ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂਪੁਰਬ ਨੂੰ ਸਮਰਪਿਤ ਨਾਨਕ ਬਗੀਚੀ ਤਿਆਰ
*ਕਿਸਾਨਾਂ ਨੂੰ ਖੇਤਾਂ ਵਿੱਚ ਵੱਟ ਬੰਨਿਆਂ ’ਤੇ ਵੱਧ ਤੋ ਵੱਧ ਦਰੱਖਤ ਲਗਾਉਣ ਦੀ ਅਪੀਲ
ਸੰਗਰੂਰ, 10 ਸਤੰਬਰ:
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਖੇਤੀਬਾੜੀ ਦਫ਼ਤਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰੂਪੁਰਬ ਨੂੰ ਸਮਰਪਿਤ ਤਿਆਰ ਕੀਤੀ ਗਈ ਨਾਨਕ ਬਗੀਚੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸਮੂਹ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਮਾਨਵਤਾ ਦੇ ਕਲਿਆਣ ਅਤੇ ਵਾਤਾਵਰਨ ਦੀ ਸੰਭਾਲ ਲਈ ਗੁਰੁੂ ਜੀ ਵੱਲੋਂ ਦਿੱਤੀਆਂ ਸਿਖਿਆਵਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਦੱਸਿਆ ਕਿ ਵਾਤਾਵਰਨ ਵਿੱਚ ਆ ਰਹੇ ਨਿਘਾਰ ਕਾਰਨ ਸੰਪੂਰਨ ਜੀਵ ਜਗਤ ਤੇ ਪ੍ਰਤੀਕੂਲ ਪ੍ਰਭਾਵ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਨ ਵਿੱਚ ਆ ਰਹੇ ਨਿਘਾਰ ਨੂੰ ਖਤਮ ਕਰਨ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜ਼ੋ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਇੱਕ ਸੁਖਾਵੇ ਅਤੇ ਸਵੱਛ ਵਾਤਾਵਰਣ ਮਿਲ ਸਕੇ। ਉਨਾਂ ਜਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿੱਚ ਵੱਟ ਬੰਨਿਆਂ ਉਪਰ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਇਸ ਮੁਹਿੰਮ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਡਾ.ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ 550 ਵੇਂ ਗੁਰੁਪੁਰਬ ਨੂੰ ਸਮਰਪਿਤ ਹਰਿਆਵਲ ਮੁਹਿੰਮ ਦੀ ਸ਼ਰੂਆਤ ਕੀਤੀ ਗਈ ਜਿਸ ਤਹਿਤ ਦਫਤਰ ਵਿਖੇ ਨਾਨਕ ਬਗੀਚੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਬਗੀਚੀ ਵਿੱਚ ਵੱਖ ਵੱਖ ਪ੍ਰਜਾਤੀਆਂ ਦੇ ਜਿਵੇਂ ਦੇਸੀ ਅੰਬ, ਅਸਵਗੰਧਾ, ਤੁਲਸੀ, ਸੁਹਾਜਨਾ, ਕਰੌਂਦਾ, ਲਸੁੂੜੀ, ਬਹੇੜਾ, ਪਿਲਕਨ,ਅਰਜਨ,ਗੁਲਰ,ਨਿੰਬੂ,ਅਮਰੂਦ,ਪਪੀਤਾ,ਨਿੰਮ,ਆਦਿ ਦੇ ਲਗਭਗ 550 ਬੂਟੇ ਲਗਾਏ ਗਏ ਹਨ ਤਾਂ ਜ਼ੋ ਵਾਤਾਵਰਨ ਦੀ ਸੁੱਧਤਾ ਅਤੇ ਪੰਛੀਆਂ ਰਹਿਣਗਾਹ ਅਤੇ ਉਹਨਾਂ ਦੀ ਕੁਦਰਤੀ ਖੁਰਾਕ ਨੂੰ ਮੁੱਖ ਰੱਖਦੇ ਹੋਏ ਲਗਾਏ ਗਏ ਹਨ।
ਉਹਨਾਂ ਦੱਸਿਆ ਕਿ ਇਸੇ ਤਰਾਂ ਦੀਆਂ ਬਗੀਚੀਆਂ ਦਾ ਨਿਰਮਾਣ ਖੇਤੀਬਾੜੀ ਅਤੇ ਹੋਰ ਵੱਖ ਵੱਖ ਸੰਸਥਾਵਾਂ ਪਿੰਡ ਮੀਮਸਾ, ਭਲਵਾਨ, ਖੇੜੀ ਜੱਟਾਂ ਅਤੇ ਅਕੋਈ ਸਾਹਿਬ ਵਿਖੇ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨਾਨਕ ਬਗੀਚੀ ਵਿੱਚ ਲਗਾਏ ਗਏ ਫਲਦਾਰ ਬੂਟੇ ਪੰਛੀਆਂ ਵਾਸਤੇ ਲਗਾਏ ਗਏ ਹਨ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਜ਼ਿਲੇ ਦੇ ਸਾਰੇ ਬਲਾਕ ਦਫਤਰਾਂ ਵੱਲੋਂ ਵੀ ਨਾਨਕ ਬਗੀਚੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਵਿਭਾਗ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਦੀ ਸੁੱਧਤਾ ਸਬੰਧੀ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਨਾਨਕ ਬਗੀਚੀ ਦਫਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਲਗਾਈ ਗਈ ਹੈ।