28 January 2021 08:48 am
Kinno

ਸਿੱਖਿਆ ਵਿਭਾਗ ਲਗਾਏਗਾ ‘ਅੱਖਰਕਾਰੀ ਮੁਹਿੰਮ’ ਤਹਿਤ ਅਧਿਆਪਕਾਂ ਦੀ ਸੁਲੇਖ ਰਚਨਾ ਵਰਕਸ਼ਾਪ

- Posted on 23 November 2020

ਐੱਸ ਏ.ਐੱਸ. ਨਗਰ 23 ਨਵੰਬਰ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਕੂਲੀ ਸਿੱਖਿਆ ਦੇ ਵਿਕਾਸ ਲਈ ਉਚੇਚੇ ਯਤਨਾਂ ਤਹਿਤ  ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ  ਦੇ ਨਾਲ-ਨਾਲ ਅਧਿਆਪਕਾਂ ਦੇ ਲਈ ਸਿਖਲਾਈ ਵਰਕਸ਼ਾਪਾਂ ਦਾ ਆਨਲਾਈਨ ਆਯੋਜਨ ਜਾਰੀ ਹੈ।  ਸਿੱਖਿਆ ਵਿਭਾਗ ਵੱਲੋਂ ਨਿਵੇਕਲਾ ਉਪਰਾਲਾ ਕਰਦਿਆਂ ‘ਅੱਖਰਕਾਰੀ ਮੁਹਿੰਮ’ ਤਹਿਤ ਮਿਤੀ 27 ਨਵੰਬਰ ਤੋਂ 5 ਦਸੰਬਰ ਤੱਕ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ ਤੇ ਵੈਬੀਨਾਰ ਰਾਹੀਂ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਅਧਿਆਪਕਾਂ ਵੱਲੋਂ ਬਹੁਤ ਸੁਝਾਅ ਪ੍ਰਾਪਤ ਹੋ ਰਹੇ ਹਨ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਸੁਲੇਖ ਲਿਖਣ ਸਬੰਧੀ ਵਰਕਸ਼ਾਪ ਲਗਾਈ ਜਾਵੇ ਅਤੇ ਅੱਖਰਕਾਰੀ ਸਿਖਾਈ ਜਾਵੇ। ਵਿਭਾਗ ਵੱਲੋਂ ਇਸ ਨੂੰ ਮੁਹਿੰਮ ਦੇ ਤੌਰ ਤੇ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਨੇ ਅਧਿਆਪਕਾਂ ਨੂੰ ਮਨ ਲਗਾ ਕੇ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ।

  ਇਸ ਬਾਰੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਦੱਸਿਆ ਕਿ ਮਿਤੀ 27 ਨਵੰਬਰ ਤੋਂ 05 ਦਸੰਬਰ ਤੱਕ ਨਿਸ਼ਚਿਤ ਸ਼ਡਿਊਲ ਅਨੁਸਾਰ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ ‘ਤੇ ਵੈਬੀਨਾਰ ਰਾਹੀਂ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ‘ਸੁੰਦਰ ਲਿਖਾਈ ਅਧਿਆਪਕ ਵਰਕਸ਼ਾਪ’ ਦਾ ਸਮਾਂ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ਕੇ 11.40 ਵਜੇ ਤੱਕ ਹੋਵੇਗਾ। ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੈ। ਬਲਾਕ ਪੱਧਰ ‘ਤੇ ਸੁੰਦਰ ਲਿਖਾਈ ਦੀ ਵਰਕਸ਼ਾਪ ਦੇ ਇੱਕ ਗਰੁੱਪ ਵਿੱਚ 50 ਤੱਕ ਅਧਿਆਪਕ ਹੀ ਸ਼ਾਮਿਲ ਹੋਣਗੇ। ਸਮੂਹ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਵਰਕਸ਼ਾਪ ਲਗਾਉਣਗੇ। ਬਲਾਕ ਰਿਸੋਰਸ ਪਰਸਨ ਪ੍ਰਾਇਮਰੀ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ- ਵੱਖ ਨਮੂਨਿਆਂ ਦਾ ਅਭਿਆਸ ਕਰਵਾਉਣਗੇ। ਸੁੰਦਰ ਲਿਖਾਈ ਵਰਕਸ਼ਾਪ ਲਗਾਉਣ ਵਾਲੇ ਹਰ ਅਧਿਆਪਕ ਲਈ ਲਿਖਾਈ ਅਭਿਆਸ ਪੁਸਤਕਾਂ ਭੇਜੀਆਂ ਗਈਆਂ ਹਨ। ਅਭਿਆਸ ਪੁਸਤਕ ‘ਤੇ ਐੱਚ.ਬੀ. ਪੈੱਨਸਲ ਜਾਂ ਬਲੈਕ/ਨੀਲਾ ਜੈੱਲ ਪੈੱਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸੁੰਦਰ ਲਿਖਾਈ ਦੀ ਵਰਕਸ਼ਾਪ ਲਗਾਉਣ ਵਾਲੇ ਅਧਿਆਪਕਾਂ ਵੱਲੋਂ ਰਿਸਰੋਸ ਪਰਸਨ ਦੁਆਰਾ ਭੇਜੀ ਗਈ ਅਭਿਆਸ ਸਮੱਗਰੀ ‘ਤੇ ਦੱਸੇ ਗਏ ਕੰਮ ਅਨੁਸਰ ਕੰਮ ਕਰਨਗੇ ਅਤੇ ਇਹ ਕੰਮ ਕਰਕੇ ਰਿਸੋਰਸ ਪਰਸਨ ਨੂੰ ਦਿਖਾਉਣਗੇ। ਰਿਸੋਰਸ ਪਰਸਨ ਦੁਆਰਾ ਅਧਿਆਪਕਾਂ ਦੁਆਰਾ ਕੀਤੇ ਗਏ ਕੰਮ ਨੂੰ ਵਟਸਐੱਪ ਗਰੁੱਪ ਤੇ ਮੰਗਵਾਕੇ ਉਸਨੂੰ ਵੇਖਣ ਉਪਰੰਤ ਸੁਝਾਅ/ਟਿੱਪਣੀ ਰੂਪ ਵਿੱਚ ਅਧਿਆਪਕ ਨੂੰ ਰੋਜ਼ਾਨਾ ਫੀਡਬੈਕ ਦੇਣੀ ਲਾਜ਼ਮੀ ਹੋਵੇਗੀ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਮੈਂਬਰ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਸੁੰਦਰ ਲਿਖਾਈ ਰਿਸੋਰਸ ਪਰਸਨ ਕੋਲ ਸੁੰਦਰ ਲਿਖਾਈ ਦੀ ਵਰਕਸ਼ਾਪ ਲਗਾਉਣਗੇ।  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੁਆਰਾ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਭਾਗੀਦਾਰੀ ਕਰਨ ਲਈ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ),  ਡਾਇਟ ਪ੍ਰਿੰਸੀਪਲ ਮਿਲ ਕੇ ਬਲਾਕ ਪੱਧਰ ਤੇ ਸੁੰਦਰ ਲਿਖਾਈ ਲਈ ਲਗਾਏ ਜਾਣ ਵਾਲੇ ਕੈਪਾਂ ਦੇ ਅਗਵਾਈ ਦੇ ਨਾਲ-ਨਾਲ ਹਰ ਰੋਜ਼ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ ਅਤੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣਗੇ।  

ਜ਼ਿਲ੍ਹਾ ਪੱਧਰੀ ਰਿਸੋਰਸ ਗਰੁੱਪ ਸੁੰਦਰ ਲਿਖਾਈ ਦੇ ਅਧਿਆਪਕਾਂ ਦੀ ਮਿਤੀ 24 ਨਵੰਬਰ ਤੋਂ 26 ਨਵੰਬਰ ਤੱਕ ਸਿਖਲਾਈ ਕਰਵਾਈ ਜਾਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com