Damdami Taksal demands high level probe into Mintoo’s death

Punjab Update

ਚੌਕ ਮਹਿਤਾ / ਅੰਮ੍ਰਿਤਸਰ 18 : ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪਟਿਆਲਾ ਜੇਲ੍ਹ ‘ਚ ਕੈਦ ਨਾਮਵਰ ਖਾੜਕੂ ਹਰਮਿੰਦਰ ਸਿੰਘ ਮਿੰਟੂ ਦੀ  ਅਜ ਅਚਾਨਕ ਹੋਈ ਮੌਤ ਨੂੰ ਸ਼ੱਕੀ ਗਰਦਾਨਦਿਆਂ ਉਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਵਲੋਂ ਭਾਈ ਮਿੰਟੂ ‘ਤੇ ਪਰਿਵਾਰ ਨਾਲ ਗਹਿਰਾ ਦੁਖ ਪ੍ਰਗਟ ਕੀਤਾ ਗਿਆ।  ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੇਲ੍ਹ ਅੰਦਰ ਹੋਈ ਅਚਨਚੇਤ ਮੌਤ ਕਈ ਖ਼ਦਸ਼ੇ ਪੈਦਾ ਕਰਦੀ ਹੈ, ਕਿਉਂਕਿ ਭਾਈ ਮਿੰਟੂ ਪਿਛਲੇ ਦਿਨੀਂ ਕਈ ਕੇਸਾਂ ‘ਚੋਂ ਬਰੀ ਹੋਏ ਸਨ। ਉਨ੍ਹਾਂ ਕਿਹਾ ਕਿ ਅਜ ਮਿੰਟੂ ਦੀ ਮੌਤ ਪੁਲੀਸ ਪ੍ਰਸ਼ਾਸਨ ਅਤੇ ਪ੍ਰਬੰਧ ‘ਤੇ ਕਈ ਸਵਾਲੀਆ ਚਿੰਨ੍ਹ ਲਾ ਰਹੀ ਹੈ। ਇਸ ਲਈ ਭਾਈ ਮਿੰਟੂ ਦੀ ਮੌਤ ਪ੍ਰਤੀ ਉਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ ਤਾਂ ਕਿ ਸਚਾਈ ਲੋਕਾਂ ਸਾਹਮਣੇ ਆ ਸਕੇ।   

Read more