ਦੇਸ਼ ਪੰਜਾਬ ਵਿਚਾਰ ਮੰਚ ਵਲੋਂ ਖਾਲਸਾ ਪੰਥ ਦੇ ਸਿਰਮੌਰ ਕੀਰਤਨੀਏ ਤੇ ਰਾਗੀ ਭਾਈ ਨਿਰਮਲ ਸਿੰਘ ਦੇ ਬ੍ਰਹਿਮੰਡ ਲੀਨ ਹੋਣ ‘ਤੇ ਗਹਿਰਾ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

-ਭਾਈ ਸਾਹਿਬ ਦੇ ਅੰਤਿਮ ਸੰਸਕਾਰ ਮੌਕੇ ਕੁੱਝ ਭੁੱਲੜ ਤੇ ਦਹਿਸਤਜਦਾ ਲੋਕਾਂ ਵੱਲੋਂ ਪਾਈ ਅੜਚਨ  ਬਹੁਤ ਹੀ ਮੰਦਭਾਗੀ ਤੇ ਨਿਖੇਧੀ ਯੋਗ : ਮਾਲਵਿੰਦਰ ਸਿੰਘ ਮਾਲੀ
ਚੰਡੀਗੜ੍ਹ, 3 ਮਾਰਚ (ਪੰਜਾਬਅੱਪਡੇਟ ਬਿਊਰੋ)- ਦੇਸ਼ ਪੰਜਾਬ ਵਿਚਾਰ ਮੰਚ ਖਾਲਸਾ ਪੰਥ ਦੇ ਸਿਰਮੌਰ ਕੀਰਤਨੀਏ ਤੇ ਰਾਗੀ ਭਾਈ ਨਿਰਮਲ ਸਿੰਘ ਦੇ ਬ੍ਰਹਿਮੰਡ ਲੀਨ ਹੋਣ ‘ਤੇ ਗਹਿਰਾ ਦੁੱਖ ਤੇ ਅਫ਼ਸੋਸ ਪ੍ਰਗਟ ਕਰਦਾ ਹੈ। ਅਜਿਹੇ ਮੌਕੇ ਭਾਈ ਸਾਹਿਬ ਦੇ ਅੰਤਿਮ ਸੰਸਕਾਰ ਮੌਕੇ ਕੁੱਝ ਭੁੱਲੜ ਤੇ ਦਹਿਸਤਜਦਾ ਲੋਕਾਂ ਵੱਲੋਂ ਪਾਈ ਅੜਚਨ  ਬਹੁਤ ਹੀ ਮੰਦਭਾਗੀ ਤੇ ਨਿਖੇਧੀ ਯੋਗ ਹੈ। ਪਰ ਅਮਿੰਰਤਸਰ ਨੇੜਲੇ ਵੇਰਕਾ ਪਿੰਡ ਦੇ ਕੁਝ ਲੋਕਾਂ ਵਲੋਂ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਸੰਸਕਾਰ ਵਿਚ ਪਾਈ ਗਈ ਰੁਕਾਵਟ ਨੂੰ ਜਾਤਪਾਤੀ ਮਸਲਾ ਬਣਾ ਕੇ ਜਿਵੇਂ ਸਮੁੱਚੇ ਸਿੱਖ ਪੰਥ ਨੂੰ ਆਪਣੇ ਹਮਲੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ, ਇਹ ਬਹੁਤ ਹੀ ਦੁਖਦਾਈ ਹੈ।
ਮੰਚ ਦੇ ਆਗੂ ਮਾਲਵਿੰਦਰ ਸਿੰਘ ਮਾਲੀ ਨੇ ਇੱਥੋਂ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਇਸ ਘਟਨਾ ਦੇ ਮੁਢ ਤੋਂ ਹੀ ਇਹ ਗੱਲ ਬੜੀ ਸਪਸ਼ਟ ਹੈ ਕਿ ਭਾਈ ਸਾਹਿਬ ਦੇ ਸੰਸਕਾਰ ਵਿੱਚ ਪਾਈ ਗਈ ਇਸ ਰੁਕਾਵਟ ਦਾ ਕਾਰਨ ਜਾਤਪਾਤੀ ਊਚਨੀਚ ਨਹੀਂ ਬਲਕਿ ਕਰੋਨਾ ਵਾਇਰਸ ਦੇ ਸਰਕਾਰੀ ਪ੍ਰਚਾਰ ਕਾਰਨ ਪਈ ਦਹਿਸ਼ਤ ਹੈ। ਅਮਰਿੰਦਰ-ਮੋਦੀ-ਨੁਮਾ ਪੁਲਸੀ ਪ੍ਰਚਾਰ ਨੇ ਲੋਕਾਂ ਨੂੰ ਇਸ ਵਬਾ ਪ੍ਰਤੀ ਸੁਚੇਤ ਘਟ ਪਰ ਦਹਿਸ਼ਤਜਦਾ ਜਿਆਦਾ ਕੀਤਾ ਹੈ। ਲੋਕਾਂ ਨੂੰ ਇਹ ਦਸਿਆ ਹੀ ਨਹੀਂ ਗਿਆ ਕਿ ਕਿਸੇ ਥਾਂ ਕਰੋਨਾ ਵਾਇਰਸ ਦੇ ਰੋਗੀ ਦੇ ਸਸਕਾਰ ਕਾਰਨ ਇਸ ਦੇ ਫੈਲਣ ਦਾ ਕੋਈ ਖਤਰਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਦਰਅਸਲ ਕੁਝ ਬਰਾਹਮਨਵਾਦੀ ਸੋਚ ਵਾਲੀਆਂ ਸ਼ਕਤੀਆਂ ਤੇ ਲੋਕ  ਇਸ ਘਟਨਾ ਨੂੰ ਜਾਣਬੁਝ ਕੇ ਜਾਤਪਾਤੀ ਮਸਲਾ ਬਣਾ ਕੇ ਖਾਲਸਾ ਪੰਥ ਤੇ ਸਿਧਾਂਤਕ ਤੌਰ ‘ਤੇ ਇਸਦੇ ਹੀ ਅੰਗ ਦਲਿਤ ਭਾਈਚਾਰੇ ਵਿਚਲੀ ਦਰਾੜ ਨੂੰ ਹੋਰ ਗਹਿਰਾ ਕਰਨਾ ਚਾਹੁੰਦੇ ਹਨ। ਖਾਲਸਾ ਪੰਥ ਦੀ ਸੰਭਾਵਿਤ ਏਕਤਾ ਤੋਂ ਹਮੇਸ਼ਾਂ ਹੀ ਤ੍ਰਹਿੰਦੇ ਇਹ ਮਨੂਵਾਦੀ ਲੋਕ ਹਰ ਨਿਕੀ ਮੋਟੀ ਘਟਨਾ ਨੂੰ ਆਪਣਾ ਮਨ-ਕਲਪਿਤ ਦਲਿਤ ਪਖੀ ਬਿਰਤਾਂਤ ਦੇ ਕੇ ਸਿੱਖ ਭਾਈਚਾਰੇ ਦੇ ਵਿਰੁਧ ਆਪਣੀ ਭੜਾਸ ਕਢਦੇ ਹਨ। ਜਦੋਂ ਕਿ ਸਚਾਈ ਇਹ ਹੈ ਕਿ ਵੇਰਕਾ ਦੀ ਘਟਨਾ ਤੋਂ ਬਾਅਦ ਦਰਜਨ ਤੋਂ ਉਤੇ ਸਿੱਖ ਭਾਈਚਾਰੇ ਦੇ ਗ਼ੈਰ ਦਲਿਤ ਲੋਕਾਂ ਨੇ ਭਾਈ ਸਾਹਿਬ ਦਾ ਸਸਕਾਰ ਆਪਣੀ ਜਮੀਨ ਵਿਚ ਕਰਨ ਦੀ ਮੀਡੀਆ ਰਾਹੀ ਵੀ ਪੇਸ਼ਕਸ਼ ਕੀਤੀ ਹੈ। ਇਸੇ ਕਰਕੇ ਸਾਹਿਬ ਕਾਂਸ਼ੀ ਰਾਮ ਜੀ ਵਾਰ-ਵਾਰ ਪੰਜਾਬ ਦੇ ਦਲਿਤਾਂ ਨੂੰ ਸਿਖ ਵਿਰੋਧੀ ਆਰੀਆ ਸਮਾਜੀ ਸੋਚ ਤੋਂ ਬਚਣ ਲਈ ਕਹਿੰਦੇ ਰਹਿੰਦੇ ਸਨ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੀ ਆਪਣੀ ਸੋਚ ਤੇ ਅਮਲ ਵਿੱਚ ਘੁਸੀ ਮੰਨੂਵਾਦ ਦੇ ਜਾਤ-ਪਾਤੀ ਕੋਹੜ ਨੂੰ ਗੱਲੋਂ ਲਾਹੁਣ ਲਈ ਗੁਰੂ ਗਰੰਥ ਸਾਹਿਬ ਅੰਦਰ ਦਰਜ ਸੰਦੇਸ਼ “ ਨੀਚਾ ਅੰਦਰ ਨੀਚ ਜਾਤ , ਨੀਚੀ ਹੂ ਅਤਿ ਨੀਚ। ਨਾਨਕ ਤਿਨਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ … ਨੂੰ ਆਤਮਸਾਤ ਕਰਨ ਲਈ ਸਮਰਪਤ ਹੋਣ ਦੀ ਜਰੂਰਤ ਹੈ। 

– ਦੇਸ਼ ਪੰਜਾਬ ਵਿਚਾਰ ਮੰਚ

Read more