ਵਿਭਾਗੀ ਪ੍ਰੀਖਿਆ ਮਾਰਚ 2 ਤੋਂ

ਚੰਡੀਗੜ੍ਹ, 29 ਜਨਵਰੀ: ਪੰਜਾਬ ਦੀ ਵਿਭਾਗੀ ਪੀ੍ਰਖਿਆ ਕਮੇਟੀ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 2 ਮਾਰਚ ਤੋਂ 6 ਮਾਰਚ, 2020 ਤੱਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸਿਪਾ), ਸੈਕਟਰ 26, ਚੰਡੀਗੜ੍ਹ ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਕਰਵਾਈ ਜਾ ਰਹੀ ਹੈ।

       ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸ਼੍ਰੇਣੀਆਂ ਵਿੱਚ ਸਹਾਇਕ ਕਮਿਸ਼ਨਰ, ਵਧੀਕ ਸਹਾਇਕ ਕਮਿਸ਼ਨਰ/ਆਈ.ਪੀ.ਐਸ. ਅਧਿਕਾਰੀ, ਤਹਿਸੀਲਦਾਰ/ਮਾਲ ਅਫਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।

       ਉਨ੍ਹਾਂ ਦੱਸਿਆ ਕਿ ਜਿਹੜੇ ਅਧਿਕਾਰੀ ਇਹ ਪ੍ਰੀਖਿਆ ਦੇਣ ਦੀ ਇੱਛਾ ਰੱਖਦੇ ਹਨ, ਉਹ ਆਪਣੇ ਵਿਭਾਗਾਂ ਰਾਹੀਂ ਨਿਰਧਾਰਤ ਪ੍ਰੋਫਾਰਮੇ ‘ਤੇ ਆਪਣਾ ਬਿਨੈ ਪੱਤਰ 17 ਫਰਵਰੀ, 2020 ਤੱਕ ਸਕੱਤਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ, (ਪੀ.ਸੀ.ਐਸ. ਬ੍ਰਾਂਚ), ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿੱਧੇ ਰੂਪ ਵਿੱਚ ਭੇਜੇ ਗਏ ਬਿਨੈ ਪੱਤਰ ਕਿਸੇ ਵੀ ਹਾਲ ਵਿੱਚ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਅਧੂਰੇ ਬਿਨੈ ਪੱਤਰ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਅਜਿਹੇ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ।

       ਬੁਲਾਰੇ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੂੰ 26 ਫਰਵਰੀ, 2020 ਤੱਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ, ਉਹ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਪੀ.ਸੀ.ਐਸ. ਬਰਾਂਚ ਦੀ ਈਮੇਲ-  pcsbranch0gmail.com ਜਾਂ ਟੈਲੀਫੋਨ  ਨੰਬਰ 0172-2740553 (ਪੀ.ਬੀ.ਐਕਸ-4648), ‘ਤੇ ਸੰਪਰਕ ਕਰ ਸਕਦੇ ਹਨ।

Read more