ਫਰੀਦਕੋਟ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦਾ ਅਜੇ ਤੱਕ ਕੋਈ ਖਤਰਾ ਨਹੀਂ-ਡਿਪਟੀ ਕਮਿਸ਼ਨਰ

ਫਰੀਦਕੋਟ 6 ਮਾਰਚ

ਚੀਨ ਤੋਂ ਫੈਲੇ ਕਰੋਨਾ ਵਾਇਰਸ ਦਾ ਪ੍ਰਭਾਵ ਭਾਵੇ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ ਪਰ ਪੰਜਾਬ ਵਿਚ ਅਜੇ ਤੱਕ ਕਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਵਿਸ਼ਵ ਸਿਹਤ ਸੰਸਥਾ ਤੋਂ ਇਲਾਵਾ ਕੇਂਦਰ ਤੇ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ•ਾ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਦੇ ਪ੍ਰਭਾਵ ਅਤੇ ਬਚਾਓ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਮੁੱਖ ਮੰਤਰੀ ਅਤੇ ਚੀਫ ਸੈਕਟਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਸਬੰਧੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਖ ਵੱਖ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਦਿੱਤੀ।ਇਸ ਮੀਟਿੰਗ ਵਿੱਚ ਜਿਲ•ਾ ਪੁਲਿਸ ਮੁੱਖੀ ਸ: ਮਨਜੀਤ ਸਿੰਘ ਢੇਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਰੀਦਕੋਟ ਜਿਲ•ੇ ਵਿੱਚ ਵੀ ਅਜੇ ਤੱਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕੇਸ ਸਾਹਮਣੇ ਨਹੀਂ ਆਇਆ ਪਰ ਕੇਂਦਰ ਤੇ ਰਾਜ ਸਰਕਾਰ ਦੇ ਆਦੇਸ਼ ਅਨੁਸਾਰ ਸਾਨੂੰ ਇਸ ਬਿਮਾਰੀ ਦੇ ਵਾਇਰਸ ਜੋ ਕਿ ਵਿਸ਼ੇਸ਼ ਤੌਰ ਤੇ ਚੀਨ ਜਾਂ ਹੋਰ 14 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹੋ ਸਕਦੇ ਹਨ ਤੋਂ ਪੂਰੀ ਤਰ•ਾਂ ਸਾਵਧਾਨੀ ਵਰਤਣ ਅਤੇ ਚੌਕਸ ਰਹਿਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਪੰਜਾਬ ਵਿਚ ਅਜੇ ਤੱਕ ਇਸ ਵਾਇਰਸ ਦਾ ਕੋਈ ਖਤਰਾ ਨਹੀਂ ਹੈ ਪਰ ਕੇਂਦਰ ਤੇ ਰਾਜ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ•ਾ ਪ੍ਰਸ਼ਾਸਨ ਵੱਲੋਂ ਇਸ ਬਿਮਾਰੀ ਜੋ ਕਿ ਪੂਰੇ ਵਿਸ਼ਵ ਵਿੱਚ ਮਹਾਂਮਾਰੀ ਵਜੋਂ ਫੈਲ ਰਹੇ ਹਨ ਤੋਂ ਬਚਾਓ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਰਹੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਰਾਜ ਪੱਧਰ ਤੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਦਾ ਨੰਬਰ 0172-2920074 ਹੈ ਅਤੇ ਇਸੇ ਤਰ•ਾਂ ਜਿਲ•ਾ ਪੱਧਰ ਤੇ ਸਿਵਲ ਸਰਜਨ ਦਫਤਰ ਵਿਖੇ ਕੰਟਰੋਨ ਰੂਮ ਜਿਸ ਦਾ ਨੰਬਰ 01639-250947 ਹੈ ਬਣਾਇਆ ਗਿਆ ਹੈ ਜਿਸ ਤੇ ਕਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਸਬੰਧੀ ਜਾਣਕਾਰੀ ਦਿੱਤੀ ਜਾ ਸਕਦਾ ਹੈ ਤਾਂ ਜੋ ਉਨ•ਾਂ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ•ਾਂ ਸਮੂਹ ਜਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਨ•ਾਂ ਦੇ ਆਂਢ ਗੁਆਢ, ਪਿੰਡ ਜਾਂ ਮੁਹੱਲੇ ਵਿਚ ਜੇਕਰ ਕੋਈ ਵੀ ਵਿਅਕਤੀ ਵਿਦੇਸ਼ ਤੋਂ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਉਪਰੋਕਤ ਕੰਟਰੋਲ ਰੂਪ ਦੇ ਨੰਬਰਾਂ ਤੇ ਦਿੱਤੀ ਜਾਵੇ ਤਾਂ ਜੋ ਉਸ ਵਿਅਕਤੀ ਦੀ ਮੁਕੰਮਲ ਸਿਹਤ ਜਾਂਚ ਕੀਤੀ ਜਾ ਸਕੇ।ਉਨਾਂ ਡੀ.ਡੀ.ਪੀ.ਓ ਨੂੰ ਆਦੇਸ਼ ਦਿੱਤੇ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ, ਸਰਪੰਚਾਂ ਆਦਿ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਕਿ ਉਹ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਸਬੰਧੀ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਕਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਜਾ ਸਕੇ ।

ਸ਼ਨੀਵਾਰ ਤੇ ਐਤਵਾਰ ਹੋਵੇਗੀ ਮੋਕ ਡਰਿੱਲ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਮਾਰਚ ਸ਼ਨੀਵਾਰ ਨੂੰ ਦੁਪਹਿਰ ਵੇਲੇ ਕਰੋਨਾ ਵਾਇਰਸ ਨਾਲ ਨਿਪਟਣ ਦੀਆਂ ਤਿਆਰੀਆਂ ਸਬੰਧੀ ਸ਼ਹਿਰੀ ਖੇਤਰਾਂ ਵਿੱਚ ਮੋਕ ਡਰਿੱਲ ਕੀਤਾ ਜਾਵੇਗੀ ਅਤੇ ਐਤਵਾਰ 8 ਮਾਰਚ ਨੂੰ ਪੇਂਡੂ ਖੇਤਰ ਵਿੱਚ ਜੋ ਕਿ ਮਹਿਜ਼ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੋਵੇਗੀ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੋਕੇ ਬਿਲਕੁਲ ਨਾ ਘਬਰਾਉਣ ਅਤੇ ਅਫਵਾਹਾਂ ਤੋਂ ਬਿਲਕੁਲ ਸੁਚੇਤ ਰਹਿਣ।

ਸ਼ੋਸਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ੋਸਲ ਮੀਡੀਆ ਤੇ ਕਰੋਨਾ ਵਾਇਰਸ ਸਬੰਧੀ ਗਲਤ ਸੂਚਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ। ਉਨ•ਾਂ ਇਹ ਵੀ ਕਿਹਾ ਕਿ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਵਿੱਚ ਕਰੋਨਾ ਵਾਇਰਸ ਸਬੰਧੀ ਖਬਰ ਲਗਾਉਣ ਤੋਂ ਪਹਿਲਾਂ ਸਬੰਧਤ ਪੱਤਰਕਾਰ ਤੱਥਾਂ ਦੀ ਪੁਸ਼ਟੀ ਲਈ ਸਿਵਲ ਸਰਜਨ ਫਰੀਦਕੋਟ ਨਾਲ ਸੰਪਰਕ ਜ਼ਰੂਰ ਕਰੇ ਤਾਂ ਜੋ ਜਨਤਾ ਵਿੱਚ ਕੋਈ ਵੀ ਗਲਤ ਸੰਦੇਸ਼ ਨਾ ਜਾਵੇ ਅਤੇ ਖਬਰ ਤੱਥਾਂ ਅਧਾਰਿਤ ਹੀ ਹੋਵੇ।

ਕਿਵੇਂ ਫੈਲਦਾ ਹੈ ਕਰੋਨਾ ਵਾਇਰਸ

ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਵਾਇਰਸ ਦੇ ਪੀੜਤਾਂ ‘ਚ ਬੁਖਾਰ, ਖਾਂਸੀ ਅਤੇ ਸਾਹ ਲੈਣ ‘ਚ ਤਕਲੀਫ਼ ਦੇ ਮੁਢਲੇ ਲੱਛਣ ਸ਼ਾਮਿਲ ਹਨ। ਉਨਾਂ ਕਿਹਾ ਕਿ ਚੀਨ ਅਤੇ ਉੱਪਰ ਦੱਸੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਇਨਾਂ ਲੱਛਣਾਂ ਦੀ ਸਥਿਤੀ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਅਤੇ ਨੇੜਲੇ ਹਸਪਤਾਲ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਕਰੋਨਾ ਵਾਇਰਸ ਤੋ ਬਚਾਅ ਲਈ ਸਮੇਂ ਸਮੇਂ ‘ਤੇ ਹੱਥਾਂ ਨੂੰ ਚੰਗੀ ਤਰਾਂ ਸਾਬਣ ਨਾਲ ਧੋਇਆ ਜਾਵੇ ਜਾਂ ਫ਼ਿਰ ਅਲਕੋਹਲ ਅਧਾਰਿਤ ਹੈਂਡ ਸੈਨੇਟਾਇਜਰ ਨਾਲ ਹੱਥ ਸਾਫ਼ ਕੀਤੇ ਜਾਣ। ਖੰਘਦੇ ਜਾਂ ਛਿੱਕਦੇ ਸਮੇ ਮੂੰਹ ਅਤੇ ਨੱਕ ਉੱਪਰ ਰੁਮਾਲ ਰੱਖਿਆ ਜਾਵੇ। ਬੁਖਾਰ ਅਤੇ ਖਾਂਸੀ ਵਾਲੇ ਵਿਅਕਤੀਆਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਮੀਟ/ਆਂਡਿਆਂ ਨੂੰ ਚੰਗੀ ਤਰਾਂ ਪਕਾ ਕੇ ਖਾਧਾ ਜਾਵੇ। ਪਾਲਤੂ ਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖਿਆ ਜਾਵੇ। ਕਿਸੇ ਵੀ ਜਾਣਕਾਣੀ ਲਈ ਉਕਤ ਹੈਲਪ ਲਾਇਨ ਜਾਂ ਪੰਜਾਬ ਸਰਕਾਰ ਦੀ ਟੋਲ ਫਰੀ ਹੈਲਪ ਲਾਇਨ 104 ‘ਤੇ ਸੰਪਰਕ ਕੀਤਾ ਜਾਵੇ।ਉਨ•ਾਂ ਦੱਸਿਆ ਕਿ ਇਸ ਸਬੰਧੀ ਸਿਵਲ ਹਸਪਤਾਲ ਫਰੀਦਕੋਟ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਸਿਵਲ ਹਸਪਤਾਲ ਕੋਟਕਪੂਰਾ ਅਤੇ ਜੈਤੋ ਵਿਖੇ ਸ਼ੱਕੀ ਮਰੀਜ਼ਾਂ ਨੂੰ ਰੱਖਣ ਲਈ ਅਤੇ ਉਨ•ਾਂ ਦੀ ਜਾਂਚ ਲਈ ਵਿਸ਼ੇਸ਼ ਵਾਰਡ ਵੀ ਸਥਾਪਤ ਕੀਤੇ ਗਏ ਹਨ।

ਇਸ ਮੌਕੇ ਐਸ.ਡੀ.ਐਮ. ਫਰੀਦਕੋਟ ਸ: ਪਰਮਦੀਪ ਸਿੰਘ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ: ਹਰਦੀਪ ਸਿੰਘ, ਡਾ. ਚੰਦਰ ਸ਼ੇਖਰ, ਡਾ. ਗੁਪਤਾ, ਡੀ.ਡੀ.ਪੀ.ਓ. ਮੈਡਮ ਬਲਜੀਤ ਕੌਰ, ਜਿਲ•ਾ ਖੁਰਾਕ ਤੇ ਸਪਲਾਈ ਕੰਟਰੋਲਰ ਸ: ਜਸਪ੍ਰੀਤ ਸਿੰਘ ਕਾਹਲੋਂ , ਜਿਲ•ਾ ਮੰਡੀ ਅਫਸਰ ਸ: ਮਨਜੀਤ ਸਿੰਘ, ਡਾ. ਭੁਪਿੰਦਰਪਾਲ ਸਿੰਘ ਖੋਸਾ ਪਸ਼ੂ ਪਾਲਣ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Read more