Thursday 29 October 2020

ਆਮ ਜਨਤਾ ਨੂੰ ‘ਲੋਕ ਸਾਂਝੇਦਾਰੀ’ ਤਹਿਤ ਕੋਰੋਨਾ ਖਿਲਾਫ ਲੜਾਈ ਚ ਹਿੱਸਾ ਬਣਾਉਂਦਿਆਂ ਕੋਵਿਡ ਮਾਨੀਟਰਾਂ ਨਾਲ ਕੀਤੀ ਗਈ ਬੈਠਕ

- Posted on 28 August 2020

–ਮੋਹਤਬਰ ਵਿਅਕਤੀ ਆਪਣੇ-ਆਪਣੇ ਖੇਤਰਾਂ ਚ ਲੋਕਾਂ ਨੂੰ ਕਰਨਗੇ ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਲਈ ਪ੍ਰੇਰਤ

ਬਰਨਾਲਾ, 28 ਅਗਸਤ

ਕੋਰੋਨਾ ਸੰਕਰਮਣ ਖਿਲਾਫ ਛੇੜੀ ਗਈ ਪੰਜਾਬ ਸਰਕਾਰ ਦੀ ਜੰਗ – ਮਿਸ਼ਨ ਫਤਿਹ – ਤਹਿਤ ਲੋਕ ਸਾਂਝੇਦਾਰੀ ਨੂੰ ਅਹਿਮ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਜਨਰਲ ) ਸ਼੍ਰੀ ਆਦਿਤਿਆ ਡੇਚਲਵਾਲ ਨੇ ਸਮਾਜ ਦੇ ਵੱਖ – ਵੱਖ ਹਿੱਸਿਆਂ ਦੇ ਪ੍ਰਤੀਨਿਧੀਆਂ – ਕੋਵਿਡ ਮਾਨੀਟਰਾਂ – ਨਾਲ ਬੈਠਕ ਕੀਤੀ।  

ਬੈਠਕ ਚ ਮੌਜੂਦ ਲੋਕਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਕੋਰੋਨਾ ਸੰਕਰਮਣ ਉੱਤੇ ਲੋਕ ਸਾਂਝੇਦਾਰੀ ਨਾਲ ਹੀ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਅੱਜ ਦੀ ਬੈਠਕ ਚ ਮੌਜੂਦ ਹਰ ਇਕ ਵਰਗ ਦੇ ਵਿਅਕਤੀ ਨੂੰ ਬਤੌਰ ਕੋਵਿਡ
ਮਾਨੀਟਰ ਜਿੰਮੇਰਵਾਰੀ ਦਿੱਤੀ ਕਿ ਉਹ ਆਪਣੇ ਆਪਣੇ ਖੇਤਰਾਂ ਨਾਲ ਸਬੰਧਿਤ ਹੋਰ ਲੋਕਾਂ ਨੂੰ ਕੋਰੋਨਾ ਸੰਕਰਮਣ ਰੋਕਣ ਲਈ ਕੀਤੇ ਜਾਣ ਵਾਲੇ ਨੁਕਤਿਆਂ – ਮਾਸਕ ਪਾਉਣਾ, ਵਾਰ ਵਾਰ ਹੇਠ ਧੋਣੇ ਅਤੇ ਸਮਾਜਕ ਦੂਰੀ ਬਣਾਏ ਰੱਖਣਾ – ਬਾਰੇ ਪ੍ਰੇਰਤ ਕਰਨਗੇ।

ਇਸ ਮੌਕੇ ਉਹਨਾਂ ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਹੋਟਲਾਂ ਆਦਿ ਵਿਖੇ ਇਹਨਾਂ ਤਿੰਨਾਂ ਨੁਕਤਿਆਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਪੱਧਰ ਉੱਤਰ ਇਸ ਸੰਕਰਮਣ ਤੋਂ ਬਚਨ ਦੀ ਹਰ ਪ੍ਰਕਾਰ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।  

ਉਹਨਾਂ ਦੱਸਿਆ ਕਿ ਮਾਨੀਟਰਾਂ ਨੂੰ ਕਿਹਾ ਕਿ ਉਹ ਰਾਹੀਂ ਲੋਕ ਸਾਂਝੇਦਾਰੀ ਵਧਾਉਣ ਲਈ ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਵਿਚ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ।

ਮੌਕੇ ਤੇ ਮੌਜੂਦ ਕੋਵਿਡ ਮਾਨੀਟਰਾਂ ਨੇ ਵਿਸ਼ਵਾਸ ਦਵਾਈਆ ਕੇ ਉਹ ਕੋਰੋਨਾ ਸੰਕਰਮਣ ਨੂੰ ਕਾਬੂ ਕਰਨ ਚ ਸਰਕਾਰ ਦਾ ਪੂਰੇ ਸਹਿਯੋਗ ਦੇਣਗੇ।  ਮਾਨੀਟਰਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾਉਣ ਅਤੇ ਵਾਰ ਵਾਰ ਹੱਥ ਧੋਣ ਬਾਰੇ ਜਾਗਰੂਕ ਕਰਨਗੇ। ਇਸ ਦੇ ਨਾਲ ਹੀ ਧਾਰਮਿਕ ਅਸਥਾਨਾਂ ਤੋਂ ਅਨਾਊਂਸਮੈਂਟ ਕਰਵਾਈ ਜਾਵੇਗੀ ਅਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਲਗਾਤਾਰ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ ਗੁਰਿੰਦਰਬੀਰ ਸਿੰਘ, ਗ੍ਰੰਥੀ ਸਵਰਨਜੀਤ ਸਿੰਘ, ਭਾਰਤ ਜਿੰਦਲ, ਸਵਰਨਜੀਤ ਸਿੰਘ, ਵਿਨੋਦ ਸ਼ਰਮਾ, ਰਾਹੁਲ, ਗੁਰਜੰਟ ਸਿੰਘ ਸੋਨਾ, ਗੁਰਮੀਤ ਸਿੰਘ, ਸੁਖਪਾਲ ਸਿੰਘ, ਸੁਖਦੇਵ ਸਿੰਘ ਆਦਿ ਵੀ ਮੌਜੂਦ ਸਨ।  

 

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com