Thursday 29 October 2020

ਪਿੰਡ ਭੱਮਾਬੱਦੀ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਈ ਝੋਨੇ ਦੀ ਸਿੱਧੀ ਬਿਜਾਈ ਮੁੱਖ ਖੇਤੀਬਾੜੀ ਅਫ਼ਸਰ

- Posted on 26 September 2020


*90 ਫੀਸਦੀ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਜ਼ਿਲ੍ਹੇ ਅੰਦਰ ਮੋਹਰੀ ਹੋਣ ਦਾ ਮਾਣ ਖੱਟਿਆ
*ਕਿਸਾਨਾਂ ਨੇ ਝੋਨੇ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਦਿੱਤਾ ਭਰੋਸਾ-ਗਰੇਵਾਲ
ਸੰਗਰੂਰ, 25 ਸਤੰਬਰ:
ਕੋਵਿਡ ਸੰਕਟ ਦੇ ਚੱਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਉਹ ਲੇਬਰ ਦੀ ਘਾਟ ਦੇ ਮੱਦੇਨਜਰ ਝੋਨੇ ਦੀ ਸਿੱਧੀ ਬਿਜਾਈ ਕਰਨ, ਜਿਸ ਦੇ ਨਤੀਜੇ ਵਜੋਂ ਸਾਉਣੀ 2020 ਦੋਰਾਨ ਜਿਲ੍ਹੇ ਵਿੱਚ ਲਗਭਗ 26800 ਹੈਕਟਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜਦੋਂ ਕਿ ਸਾਲ 2019 ਦੋਰਾਨ ਇਸ ਤਕਨੀਕ ਨਾਲ ਲਗਭਗ 700 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਦਿੱਤੀ।
ਸ. ਗਰੇਵਾਲ ਨੇ ਦੱਸਿਆ ਬਲਾਕ ਸੰਗਰੂਰ ਦਾ ਪਿੰਡ ਭੱਮਾਬੱਦੀ ਕਿਸਾਨਾਂ ਨੇ 90 ਫੀਸਦੀ ਰਕਬੇ ‘ਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਜ਼ਿਲ੍ਹੇ ਅੰਦਰ ਮੋਹਰੀ ਹੋਣ ਦਾ ਮਾਣ ਖੱਟਿਆ ਹੈ। ਉਨ੍ਹਾ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਸਮੇਂ ਸਮੇਂ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਤੇ ਯੋਗ ਅਗਵਾਈ ਸਦਕਾ ਪਿੰਡ ਦੇ ਕਿਸਾਨਾਂ ਵੱਲੋਂ ਇਹ ਅਹਿਮ ਪ੍ਰਾਪਤੀ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨ ਲਾਗਤ ਖਰਚਿਆਂ ਵਿੱਚ ਆਈ ਕਮੀ ਤੋ ਖੁਸ ਹਨ।
ਇਸ ਮੋਕੇ ਹਾਜਰ ਪਿੰਡ ਦੇ ਕਿਸਾਨਾ ਨੇ ਦੱਸਿਆ ਕਿ ਇਹ ਨਵੀਂ ਤਕਨੀਕ ਬਹੁਤ ਲਾਭਕਾਰੀ ਅਤੇ ਕਾਰਗਰ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਰਵਾਇਤੀ ਢੰਗ ਨਾਲ ਪਨੀਰੀ ਲਗਾਉਣ ਵਾਲੀ ਅਤੇ ਡੀ.ਐਸ.ਆਰ ਮਸ਼ੀਨ ਨਾਲ ਸਿੱਧੀ ਬਿਜਾਈ (ਦੋਨੇ ਤਕਨੀਕਾਂ ਨਾਲ) ਕੀਤੀ, ਪਰ ਉਨ੍ਹਾ ਦਾ ਕਹਿਣਾ ਹੈ ਕਿ ਨਵੀ ਤਕਨੀਕ ਡੀ.ਐਸ.ਐਰ ਵਾਲੀ ਜਿਆਦਾ ਲਾਭਕਾਰੀ ਹੈ। ਇਸ ਮੋਕੇ ਪਿੰਡ ਦੇ ਕਿਸਾਨਾਂ ਵੱਲੋਂ ਮੁੱਖ ਖੇਤਬਾੜੀ ਅਫ਼ਸਰ ਨੂੰ ਭਰੋਸ ਦਿਵਾਇਆ ਕਿ ਆਉਣ ਵਾਲੇ ਸੀਜ਼ਨ ਦੋਰਾਨ ਉਹ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਂਈ ਕਰਨਗੇ ਤਾਂ ਜ਼ੋ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੇ ਨਾਲ ਨਾਲ ਵਾਤਾਵਰਣ ਨੂੰ ਪ੍ਰਦੂਸਿਤ ਹੋਣ ਤੋ ਰੋਕਿਆ ਜਾ ਸਕੇੇ ।
ਇਸ ਮੋਕੇ ਡਾ: ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਝੋਨੇ ਦੀ  ਸਿੱਧੀ ਬਿਜਾਈ ਤਰੀਕੇ ਨਾਲ ਲਗਾਏ ਝੋਨੇ ਵਿੱਚ ਪ੍ਰਤੀ ਪੋਦਾ ਜਿਆਦਾ ਸ਼ਖਾਵਾ ਬਣਦੀਆਂ ਹਨ ਅਤੇ ਸਾਰਾ ਖੇਤ ਇਕਸਾਰ ਲੱਗਦਾ ਹੈ ਅਤੇ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੀ ਵਰਤੋਂ ਸਮੇ ਸਿਰ ਕਰ ਲੈਣ ਕਰਕੇ ਕਿਸਾਨਾਂ ਦੀ ਫਸਲ ਦੀ ਹਾਲਤ ਬਹੁਤ ਵਧੀਆਂ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾ: ਮਨਦੀਪ ਸਿੰਘ, ਸਹਾਇਕ ਡਾਇਰੈਕਟਰ ਕੇ.ਵੀ.ਕੇ ਖੇੜੀ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿਥੇ ਖੇਤੀ ਖਰਚੇ ਘੱਟ ਹੁੰਦੇ ਹਨ, ਉਥੇ ਹੀ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਹੁੰਦੀ ਹੇੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਉਨ੍ਹਾਂ ਨੂੰ ਸਮੇਂ ਸਮੇਂ ਤੇ ਸਹੀ ਸੇਧ ਪ੍ਰਦਾਨ ਕਰਕੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕੈਪ ਵਿੱਚ ਤਕਰੀਬਨ 30 ਕਿਸਾਨਾਂ ਨੇ ਭਾਗ ਲਿਆ।
ਇਸ ਮੋਕੇ ਡਾ: ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸੰਗਰੂਰ, ਸ੍ਰੀ ਓਮ ਪ੍ਰਕਾਸ ਯਾਦਵ ਐਨ.ਜੀ.ਓ. ਤੋ ਇਲਾਵਾ ਸ੍ਰੀ ਰਮਨਦੀਪ ਸਿੰਘ, ਖੇਤੀਬਾੜੀਉਪ ਨਿਰੀਖਕ ਵੀ ਹਾਜਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com