03 April 2021 05:54 am

Congress opposing draconian farmers law from day one whereas Akali Dal was part and parcel of this sinister move- Jakhar

- Posted on 06 December 2020

-Slams Sukhbir Badal for misleading people
Chandigarh, December 6-
President of Punjab Pradesh Congress Mr Sunil Jakhar today reminded the President of Shiromani Akali Dal Sukhbir Singh Badal that Congress was opposing the draconian farmers law from day one whereas Akali Dal, which changed its stance after witnessing anger of people, was part and parcel of this sinister move.
The President of Punjab Congress advised Sukhbir Singh Badal to stop misleading campaign against Punjab Chief Minister Captain Amarinder Singh and dare to raise voice against Prime Minister Narendra Modi. He said that Congress party was always with the Farmers and would always remain so. Mr Jakhar said that had Akali leader Harsimrat Kaur Badal opposed these bills as Cabinet by sacrificing their lust for power then country would not have faced these dark days.
The President of Punjab Congress said that Akali had been stooge of BJP when this anti-farmer was framed. He said that it was only vehement protest by farmers that Akali Dal was forced to quit the alliance under pressure. Mr Jakhar said that Congress party had been opposing these anti-farmer laws tooth and nail from day one.
The President of Punjab Congress said that Punjab Chief Minister Captain Amarinder Singh had been opposing these laws forcefully without bowing to pressure of Union government. He said that even during the all party meeting Akali Dal had took different stand whereas now it was misleading the people. Mr Jakhar said that ironically while Sukhbir was spitting venom against Chief Minister his stoic silence against Prime Minister was raising doubts about his sincerity.
President of Punjab Congress said that Union government was adamant on implementing these black laws and it would be better if Akali Dal launches some agitation against the centre. He said that people of Punjab were wise enough to judge about credentials of anybody. Mr Jakhar questioned the Akali Dal chief that why he had advocating these laws as boon for farmers adding that wasn’t the former Deputy Chief Minister aware of these laws.

ਕਾਂਗਰਸ ਪਹਿਲੇ ਦਿਨ ਤੋਂ ਕਾਲੇ ਖੇਤੀ ਕਾਨੂੰਨਾਂ ਦੀ ਵਿਰੋਧੀ ਰਹੀ, ਜਦ ਕਿ ਅਕਾਲੀ ਦਲ ਦੀ ਸਹਿਮਤੀ ਨਾਲ ਲਾਗੂ ਹੋਏ ਸਨ ਇਹ ਕਾਨੂੰਨ -ਸੁਨੀਲ ਜਾਖੜ
 -ਸੁਖਬੀਰ ਸਿੰਘ ਬਾਦਲ ਨੂੰ ਨਸੀਹਤ, ਕੈਪਟਨ ਖਿਲਾਫ ਝੂਠ ਬੋਲਣ ਦੀ ਬਜਾਏ ਕੇਂਦਰ ਸਰਕਾਰ ਖਿਲਾਫ ਕਰੋ ਅਵਾਜ ਬੁਲੰਦ
ਚੰਡੀਗੜ, 6 ਦਸੰਬਰ  
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਚੇਤੇ ਕਰਵਾਇਆ ਹੈ ਕਿ ਕਾਂਗਰਸ ਪਾਰਟੀ ਹੀ ਸੀ ਜੋ ਕਿ ਪਹਿਲੇ ਦਿਨ ਤੋਂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਸੀ ਜਦ ਕਿ ਲੋਕ ਰੋਹ ਵੇਖ ਕੇ ਰੁੱਖ ਬਦਲਨ ਵਾਲੇ ਅਕਾਲੀ ਦਲ ਦੇ ਆਗੂ ਤਾਂ ਇਹ ਕਾਲੇ ਕਾਨੂੰਨ ਲਾਗੂ ਕਰਨ ਵਿਚ ਭਾਗੀਦਾਰ ਰਹੇ ਹਨ। ਨਾਲ ਹੀ ਉੁਨਾਂ ਨੇ ਸ: ਬਾਦਲ ਨੂੰ ਨਸੀਹਤ ਦਿੱਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੂੜ ਪ੍ਰਚਾਰ ਕਰਨ ਦੀ ਬਜਾਏ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਅਵਾਜ ਬੁਲੰਦ ਕਰਨ ਦਾ ਸਾਹਸ ਵਿਖਾਉਣ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਕਿਸਾਨਾਂ ਨਾਲ ਖੜੀ ਰਹੀ ਹੈ ਅਤੇ ਅੱਗੇ ਵੀ ਖੜੀ ਰਹੇਗੀ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਸੱਤਾ ਮੋਹ ਦਾ ਸਮੇਂ ਸਿਰ ਤਿਆਗ ਕਰਕੇ ਅਕਾਲੀ ਨੇਤਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੈਬਨਿਟ ਵਿਚ ਇੰਨਾਂ ਆਰਡੀਨੈਂਸ ਅਤੇ ਫਿਰ ਬਿੱਲਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਤਾਂ ਸਾਇਦ ਦੇਸ਼ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਉਨਾਂ ਨੇ ਕਿਹਾ ਕਿ ਕਾਨੂੰਨ ਬਣਾਉਣ ਵੇਲੇ ਤਾਂ ਅਕਾਲੀ ਦਲ ਭਾਜਪਾ ਦਾ ਪਿੱਛਲਗੂ ਬਣਿਆ ਰਿਹਾ ਅਤੇ ਕਿਸਾਨਾਂ ਨਾਲ ਧੋ੍ਰਹ ਕਮਾਉਂਦਿਆਂ ਇੰਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਿਚ ਸ਼ਾਮਿਲ ਰਿਹਾ। ਉਨਾਂ ਨੇ ਕਿਹਾ ਕਿ ਇਹ ਤਾਂ ਪੰਜਾਬ ਦੇ ਕਿਸਾਨਾਂ ਦੇ ਵੱਡੇ ਰੋਸ਼ ਨੂੰ ਵੇਖਦਿਆਂ ਅਕਾਲੀ ਦਲ ਨੂੰ ਸਰਕਾਰ ਛੱਡਣ ਦਾ ਭਰੇ ਮਨ ਨਾਲ ਮਜਬੂਰੀ ਵਿਚ ਫੈਸਲਾ ਕਰਨਾ ਪਿਆ ਸੀ।
ਸ੍ਰੀ ਜਾਖੜ ਨੇ ਕਿਹਾ ਦੂਜੇ ਪਾਸੇ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਜਦੋਂ ਸਰਕਾਰ ਇਹ ਖੇਤੀ ਆਰਡੀਨੈਂਸ ਲੈ ਕੇ ਆਈ ਸੀ ਤਦ ਤੋਂ ਵਿਰੋਧ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾਂ ਨੇ ਇੰਨਾਂ ਕਾਨੂੰਨਾਂ ਦਾ ਮਾੜਾ ਪੱਖ ਸਮਝ ਕੇ ਬਿਨਾਂ ਕੇਂਦਰ ਸਰਕਾਰ ਦੇ ਕਿਸੇ ਦਬਾਅ ਅੱਗੇ ਝੁਕਦਿਆਂ ਇੰਨਾਂ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਲਾਈ ਸਰਵਪਾਰਟੀ ਮਿਟਿੰਗ ਵਿਚ ਵੀ ਅਕਾਲੀ ਦਲ ਦੇ ਆਗੂ ਨੇ ਵੱਖਰੀ ਸੁਰ ਅਪਨਾਈ ਸੀ, ਜਦ ਕਿ ਹੁਣ ਉਹੀ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ ਅਕਾਲੀ ਆਗੂ ਕਾਂਗਰਸ ਪਾਰਟੀ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਰਾਂ ਵੱਲੋਂ ਵਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੇਬੁਨਿਆਦ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜਦ ਕਿ ਉਨਾਂ ਦੀ ਕੇਂਦਰ ਸਰਕਾਰ ਖਿਲਾਫ ਚੁੱਪੀ ਆਪਣੇ ਆਪ ਵਿਚ ਉਨਾਂ ਦੇ ਨੀਅਤ ਤੇ ਨੀਤੀ ਤੇ ਸਵਾਲ ਖੜੇ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਕਾਲੇ ਕਾਨੂੰਨ ਲਾਗੂ ਕਰਨ ਲਈ ਕੇਂਦਰ ਸਰਕਾਰ ਹੀ ਅੜੀ ਹੋਈ ਹੈ ਇਸ ਲਈ ਚੰਗਾ ਹੋਵੇ ਜੇਕਰ ਅਕਾਲੀ ਦਲ ਕੇਂਦਰ ਸਰਕਾਰ ਖਿਲਾਫ ਕੋਈ ਅੰਦੋਲਣ ਕਰਨ ਲਈ ਅੱਗੇ ਆਏ।
ਸੂਬਾ ਕਾਂਗਰਸ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਪੰਜਾਬ ਦੇ ਲੋਕ ਸਭ ਸੱਚ ਸਮਝਦੇ ਹਨ ਅਤੇ ਜਾਣਦੇ ਹਨ ਕਿ ਕੌਣ ਕਿਸ ਨਾਲ ਹੈ। ਉਨਾਂ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਸ਼ੁਰੂ ਵਿਚ ਇੰਨਾਂ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਨਹੀਂ ਦੱਸਦੇ ਰਹੇ ਹਨ। ਉਨਾਂ ਨੇ ਹੋਰ ਸਵਾਲ ਕੀਤਾ ਕਿ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਜੋ ਇਨਸਾਨ ਸੂਬੇ ਦਾ ਉਪਮੁੱਖ ਮੰਤਰੀ ਰਿਹਾ ਹੋਵੇ ਅਤੇ ਪਾਰਟੀ ਦਾ ਪ੍ਰਧਾਨ ਹੋਵੇ ਉਸਨੂੰ ਤਦ ਕਾਨੂੰਨਾਂ ਦੀ ਸਮਝ ਨਹੀਂ ਸੀ। ਉਨਾਂ ਨੇ ਦੁਹਰਾਇਆ ਕਿ ਕਾਂਗਰਸ ਪਾਰਟੀ ਆਪਣੇ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਉਸਨੂੰ ਇਹ ਸਾਬਤ ਕਰਨ ਲਈ ਕਿਸਾਨਾਂ ਨਾਲ ਹਮੇਸ਼ਾ ਧ੍ਰੋਹ ਕਮਾਉਣ ਵਾਲੇ ਕਿਸੇ ਆਗੂ ਤੋਂ ਸਰਟੀਫਿਕੇਟ ਦੀ ਜਰੂਰਤ ਨਹੀਂ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> congress-opposing-draconian-farmers-law-from-day-one-whereas-akali-dal-was-part-and-parcel-of-this-sinister-move-jakhar.htmlx