ਡੀਜੀਪੀ ਦਿਨਕਰ ਗੁਪਤਾ ਦੀ ਬੇਟੀ ਨੂੰ ਵਿਦੇਸ਼ ਤੋਂ ਪਰਤਣ ਉਤੇ ਕੀਤਾ ਗਿਆ ਸੀ ‘ਹੋਮ ਆਈਸੋਲੇਟ’

-ਘਰ ਦੇ ਬਾਹਰ ਲੱਗਿਆ ‘ਹੋਮ ਆਈਸੋਲੇਟ’ ਦਾ ਬੋਰਡ
-ਡੀਜੀਪੀ ਦੀ ਬੇਟੀ ਦੇ ਨਾਮ ਉਤੇ ਬੋਰਡ ਲਗਾਇਆ ਗਿਆ ਹੈ
ਚੰਡੀਗੜ੍ਹ, 31 ਮਾਰਚ (ਪੰਜਾਬਅੱਪਡੇਟ ਬਿਊਰੋ)-ਕਰੋਨਾ ਵਾਇਰਸ ਦੇ ਡਰ ਦੇ ਮੱਦੇਨਜ਼ਰ ਸਾਵਧਾਨੀ ਵਰਤਦੇ ਹੋਏ ਪੰਜਾਬ ਪੁਲਿਸ ਦੇ ਚੀਫ ਡੀਜੀਪੀ ਦਿਨਕਰ ਗੁਪਤਾ ਦੀ ਬੇਟੀ ਨੂੰ ਵੀ ਉਨ੍ਹਾਂ ਦੇ ਘਰ ਵਿਚ ਹੀ ਵੱਖਰੇ ਤੌਰ ਉਤੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਘਰ ਵਿਚ ਹੀ ‘ਹੋਮ ਆਈਸੋਲੇਟ’ ਕੀਤਾ ਹੋਇਆ ਹੈ। ਪਤਾ ਲੱਗਿਆ ਹੈ ਕਿ ਡੀਜੀਪੀ ਦੀ ਬੇਟੀ ਕਈ ਦਿਨ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤੀ ਸੀ ਅਤੇ ਉਸ ਨੂੰ 14 ਦਿਨਾਂ ਲਈ ‘ਹੋਮ ਕੋਰੀਟੀਨ/ਆਈਸੋਲੇਟ’ ਕੀਤਾ ਹੋਇਆ ਸੀ। ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਬੋਰਡ ਅਨੁਸਾਰ ਅੱਜ 31 ਮਾਰਚ ਤੱਕ ਉਨ੍ਹਾਂ ਦੀ ਬੇਟੀ ਨੂੰ ਹੋਮ ਆਈਸੋਲੇਟ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਡੀਜੀਪੀ ਦੇ ਘਰ ਦੇ ਬਾਹਰ ‘ਹੋਮ ਆਈਸੋਲੇਟ’ ਦਾ ਸਟਿੱਕਰ ਬੋਰਡ ਲਗਾਇਆ ਗਿਆ ਹੈ।

ਇਸ ਸਬੰਧੀ ਜਦੋਂ ਡੀਜੀਪੀ ਦਿਨਕਰ ਗੁਪਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਅਸੀਂ ਆਪਣੇ ਪਾਠਕਾਂ ਨੂੰ ਜਲਦ ਹੀ ਡੀਜੀਪੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਲੈ ਕੇ ਜਾਣਕਾਰੀ ਦੇਵਾਂਗੇ। 

ਮੀਡੀਆ ਵਿਚ ਚਰਚਾ ਇਹ ਵੀ ਕੀ ਡੀਜੀਪੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹੀ ਘਰ ਵਿਚ ਆਈਸੋਲੇਟ ਕੀਤਾ ਗਿਆ ਸੀ ਜਾਂ ਫੇਰ ਵਿਦੇਸ਼ ਤੋਂ ਪਰਤਣ ਉਤੇ ਸਿੱਧਾ ਏਅਰਪੋਰਟ ਤੋਂ ਹੀ ਉਨ੍ਹਾਂ ਦੀ ਬੇਟੀ ਨੂੰ ਹੀ ਵੱਖਰੇ ਤੌਰ ਉਤੇ ਆਈਸੋਲੇਟ ਕੀਤਾ ਗਿਆ ਸੀ ? ਕਿੰਨੀ ਤਾਰੀਖ ਨੂੰ ਉਨ੍ਹਾਂ ਦੀ ਬੇਟੀ ਵਿਦੇਸ਼ ਤੋਂ ਚੰਡੀਗੜ੍ਹ ਪਰਤੀ ਸੀ? ਕੀ ਉਹ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ ਵਿਚ ਆਈ ਜਾਂ ਨਹੀਂ? ਕੀ ਘਰ ਵਿਚ ਦੂਜੇ ਮੈਂਬਰ ਵੀ ਉਸਦੇ ਨਾਲ ਰਹਿ ਰਹੇ ਸਨ ਜਾਂ ਨਹੀਂ?
ਇਸ ਤਰ੍ਹਾਂ ਦੇ ਕਈ ਸਵਾਲ ਉਠ ਰਹੇ ਹਨ ਕਿ ਡੀਜੀਪੀ ਦੀ ਬੇਟੀ ਨੂੰ ਕਿਹੜੇ ਕਾਰਨਾਂ ਕਰਕੇ ਘਰ ਵਿਚ ਆਈਸੋਲੇਟ ਕੀਤਾ ਗਿਆ ਸੀ?। ਸੱਚਾਈ ਕੀ ਹੈ ਇਸ ਬਾਰੇ ਡੀਜੀਪੀ ਦਿਨਕਰ ਗੁਪਤਾ ਦੇ ਪੱਖ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡੀਜੀਪੀ ਦੀ ਬੇਟੀ ਦਾ  ਕਰੋਨਾ ਟੈਸਟ ਕੀਤਾ ਗਿਆ ਸੀ ਪ੍ਰੰਤੂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਗਈ ਸੀ। ਪਰ ਉਨ੍ਹਾਂ ਨੇ ਸੁਰੱਖਿਆ ਤੇ ਸਾਵਧਾਨੀ ਵਜੋਂ ਸਿਹਤ ਵਿਭਾਗ ਦੇ ਮੁਤਾਬਕ ਆਪਣੀ ਬੇਟੀ ਨੂੰ ਘਰ ਵਿਚ ਹੀ ਵੱਖਰੇ ਤੌਰ ਉਤੇ ਆਈਸੋਲੇਟ ਕਰਾਉਣ ਦਾ ਫੈਸਲਾ ਲਿਆ ਗਿਆ ਸੀ। ਏਅਰਪੋਰਟ ਤੋਂ ਉਤਰਨ ਤੋਂ ਬਾਅਦ ਹੀ ਉਹ ਆਪਣੇ ਪਰਿਵਾਰ ਤੋਂ ਦੂਰ ਰਹੀ। ਇਹ ਫੈਸਲਾ ਖੁਦ ਡੀਜੀਪੀ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਲਿਆ ਗਿਆ ਦੱਸਿਆ ਜਾ ਰਿਹਾ ਹੈ।

ਉਧਰ ਪੰਜਾਬ ਸਰਕਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਜੀਪੀ ਦਿਨਕਰ ਗੁਪਤਾ ਦੀ ਬੇਟੀ ਨੂੰ ਵਿਦੇਸ਼ ਤੋਂ ਪਰਤਣ ਉਤੇ ਆਈਸੋਲੇਟ ਕੀਤਾ ਗਿਆ ਸੀ ਨਾ ਕਿ ਡੀਜੀਪੀ ਨੂੰ। ਡੀਜੀਪੀ ਦੀ ਬੇਟੀ ਪਰਿਵਾਰਕ ਮੈਂਬਰਾਂ ਤੋਂ ਵੱਖਰੇ ਤੌਰ ਉਤੇ ਰਹਿ ਰਹੀ ਹੈ ਨਾ ਕਿ ਪਰਿਵਾਰਕ ਮੈਂਬਰਾਂ ਨਾਲ। ਉਸ ਨੇ ਖੁਦ ਹੀ ਸਿਹਤ ਵਿਭਾਗ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਵਿਦੇਸ਼ ਤੋਂ ਆਉਂਦੇ ਹੀ ਏਅਰਪੋਰਟ ਉਤੇ ਹੀ ਸੂਚਨਾ ਦਿੱਤੀ ਸੀ।

Read more