Thursday 26 November 2020

ਡੀ.ਟੀ.ਐੱਫ. ਦੇ ਸੰਘਰਸ਼ੀ ਸੱਦੇ ‘ਤੇ ਤਨਖਾਹ ਗਰੇਡ ਘਟਾਉਣ ਅਤੇ ਕੇਂਦਰੀ ਪੈਟਰਨ ਲਾਗੂ ਕਰਨ ਖਿਲਾਫ ਡਟੇ ਅਧਿਆਪਕ

- Posted on 21 October 2020

ਫੈਸਲੇ ‘ਤੇ ਸਰਕਾਰ ਦਾ ਯੂ ਟਰਨ; ਮੌਜੂਦਾ ਅਧਿਆਪਕਾਂ ਨੂੰ ਫੈਸਲੇ ਦੇ ਦਾਇਰੇ ‘ਚੋਂ ਬਾਹਰ ਰੱਖਣ ਸਬੰਧੀ ਸੋਧ ਪੱਤਰ ਕੀਤਾ ਜਾਰੀ

ਨਵੀਂ ਭਰਤੀ ਲਈ ਵੀ ਕੇਂਦਰੀ ਪੈਟਰਨ ਲਾਗੂ ਕਰਨ ਦਾ ਫੈਸਲਾ ਮੁੱਢੋਂ ਰੱਦ ਹੋਣ ਤੱਕ ਸੰਘਰਸ਼ ਰਹੇਗਾ ਜਾਰੀ: ਡੀ.ਟੀ.ਐੱਫ.

ਚੰਡੀਗੜ੍ਹ, 21 ਅਕਤੂਬਰ 

ਸਿੱਖਿਆ ਵਿਭਾਗ ਵਿੱਚਲੇ ਅਧਿਆਪਕਾਂ ਦੇ ਮੌਜੂਦਾ ਤਨਖਾਹ ਗਰੇਡਾਂ ਅਤੇ ਸਕੇਲਾਂ ਨੂੰ ਘਟਾ ਕੇ, ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਨੇ ਵਿਆਪਕ ਸੰਘਰਸ਼ ਛੇੜ ਦਿੱਤਾ ਹੈ। ਡੀ.ਟੀ.ਐੱਫ ਦੇ ਸੱਦੇ ਦੇ ਪਹਿਲੇ ਹੀ ਦਿਨ ਵੱਖ-ਵੱਖ ਥਾਈ ਹਜਾਰਾਂ ਅਧਿਆਪਕਾਂ ਨੇ ਸਕੂਲਾਂ ਅੱਗੇ ਅਤੇ ਬਲਾਕ/ ਤਹਿਸੀਲ ਪੱਧਰ `ਤੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਅਤੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਵੀ ਫੂਕੀਆਂ। ਹਾਲਾਂ ਕਿ ਇਸ ਫੈਸਲੇ ‘ਤੇ ਸਰਕਾਰ ਵੱਲੋਂ ਯੂ ਟਰਨ ਲੈਂਦਿਆਂ ਮੌਜੂਦਾ ਅਧਿਆਪਕਾਂ ਨੂੰ ਫੈਸਲੇ ਦੇ ਦਾਇਰੇ ‘ਚੋਂ ਬਾਹਰ ਰੱਖਣ ਸਬੰਧੀ ਅੱਜ ਦੁਪਿਹਰ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ। ਪ੍ਰੰਤੂ ਨਵੀਂ ਭਰਤੀ ਲਈ ਅਜਿਹੇ ਮਾਰੂ ਫੈਸਲੇ ਦੇ ਮੁੱਢੋਂ ਰੱਦ ਨਾ ਹੋਣ ਕਾਰਨ, ਅਧਿਆਪਕਾਂ ਨੇ ਐਲਾਨਿਆਂ ਸੰਘਰਸ਼ 25 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। 

ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਾਰੀ ਪੱਤਰ ਰਾਹੀਂ ਅਧਿਆਪਕਾਂ ਨੂੰ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਸਾਲ 2009 ਅਤੇ 2011 ਵਿੱਚ ਮਿਲੇ ਤਨਖਾਹ ਸਕੇਲਾਂ ਅਤੇ ਗਰੇਡਾਂ ਦਾ ਸਫਾਇਆ ਕਰਕੇੇ ਨਵੀਂ ਭਰਤੀ ਲਈ ਕੇਂਦਰੀ ਸਕੇਲ ਲਾਗੂ ਕਰਨ ਦਾ ਫੈਸਲਾ ਸਰਕਾਰੀ ਬੇਇਮਾਨੀ ਦਾ ਸਿਖਰ ਹੈ। ਭਾਵੇਂ ਕਿ ਅਧਿਆਪਕਾਂ ਦੇ ਵੱਡੇ ਵਿਰੋਧ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ‘ਸੋਧ ਪੱਤਰ’ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ, ਪੰਤੂ ਹਾਲੇ ਵੀ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖਾਹਾਂ ‘ਤੇ ਰੱਖਣ ਦਾ ਫੈਸਲਾ ਬਰਕਰਾਰ ਰਹਿਣਾ ਮੌਜੂਦਾ ਸਰਕਾਰੀ ਮੁਲਾਜ਼ਮਾਂ ਦੇ ਭਵਿੱਖ ਲਈ ਵੀ ਖਤਰੇ ਦੀ ਘੰਟੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ-ਮਜਦੂਰ ਵਿਰੋਧੀ ਕੀਤੇ ਜਾ ਰਹੇ ਫੈਸਲਿਆਂ ਦੀ ਤਰਜ਼ ‘ਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਨਿੱਜੀਕਰਨ ਦੀ ਨੀਤੀ ਤਹਿਤ ਸੂਬੇ ਦੇ ਸਰਕਾਰੀ ਵਿਭਾਗਾਂ ਅਤੇ ਮੁਲਾਜ਼ਮਾਂ ਦਾ ਖਾਤਮਾ ਕਰ ਰਹੀ ਹੈ।      

ਡੀ ਟੀ ਐੱਫ ਦੇ ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸੁੱਖਪੁਰ, ਓਮ ਪ੍ਰਕਾਸ਼ ਮਾਨਸਾ, ਰਾਜੀਵ ਕੁਮਾਰ, ਜਗਪਾਲ ਬੰਗੀ,  ਅਤੇ ਜਸਵਿੰਦਰ ਔਜਲਾ, ਮੁੱਖ ਬੁਲਾਰੇ ਹਰਦੀਪ ਟੋਡਰਪੁਰ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸਨ ਅਤੇ ਦਲਜੀਤ ਸਿੰਘ ਸਫੀਪੁਰ, ਸੂਬਾਈ ਆਗੂਆਂ ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਗਿੱਲ, ਤੇਜਿੰਦਰ ਕਪੂਰਥਲਾ, ਸੁਖਦੇਵ  ਡਾਂਸੀਵਾਲ, ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ, ਡੀ.ਟੀ.ਐੱਫ. ਆਗੂ ਮੁਲਖਰਾਜ ਨਵਾਂ ਸ਼ਹਿਰ, ਅਤਿੰਦਰ ਘੱਗਾ, ਮੇਘ ਰਾਜ ਸੰਗਰੂਰ, ਗੁਰਪਿਆਰ ਕੋਟਲੀ, ਕੇਵਲ ਕੁਮਾਰ ਪਠਾਨਕੋਟ, ਲਖਵਿੰਦਰ ਸਿੰਘ, ਜੈਮਲ ਸਿੰਘ, ਜਸਵੀਰ ਅਕਾਲਗੜ੍ਹ, ਸੁਨੀਲ ਫਾਜ਼ਿਲਕਾ, ਹਰਜਿੰਦਰ ਢਿੱਲੋਂ, ਅਮਰੀਕ ਮੋਹਾਲੀ, ਹਰਿੰਦਰ ਅੱਲੂਵਾਲ, ਸੁਖਵਿੰਦਰ ਗਿਰ, ਵਿਕਰਮਜੀਤ ਮਲੇਰਕੋਟਲਾ, ਅਜੇ ਕੁਮਾਰ ਹੁਸ਼ਿਆਰਪੁਰ ਨੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮੁਲਾਜ਼ਮ ਦੋਖੀ ਫੈਸਲਿਆਂ ਖਿਲਾਫ 29 ਅਕਤੂਬਰ ਨੂੰ ਬਠਿੰਡੇ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ, 30 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ 3 ਨਵੰਬਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਕਾਦੀਆਂ (ਗੁਰਦਾਸਪੁਰ) ਵਿਖੇ ਵਿਸ਼ਾਲ ਜ਼ੋਨਲ ਧਰਨਿਆਂ ਰਾਹੀਂ ਘੇਰਣ ਦੇ ਕੀਤੇ ਐਲਾਨ ਤਹਿਤ ਲਾਮਬੰਦੀ ਮੁਹਿੰਮ ਭਖਾਉਣ ਦਾ ਐਲਾਨ ਵੀ ਕੀਤਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com