27 January 2021 09:23 am
Kinno

ਡਿਪਟੀ ਕਮਿਸਨਰ ਵੱਲੋਂ ਸਹਿਕਾਰੀ ਸਭਾਵਾਂ/ਕਸਟਮ ਹਾਇੰਰਿੰਗ ਸੈਟਰਾਂ ਕੋਲ ਜਿਲ੍ਹੇ ਵਿੱਚ ਉਪਲੱਬਧ ਖੇਤੀ ਮਸੀਨਰੀ ਸਬੰਧੀ ਕਿਤਾਬਚਾ ਰਿਲੀਜ਼

- Posted on 14 October 2020


*ਪਰਾਲੀ ਦੇ ਯੋਗ ਪ੍ਰਬੰਧਨ ਲਈ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ.ਪਲੋਂ ’ਤੇ ਹੋਰ ਆਧੁਨਿਕ ਮਸ਼ੀਨਰੀ ਦੀ ਵਰਤੋਂ ਨੂੰ ਤਵੱਜੋਂ ਦੇਣ ਦੀ ਅਪੀਲ
ਸੰਗਰੂਰ, 14 ਅਕਤੂਬਰ:
ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫਸਲਾਂ ਦੀ ਸਮੇਂ ਸਿਰ ਬਿਜਾਈ ਤੇ ਖੇਤ ਤਿਆਰ ਕਰਨ ਲਈ ਜਿਲ੍ਹੇ ਦੇ ਕਿਸਾਨਾਂ ਦੀ ਸਹੂਲਤ ਹਿੱਤ ਜਿਲ੍ਹੇ ਵਿੱਚ ਸਹਿਕਾਰੀ ਸਭਾਵਾਂ/ ਕਸਟਮ ਹਾਇੰਰਿੰਗ ਸੈਟਰਾਂ/ਸੈਲਫ ਹੈਲਪ ਗੁਰੱਪਾਂ ਪਾਸ ਉਪਲਬੱਧ ਆਧੁਨਿਕ ਖੇਤੀ ਮਸੀਨਰੀ ਨਿਰਧਾਰਤ ਕਿਰਾਏ ਤੇ ਲੈਣ ਲਈ ਕਿਤਾਬਚਾ ਤਿਆਰ ਕੀਤਾ ਗਿਆ ਹੈ। ਇਸ ਜਾਣਕਾਰੀ ਭਰਪੂਰ ਕਿਤਾਬਚੇ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ।
ਕਿਤਾਬਚਾ ਰਿਲੀਜ਼ ਕਰਨ ਮੌਕੇ ਸ੍ਰੀ ਰਾਮਵੀਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਿਤਾਬਚੇ ਰਾਹੀਂ ਆਪਣੇ ਨੇੜੇ ਦੇ ਉਪਲੱਬਧ ਸਹਿਕਾਰੀ ਸਭਾ ਜਾਂ ਕਸਟਮ ਹਾਇੰਰਿੰਗ ਸੈਟਰ ਨਾਲ ਤਾਲਮੇਲ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਉਪਰੰਤ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਹਿੱਤ ਸੁਪਰ ਸੀਡਰ, ਹੈਪੀ ਸੀਡਰ, ਮਲਚਰ ਅਤੇ ਆਰ.ਐਮ.ਬੀ.ਪਲੋਂ ਦੀ ਵੱਖ ਵੱਖ ਤਕਨੀਕਾਂ ਨਾਲ ਵਰਤੋ ਕਰਕੇ ਕਣਕ ਦੀ ਬਿਜਾਈ ਕਰਨ ਤਾਂ ਜ਼ੋ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ ਨਾਲ ਧਰਤੀ ਦੀ ਉੁਪਜਾਊ ਸਕਤੀ ਨੂੰ ਬਰਕਰਾਰ ਰਖਿਆ ਜਾ ਸਕੇ। ਉਨ੍ਹਾਂ ਕਿਹਾ ਕਿ  ਕੋਵਿਡ ਮਹਾਂਮਾਰੀ ਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜ਼ੋ ਕਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਤੋਂ ਬਚਾਅ ਹੋ ਸਕੇ ਅਤੇ ਮੁਨੱਖੀ ਸਿਹਤ ਨੂੰ ਜ਼ਹਿਰਲੇ ਧੂੰਏ ਤੋ ਉਤਪੰਨ ਹੋਣ ਵਾਲੀਆਂ ਭਿਅੰਕਰ ਬਿਮਾਰੀਆਂ ਤੋਂ ਬਚਾਅ ਹੋ ਸਕੇ। ਉਨ੍ਹਾਂ ਦੱਸਿਆ ਕਿ ਅੱਗ ਲਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਖਾਸ ਕਰਕੇ ਗੰਡੋਏ ਆਦਿ ਮਰ ਜਾਂਦੇ ਹਨ।
ਇਸ ਮੋਕੇ ਡਾ: ਜ਼ਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਦੱਸਿਆ ਕਿ ਇਸ ਕਿਤਾਬਚੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਪਿਛਲੇ ਸਾਲਾਂ ਦੋਰਾਨ ਜ਼ੋ ਸਬਸਿਡੀ ਤੇ ਆਧੁਨਿਕ ਖੇਤੀ ਮਸੀਨਰੀ ਪਰਾਲੀ ਦੇ ਯੋਗ ਪ੍ਰਬੰਧਨ ਕਰਨ ਲਈ ਸਹਿਕਾਰੀ ਸਭਾਵਾ/ਕਸਟਮ ਹਾਈਰਿੰਗ ਸੈਟਰਾਂ ਨੂੰ 80 ਫੀਸਦੀ ਤੇ ਉਪਲੱਬਧ ਕਰਵਾਈ ਗਈ ਹੈ, ਉਨ੍ਹਾ ਸਬੰਧੀ ਮੁਕੰਮਲ ਸੂਚਨਾ ਇਕੱਤਰ ਕੀਤੀ ਗਈ ਹੈ ਅਤੇ ਇਸ ਕਿਤਾਬਚੇ ਵਿੱਚ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਰੇਟ ਵੀ ਦਰਸਾਏ ਗਏ ਹਨ ਤਾਂ ਜ਼ੋ ਵੱਧ ਤੋ ਵੱਧ ਕਿਸਾਨ ਇਸ ਦਾ ਲਾਭ ਉਠਾ ਸਕਣ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਮਿੱਟੀ ਦੀ ਉਪਜਾਊ ਸਕਤੀ ਘਟਦੀ ਹੈ, ਜਿਸ ਕਾਰਨ ਸਾਨੂੰ ਵਧੇਰੇ ਖਾਦਾਂ ਦੀ ਜ਼ਰੂਰਤ ਪੈਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਸੀਨਰੀ ਦੀ ਵਧ ਤੋ ਵਧ ਯੋਗ ਵਰਤੋ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆ, ਐਸ.ਡੀ.ਐਮ. ਮਲੇਰੋਕਟਲਾ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਐਸ.ਡੀ.ਐਮ. ਦਿੜ੍ਰਬਾ ਸਿਮਰਪ੍ਰੀਤ ਕੌਰ, ਐਸ.ਡੀ.ਐਮ. ਲਹਿਰਗਾਗਾ ਜੀਵਨਜੋਤ ਕੌਰ, ਐਸ.ਡੀ.ਐਮ ਸੁਨਾਮ ਮਨਜੀਤ ਕੌਰ, ਐਸ.ਡੀ.ਐਮ ਭਵਾਨੀਗੜ੍ਹ ਡਾ. ਕਰਮਜੀਤ ਸਿੰਘ ਵੀ ਹਾਜ਼ਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com