ਗੁਰੂ ਜੀ ਦਾ ਭਾਈਚਾਰੇ, ਸਾਂਤੀ, ਕੁਦਰਤ ਪ੍ਰੇਮ ਦਾ ਸੰਦੇਸ਼ ਸਰਵਵਿਆਪਕ – ਵਿੰਨੀ ਮਹਾਜਨ

ਸੁਲਤਾਨਪੁਰ ਲੋਧੀ, ਕਪੂਰਥਲਾ, ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਲੜੀ ਵਜੋਂ ਕਰਵਾਏ ਜਾ ਰਹੇ ਗ੍ਰੈਡ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਰੌਸ਼ਨੀਆਂ ਅਤੇ ਅਵਾਜ਼ ਦੇ ਸੁਮੇਲ ਨਾਲ 80 ਕਲਾਕਰਾਂ ਨੇ ਸਾਕਾਰ ਰੂਪ ਦੇ ਕੇ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ। ਅੱਜ ਇਥੇ ਰੌਸ਼ਨੀਆਂ ਤੇ ਧੁਨੀ ਅਧਾਰਿਤ ਦੋ ਸ਼ੋਅ ਹੋਏ ਜਿੰਨ੍ਹਾਂ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰ ਕੇ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਪ੍ਰੇਰਕ ਪ੍ਰਸੰਗਾਂ ਨੂੰ ਸਮਝਿਆ, ਜਿਨ੍ਹਾਂ ਚ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਕੇ ਸਿਵਾ ਪ੍ਰਸਾਦ ਤੇ ਦਿਲਰਾਜ ਸਿੰਘ ਆਈ ਏ ਐੱਸ  ਵੀ ਮੌਜੂਦ ਸਨ।

       ਇਸ ਮੌਕੇ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਵੀ ਸੰਗਤਾਂ ਦੇ ਨਾਲ ਬੈਠਕ ਕੇ ਇਸ ਸ਼ੋਅ ਨੂੰ ਵੇਖਿਆ। ਇਸ ਮੇਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਆਪਸੀ ਭਾਈਚਾਰੇ, ਸਾਂਤੀ, ਕੁਦਰਤ ਪ੍ਰੇਮ ਦਾ ਸੰਦੇਸ਼ ਸਰਵਵਿਆਪਕ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਦੀਆਂ ਬਾਅਦ ਵੀ ਸਾਡੇ ਪੈਂਡੇ ਰੌਸ਼ਨਾ ਰਹੀਆਂ ਹਨ। ਉਨ੍ਹਾਂ ਨੇ ਆਖਿਆ ਕਿ ਇਸ ਪਵਿੱਤਰ ਨਗਰੀ ਤੋਂ ਆਪਾਂ ਸਭ ਗਿਆਨ ਦੀਆਂ ਝੋਲੀਆਂ ਭਰ ਲੈ ਜਾਈਏ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਰਾਹ ਤੇ ਚਲਦੇ ਹੋਏ ਆਪਣੇ ਦੇਸ਼, ਕੌਮ, ਸਮਾਜ ਦੀ ਬਿਹਤਰੀ ਵਿਚ ਯੋਗਦਾਨ ਪਾਈਏ। ਉਨ੍ਹਾਂ ਨੇ ਦੱਸਿਆ ਕਿ ਇਹ ਸ਼ੋਅ ਇੱਥੇ 15 ਨਵੰਬਰ ਤੱਕ ਚੱਲੇਗਾ ਜਦ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਲਈ ਇਸ ਤਰਾਂ ਦੇ ਸ਼ੋਅ ਅਗਲੇ ਚਾਰ ਮਹੀਨਿਆਂ ਦੌਰਾਨ ਰਾਜ ਦੇ ਸਾਰੇ ਜ਼ਿਲ੍ਰਿਆਂ ਵਿਚ ਕਰਵਾਏ ਜਾ ਰਹੇ ਹਨ ਜਦ ਕਿ ਸਤਲੁਜ ਅਤੇ ਬਿਆਸ ਨਦੀਆਂ ਤੇ ਵੀ ਫਲੋਟਿੰਗ ਲਾਈਟ ਐਂਡ ਸਾਉਂਡ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

       ਇਸ ਉਪਰੰਤ ਪੰਜਾਬੀ ਫਨਕਾਰ ਹਰਭਜਨ ਮਾਨ ਨੇ ਵੀ ਧਾਰਮਿਕ ਗਾਇਨ ਰਾਹੀਂ ਸੰਗਤਾਂ ਕੋਲ ਹਾਜਰੀ ਭਰੀ। ਇੱਥੇ ਜ਼ਿਕਰਯੋਗ ਹੈ ਕਿ 12 ਨਵੰਬਰ ਨੂੰ ਵੀ ਇੱਥੇ ਦੋ ਸ਼ੋਅ ਹੋਣਗੇ ਅਤੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਹਰਭਜਨ ਮਾਨ ਆਪਣੇ ਧਾਰਮਿਕ ਗਾਇਨ ਰਾਹੀਂ ਸੰਗਤਾਂ ਦੇ ਸਨਮੁੱਖ ਹੋਣਗੇ।  

Read more