ਡੀ.ਐੱਲ.ਐੱਡ. ਦੀਆਂ ਪ੍ਰੀਖਿਆਵਾਂ ਸ਼ੁਰੂ 28 ਜਨਵਰੀ ਤੱਕ ਚੱਲਣਗੀਆਂ ਪ੍ਰੀਖਿਆਵਾਂ
ਐੱਸ.ਏ.ਐੱਸ. ਨਗਰ 2 ਜਨਵਰੀ: ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਅਤੇ ਸੈਲਫ ਫਾਇਨਾਂਸਡ ਕਾਲਜਿਜ਼ ਵਿੱਚ ਡੀ.ਐੱਲ.ਐੱਡ. ਦੇ ਸੈਸ਼ਨ 2018-20 ਸਾਲ ਦੂਜਾ ਰੈਗੂਲਰ ਅਤੇ ਸੈਸ਼ਨ 2019-21 ਸਾਲ ਪਹਿਲਾ ਰੈਗੂਲਰ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਇਹ ਪ੍ਰੀਖਿਆਵਾਂ ਸੋਧੀ ਹੋਈ ਡੇਟ ਸ਼ੀਟ ਅਨੁਸਾਰ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਜਗਤਾਰ ਸਿੰਘ ਕੁਲੜੀਆ ਨੇ ਕਿਹਾ ਕਿ ਸਮੂਹ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਵੱਲੋਂ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪ੍ਰੀਖਿਆ ਦਿੱਤੀ ਜਾ ਰਹੀ ਹੈ ਅਤੇ ਪ੍ਰੀਸ਼ਦ ਵੱਲੋਂ ਇਸ ਸਬੰਧੀ ਪੁਖਤਾ ਪ੍ਰਬੰਧ ਵੀ ਕੀਤੇ ਹੋਏ ਹਨ। ਉਹਨਾਂ ਦੱਸਿਆ ਕਿ ਸਮੂਹ ਪੰਜਾਬ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਵੀ ਡਿਊਟੀ ਦੇ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਕੋਵਿਡ-19 ਦੀ ਲਾਗ ਕਾਰਨ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਜਿਆਦਾ ਰੱਖੀ ਹੈ। ਰੀਅਪੀਅਰ ਵਾਲੇ ਵਿਦਿਆਰਥੀਆਂ ਦੇ ਵੀ ਪੇਪਰ ਨਾਲ ਹੀ ਲਏ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਪੋਸਟਾਂ ਵਿੱਚ ਅਪਲਾਈ ਕਰਨ ਲਈ ਲਾਭ ਮਿਲ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਕੌਰ ਸਹਾਇਕ ਡਾਇਰੈਕਟਰ ਪ੍ਰੀਖਿਆਵਾਂ ਨੇ ਦੱਸਿਆ ਕਿ ਡੀ.ਐੱਲ.ਐੱਡ. ਦੀਆਂ ਰੈਗੂਲਰ ਪ੍ਰੀਖਿਆਵਾਂ ਦੇ ਲਈ 55 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਇਹਨਾਂ ਵਿੱਚ ਸ਼ੈਸ਼ਨ 2018-20 ਸਾਲ ਦੂਜਾ ਰੈਗੂਲਰ ਦੇ 6818 ਅਤੇ ਸ਼ੈਸ਼ਨ 2019-21 ਸਾਲ ਪਹਿਲਾ ਦੇ 6592 ਰੈਗੂਲਰ ਪ੍ਰੀਖਿਆਰਥੀ ਅਪੀਅਰ ਹੋ ਰਹੇ ਹਨ। ਇਸੇ ਤਰ੍ਹਾਂ ਰੀਅਪੀਅਰ ਵਿਦਿਆਰਥੀਆਂ ਲਈ 16 ਡਾਇਟਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਇਹਨਾਂ ਵਿੱਚ ਸ਼ੈਸ਼ਨ 2016-18 ਸਾਲ ਦੂਜਾ ਦੇ 447 ਵਿਦਿਆਰਥੀ, ਸ਼ੈਸ਼ਨ 2017-19 ਸਾਲ ਪਹਿਲਾ ਦੇ 106 ਵਿਦਿਆਰਥੀ, ਸ਼ੈਸ਼ਨ 2017-19 ਸਾਲ ਦੂਜਾ ਦੇ 522 ਵਿਦਿਆਰਥੀ ਅਤੇ ਸ਼ੈਸ਼ਨ 2018-20 ਸਾਲ ਪਹਿਲਾ ਦੇ 508 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਇਹ ਪ੍ਰੀਖਿਆਵਾਂ 28 ਜਨਵਰੀ ਤੱਕ ਚੱਲਣਗੀਆਂ। ਇਹਨਾਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਲਈ ਵਿਭਾਗ ਵੱਲੋਂ ਵਿਸ਼ੇਸ਼ ਉਡਣ ਦਸਤਾ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਨਕਲ ਜਿਹੇ ਕੇਸਾਂ ‘ਤੇ ਲਗਾਮ ਲਗਾਈ ਜਾ ਸਕੇ।
ਸੋਧੀ ਹੋਈ ਡੇਟਸ਼ੀਟ ਅਨੁਸਾਰ ਸ਼ੈਸ਼ਨ 2019-21 ਸਾਲ ਪਹਿਲਾ ਰੈਗੂਲਰ ਦਾ 2 ਜਨਵਰੀ ਨੂੰ ਐਜੂਕੇਸ਼ਨ ਸੁਸਾਇਟੀ ਕਰੀਕੁਲਮ ਐਂਡ ਲਰਨਰ ਦਾ ਇਮਤਿਹਾਨ ਹੋਇਆ ਹੈ।ਸ਼ੈਸ਼ਨ 2018-20 ਸਾਲ ਦੂਜਾ ਰੈਗੂਲਰ ਦਾ 4 ਜਨਵਰੀ ਨੂੰ ਕੋਗਨੀਸ਼ਨ, ਲਰਨਿੰਗ ਐਂਡ ਦ ਸੋਸ਼ਿਓ-ਕਲਚਰਲ ਕੰਟੈਕਸਟ ਦਾ ਇਮਤਿਹਾਨ ਹੋਵੇਗਾ।