Thursday 26 November 2020

ਕੇਂਦਰ ਸਰਕਾਰ ਤੋਂ ਵਜੀਫਾ ਨਾ ਆਉਣ ਕਾਰਨ ਵਿਦਿਆਰਥੀਆਂ ਦੀ ਡਿਗਰੀ ਨਾ ਰੋਕੀ ਜਾਵੇ -ਮੁੱਖ ਮੰਤਰੀ

- Posted on 22 August 2020

ਅੰਮ੍ਰਿਤਸਰ ਤੋਂ ਸਬਜ਼ੀਆਂ ਦੀ ਕਾਰਗੋ ਦਾ ਕੰਮ ਹੁਣ ਏਅਰ ਪੋਰਟ ਅਥਾਰਟੀ ਦੇ ਕੋਲ

ਅੰਮ੍ਰਿਤਸਰ 22 ਅਗਸਤ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਫੇਸ ਬੁਕ ਲਾਈਵ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸ੍ਰੀ ਵਿਸ਼ਾਲ ਭਗਤ ਦੇ ਪ੍ਰਸ਼ਨ ਦਾ ਉਤਰ ਦਿੰਦੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਜਿੰਨਾਂ ਦਾ ਵਜੀਫ਼ਾ ਬੀਤੇ ਤਿੰਨ ਸਾਲ ਤੋਂ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆਦੀ ਡਿਗਰੀ ਫੀਸ ਦਾ ਮਿਲਣ ਕਾਰਨ ਨਾ ਰੋਕੀ ਜਾਵੇਬਲਕਿ ਉਕਤ ਵਿਦਿਆਰਥੀ ਕੋਲੋਂ ਜ਼ਮਾਨਤੀ ਬਾਂਡ ਆਦਿ ਭਰਾ ਕੇ ਡਿਗਰੀ ਦੇ ਦਿੱਤੀ ਜਾਵੇ। ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਇੰਨਾਂ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਤ ਨਹੀਂਪਰ ਅਸੀਂ ਅਜਿਹਾ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਯੂਨੀਵਰਸਿਟੀਆਂ ਇਸ ਲਈ ਫਿਕਰਮੰਦ ਹਨ ਕਿਉਂਕਿ ਵਜੀਫ਼ਾ ਵਿਦਿਆਰਥੀ ਦੇ ਖਾਤੇ ਵਿਚ ਆਉਣਾ ਹੁੰਦਾ ਹੈਜਿਥੋਂ ਉਸਨੇ ਫੀਸ ਭਰਨੀ ਹੁੰਦੀ ਹੈਜੇਕਰ ਵਿਦਿਆਰਥੀ ਡਿਗਰੀ ਵੀ ਲੈ ਜਾਵੇ ਤਾਂ ਯੂਨੀਵਰਸਿਟੀ ਦੀ ਫੀਸ ਦੀ ਕੋਈ ਗਰੰਟੀ ਨਹੀਂ ਰਹਿੰਦੀ। ਉਨਾਂ ਕਿਹਾ ਕਿ ਉਹ ਯੂਨੀਵਰਸਿਟੀਆਂ ਨੂੰ ਇਸ ਬਾਬਤ ਢੁਕਵਾਂ ਰਸਤਾ ਕੱਢਣ ਦੀ ਹਦਾਇਤ ਕਰਨਗੇ।

ਅੰਮ੍ਰਿਤਸਰ ਦੇ ਵਾਸੀ ਸ੍ਰੀ ਕਰਮ ਸਿੰਘ ਗਿਲ ਵਲੋਂ ਸਥਾਨਕ ਹਾਵਾਈ ਅੱਡੇ ਤੋਂ ਸਬਜ਼ੀਆਂ ਦੇ ਨਿਰਯਾਤ ਲਈ ਪਿਛਲੀ ਕੈਪਟਨ ਸਰਕਾਰ ਵੱਲੋਂ ਕੀਤੀ ਵਿਵਸਥਾ ਬਾਰੇ ਪੁੱਛੇ ਜਾਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ ਅਤੇ ਹੁਣ ਇਹ ਕੰਮ ਏਅਰਪੋਰਟ ਅਥਾਰਟੀ ਕੋਲ ਚਲਾ ਗਿਆ ਹੈ। ਜਿੰਨਾਂ ਨਾਲ ਇਸ ਬਾਬਤ ਰਾਬਤਾ ਰੱਖਿਆ ਜਾ ਰਿਹਾ ਹੈ ਅਤੇ ਚੰਡੀਗੜ ਹਵਾਈ ਅੱਡੇ ਉਤੇ ਵੀ ਅਜਿਹਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਥੋਂ ਕਿਸਾਨਾਂ ਦੀਆਂ ਸਬਜ਼ੀਆਂ ਵਿਦੇਸ਼ਾਂ ਦੀ ਮੰਡੀ ਤੱਕ ਭੇਜੀਆਂ ਜਾ ਸਕਣਗੀਆਂ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com