Tuesday 24 November 2020

ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ ‘ਤੇ ਮੁੜ ਗਰਮਾਏਗੀ ਸਿਆਸਤ -ਬੱਸ ਤੇ ਸੋਨੇ ਦੀ ਪਾਲਕੀ ਲਿਜਾਣ ਸਮੇਤ ਕਈ ਮਨਜ਼ੂਰੀਆਂ ਲੈਣ ਜਾਂ ਮਿਲਣ ‘ਚ ਹੋਈ ਦੇਰੀ ? -ਵਿਦੇਸ਼ ਤੇ ਵਣਜ ਤੇ ਉਦਯੋਗ ਮੰਤਰਾਲੇ ਨੇ ਨਹੀਂ ਦਿੱਤੀ ਮਨਜ਼ੂਰੀ ?

- Posted on 28 October 2019

-ਪ੍ਰਵਾਨਗੀਆਂ ਕਾਰਨ ਭਾਰਤ-ਪਾਕਿਸਤਾਨ ਬਾਰਡਰ ਉਤੇ  ਖੜ੍ਹੀ ਹੋ ਸਕਦੀ ਹੈ ਮੁਸ਼ਕਲ?

ਨਵੀਂ ਦਿੱਲੀ, 28 ਅਕਤੂਬਰ
ਸ੍ਰੀ ਨਨਕਾਣਾ ਸਾਹਿਬ ਲਈ ਦਿੱਲੀ ਤੋਂ ਸੋਮਵਾਰ ਨੂੰ ਰਵਾਨਾ ਹੋਏ ਨਗਰ ਕੀਰਤਨ ਨੂੰ ਲੈ ਕੇ ਇੱਕ ਵਾਰ ਫੇਰ ਆਪਸੀ ਦੂਸ਼ਣਬਾਜ਼ੀ ਦੀ ਸੌੜੀ ਸਿਆਸਤ ਗਰਮਾ ਸਕਦੀ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤ ਤੋਂ ਪਾਕਿਸਤਾਨ ਬੱਸ ਲਿਜਾਣ ਅਤੇ ਸੋਨੇ ਦੀ ਪਾਲਕੀ ਬਾਰਡਰ ਰਾਹੀਂ ਲਿਜਾਣ ਸਬੰਧੀ ਮਨਜ਼ੂਰੀਆਂ ਸਮੇਂ ਸਿਰ ਨਾ ਲੈਣਾ ਜਾਂ ਨਾ ਮਿਲਣਾ ਹੋ ਸਕਦਾ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਜਦੋਂ ਇਸ ਸਬੰਧੀ ਸੱਚਾਈ ਜਾਣਨ ਲਈ ਵਾਰ-ਵਾਰ ਸੰਪਰਕ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਸਰਨਾ ਦੇ ਭਰਾ ਹਰਵਿੰਦਰ ਸਿੰਘ ਸਰਨਾ ਦਾ ਕਹਿਣਾ ਹੈ ਕਿ ਦਿੱਲੀ ਦੀ ਵੱਡੀ ਗਿਣਤੀ ਸੰਗਤ ਦੇ ਵੀਜ਼ੇ ਲੱਗੇ ਹੋਏ ਹਨ ਇਸ ਤੋਂ ਵੱਡੀ ਮਨਜ਼ੂਰੀ ਹੋਰ ਕਿਹੜੀ ਹੋ ਸਕਦੀ ਹੈ। ਸਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਨਗਰ ਕੀਰਤਨ ਲਿਜਾਣ ਤੋਂ ਅਤੇ ਨਾ ਹੀ ਕਿਸੇ ਦਾ ਫੋਨ ਆਇਆ ਹੈ। ਖ਼ਬਰ ਲਿਖੇ ਜਾਣ ਤੱਕ ਕੇਂਦਰ ਸਰਕਾਰ ਦੇ ਕਸਟਮ ਵਿਭਾਗ ਵਲੋਂ ਨਗਰ ਕੀਰਤਨ ਦੇ ਪ੍ਰਬੰਧਕਾਂ ਸਰਨਾ ਭਰਾਵਾਂ ਨੂੰ ਸੋਨੇ ਦੀ ਪਾਲਕੀ ਅਤੇ ਬੱਸ ਪਾਕਿਸਤਾਨ ਲਿਜਾਣ ਸਬੰਧੀ ਮਨਜ਼ੂਰੀ ਨਹੀਂ ਮਿਲੀ ਸੀ।  

ਮਿਲੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਨਾ ਲੈਣ ਜਾਂ ਨਾ ਮਿਲਣ ਕਾਰਨ ਭਾਰਤ-ਪਾਕਿਸਤਾਨ ਬਾਰਡਰ ਉਤੇ ਮੁਸ਼ਕਲ ਖੜ੍ਹੀ ਹੋ ਸਕਦੀ ਹੈ ਕਿਉਂਕਿ ਜਦੋਂ ਪਿੱਛੇ ਜਿਹੇ ਦਿੱਲੀ ਕਮੇਟੀ ਦੇ ਵਫ਼ਦ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਸਿੱਖ ਸ਼ਰਧਾਲੂਆਂ ਦਾ ਜਥਾ ਲਿਜਾਣ ਲਈ ਪਹਿਲਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਵਣਜ ਤੇ ਉਦਯੋਗ ਮੰਤਰਾਲਾ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ।

ਨਗਰ ਕੀਰਤਨ ਲਿਜਾਣ ਦੀਆ ਪ੍ਰਵਾਨਗੀਆਂ ਲਈਆਂ ਗਈਆਂ ਹਨ ਜਾਂ ਨਹੀਂ? ਸਬੰਧੀ ਸੱਚਾਈ ਕੀ ਹੈ ਇਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜਾਂ ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗ ਹੀ ਸਪਸ਼ਟ ਕਰ ਸਕਦੇ ਹਨ।  

ਸਾਲ 2005 ਵਿਚ ਵੀ ਤੱਤਕਾਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਨੇ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਨਗਰ ਕੀਰਤਨ ਲਿਜਾਣ, ਸੋਨੇ ਦੀ ਪਾਲਕੀ ਤੇ ਬੱਸ ਲਿਜਾਣ ਲਈ ਕੇਂਦਰ ਸਰਕਾਰ ਦੇ ਸਬੰਧਿਤ ਵਿਭਾਗਾਂ ਤੋਂ ਪ੍ਰਵਾਨਗੀਆਂ ਲਈਆਂ ਸਨ।

See 2005 permission-1 & 2 and 3 


ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦਿੱਲੀ ਤੋਂ ਨਗਰ ਕੀਰਤਨ ਨੂੰ ਰਵਾਨਾ ਕਰਨ ਵਾਲੇ ਸਮਾਗਮ ਵਿਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਡਾਕਟਰ ਹਰਸ਼ਵਰਧਨ ਹੋਰਾਂ ਨੇ ਪਹਿਲਾਂ ਸ਼ਾਮਲ ਹੋਣ ਲਈ ਹਾਮੀ ਭਰੀ ਸੀ ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਨਗਰ ਕੀਰਤਨ ਨੂੰ ਲਿਜਾਣ ਰਾਹੀਂ ਪ੍ਰਵਾਨਗੀਆਂ ਨਹੀਂ ਮਿਲੀਆਂ ਹਨ ਤਾਂ ਉਨ੍ਹਾਂ ਨੇ ਵੀ ਪ੍ਰੋਗਰਾਮ ਵਿਚ ਆਉਣ ਤੋਂ ਨਾਂਹ ਕਰ ਦਿੱਤੀ ਸੀ। ਦਿੱਲੀ ਦੀ ਸੰਗਤ ਸੰਗਤ ਵਿਚ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਅਜੇ ਤੱਕ ਨਗਰ ਕੀਰਤਨ ਨੂੰ ਲਿਜਾਣ ਲਈ ਵਿਦੇਸ਼ ਤੇ ਵਣਜ ਮੰਤਰਾਲੇ ਵਲੋਂ ਮਨਜ਼ੂਰੀਆਂ ਨਹੀਂ ਮਿਲੀਆਂ ਤਾਂ ਬਿਨ੍ਹਾਂ ਕਾਨੂੰਨੀ ਪ੍ਰਵਾਨਗੀਆਂ ਦੇ ਨਗਰ ਕੀਰਤਨ ਪਹਿਲਾਂ ਹੀ ਰਵਾਨਾ ਕਿਉਂ ਕੀਤਾ ਗਿਆ। ਕੀ ਇਸ ਨਾਲ ਸਿੱਖ ਸੰਗਤ ਦੇ ਮਨਾਂ ਉਤੇ ਠੇਸ ਨਹੀਂ ਪਹੁੰਚੇਗੀ?

ਇੱਥੇ ਇਹ ਦੱਸਣਯੋਗ ਹੈ ਕਿ ਮਹੀਨਾ ਪਹਿਲਾਂ ਵੀ ਦਿੱਲੀ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਲੰਧਰ ਵਿਚ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਸੀ ਕਿ ਪਰਮਜੀਤ ਸਿੰਘ ਸਰਨਾ ਨਗਰ ਕੀਰਤਨ ਲਿਜਾਣ ਦੇ ਮਾਮਲੇ ਉਤੇ ਸਿਆਸਤ ਕਰਕੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਸਿਰਸਾ ਨੇ ਕਿਹਾ ਸੀ ਕਿ ਸਰਨਾ ਵਲੋਂ ਨਗਰ ਕੀਰਤਨ ਲਿਜਾਣ ਸਬੰਧੀ ਲੋੜੀਂਦੀਆਂ ਮਨਜ਼ੂਰੀਆਂ ਨਹੀਂ ਲਈਆਂ ਜਾ ਰਹੀਆਂ ਅਤੇ ਜਾਣਬੁੱਝ ਕੇ ਅਪਲਾਈ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ।
ਉਕਤ ਮੌਜ਼ੂਦਾ ਹਲਾਤਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਨੂੰ ਲਿਜਾਏ ਜਾਣ ਵਾਲੇ ਨਗਰ ਕੀਰਤਨ ਉਤੇ ਦਿੱਲੀ ਦੇ ਲੀਡਰਾਂ ਵਿਚਕਾਰ ਦੂਸ਼ਣਬਾਜ਼ੀ ਦੀ ਸਿਆਸਤ ਇੱਕ ਵਾਰ ਫੇਰ ਗਰਮਾਏਗੀ ਕਿਉਂਕਿ ਪਹਿਲਾਂ ਵੀ ਜਦੋਂ ਦਿੱਲੀ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਵਲੋਂ ਨਗਰ ਕੀਰਤਨ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆ ਸਨ ਤਾਂ ਪਰਮਜੀਤ ਸਿੰਘ ਸਰਨਾ ਨੇ ਵੱਖਰਾ ਨਗਰ ਕੀਰਤਨ ਲਿਜਾਏ ਜਾਣ ਦਾ ਐਲਾਨ ਕੀਤਾ ਸੀ। ਜਿਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਦਿੱਤਾ ਸੀ ਦਿੱਲੀ ਕਮੇਟੀ ਦੀ ਥਾਂ ਪਰਮਜੀਤ ਸਰਨਾ ਹੀ ਨਗਰ ਕੀਰਤਨ ਲੈ ਕੇ ਪਾਕਿਸਤਾਨ ਜਾਣਗੇ ਅਤੇ ਦਿੱਲੀ ਕਮੇਟੀ ਨਗਰ ਕੀਰਤਨ ਨਹੀਂ ਲਿਜਾਏਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਦਿੱਲੀ ਦੀਆਂ ਸੰਗਤਾਂ ਵੱਲੋਂ ਸ੍ਰੀ ਨਨਕਾਣਾ ਸਾਹਿਬ ਲਈ ਕੌਮਾਂਤਰੀ ਨਗਰ ਕੀਰਤਨ ਸਜਾਇਆ ਗਿਆ ਹੈ।ਨਗਰ ਕੀਰਤਨ ਨੂੰ ਗੁਰਦੁਆਰਾ ਪਿਆਊ ਸਾਹਿਬ ਤੋਂ ਰਵਾਨਾ ਕੀਤਾ ਗਿਆ ਹੈ।
ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਪਹੁੰਚੀਆਂ ਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਤੁਹਾਨੂੰ ਦੱਸ ਦਈਏ ਕਿ ਨਗਰ ਕੀਰਤਨ ਕੁੰਡਲੀ ਬਾਰਡਰ, ਸੋਨੀਪਤ, ਪਾਨੀਪਤ, ਰਾਜਪੁਰਾ ਹੁੰਦੇ ਹੋਏ ਲੁਧਿਆਣਾ ਪੁੱਜੇਗਾ। ਇਸ ਕੀਰਤਨ ਵਿਚ ਦਿੱਲੀ ਤੇ ਪੰਜਾਬ ਤੋਂ ਸ਼ਰਧਾਲੂ ਜਾ ਰਹੇ ਹਨ। ਉਥੇ ਰਾਤ ਵਿਸ਼ਵਾਮ ਮਗਰੋਂ 29 ਅਕਤੂਬਰ ਨੂੰ ਸਵੇਰੇ ਲੁਧਿਆਣਾ ਲਈ ਰਵਾਨਾ ਹੋ ਕੇ ਜਲੰਧਰ, ਕਪੂਰਥਲਾ ਹੁੰਦੇ ਹੋਏ ਨਗਰ ਕੀਰਤਨ ਸੁਲਤਾਨਪੁਰ ਲੋਧੀ ਪਹੁੰਚੇਗਾ। 30 ਅਕਤੂਬਰ ਨੂੰ ਉੱਥੋਂ ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ‘ਚ ਪਹੁੰਚੇਗਾ, ਉੱਥੇ ਰਾਤ ਵਿਸ਼ਰਾਮ ਹੋਵੇਗਾ। 31 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਵਾਹਗਾ ਬਾਰਡਰ ਪਾਰ ਕਰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚੇਗਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com