਈ ਅਪਲੋਡ ਕਰ ਦਿੱਤੀਆਂ ਗਈਆਂ ਸਨ ਅਤੇ ਇਤਰਾਜ ਪ੍ਰਾਪਤ ਹੋਣ ਅਤੇ ਇਤਰਾਜਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਨਤੀਜਾ ਤਿਆਰ ਕਰਕੇ ਭਰਤੀ ਬੋਰਡ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਉਮੀਦਵਾਰਾਂ ਦੇ ਆਪਣੇ-ਆਪਣੇ ਲਾਗਇਨ ਆਈ ‘ਤੇ ਉਪਲਬਧ ਕਰਵਾ ਦਿੱਤਾ ਗਿਆ ਹੈ ਜਿੱਥੇ ਉਮੀਦਵਾਰ ਆਪਣਾ-ਆਪਣਾ ਨਤੀਜਾ ਦੇਖ ਸਕਦੇ ਹਨ।

ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ 3704 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਲਈ ਬਹੁਤ ਹੀ ਤੇਜੀ ਨਾਲ ਪ੍ਰਕਿਰਿਆ ਕੀਤੀ ਗਈ ਹੈ। ਸਿੱਖਿਆ ਭਰਤੀ ਬੋਰਡ ਵੱਲੋਂ ਭਰਤੀ ਪ੍ਰੀਖਿਆ ਲੈਣ ਸਮੇਂ ਵੀ ਸੁਚਾਰੂ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਹਨਾਂ ਪ੍ਰਬੰਧਾਂ ਦੇ ਚਲਦਿਆਂ ਸਾਹਮਣੇ ਆਏ ਇਮਪਰਸੋਨੇਸ਼ਨ ਕੇਸਾਂ ‘ਤੇ ਵੀ ਤੁਰੰਤ ਕਾਰਵਾਈ ਕਰਦਿਆਂ ਸਬੰਧਿਤ ਉਮੀਦਵਾਰਾਂ ‘ਤੇ ਕਾਰਵਾਈ ਗਈ ਅਤੇ ਇਹਨਾਂ ਅਸਾਮੀਆਂ ਲਈ ਕੀਤੀ ਗਈ ਬਿਨੈਪੱਤਰਾਂ ‘ਤੇ ਕਾਰਵਾਈ ਕਰਦਿਆਂ ਪਾਤਰਤਾ ਵੀ ਰੱਦ ਕੀਤੀ ਗਈ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
-->