ਸਵੀਪ ਗਤੀਵਿਧੀਆਂ ਤਹਿਤ ਆਨਲਾਈਨ ਸੈਮੀਨਾਰ ਦਾ ਆਯੋਜਨ
ਸੰਗਰੂਰ, 20 ਸਤੰਬਰ:
ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਵਿਧਾਨ ਸਭਾ ਹਲਕਾ ਦਿੜ੍ਹਬਾ-100 ‘ਚ ਸਵੀਪ ਗਤੀਵਿਧੀਆਂ ਤਹਿਤ ਸਿਮਰਪ੍ਰੀਤ ਕੌਰ ਚੌਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ.ਡੀ.ਐਮ ਦੀ ਯੋਗ ਅਗਵਾਈ ਹੇਠ ਆਨਲਾਈਨ ਸੈਮੀਨਾਰ ਕਰਵਾਇਆ ਗਿਆ। ਇਸ ਆਨਲਾਈਨ ਸੈਮੀਨਾਰ ਦੇ ਮੁੱਚ ਵਕਤਾ ਪ੍ਰੋ: ਸੁਖਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ ਸੰਗਰੂਰ ਨੇ ਕਿਹਾ ਕਿ 18 ਅਤੇ 19 ਸਾਲ ਦੇ ਨੌਜਵਾਨ 1 ਜਨਵਰੀ 2021 ਤੱਕ ਆਪਣੀ ਵੋਟ ਜ਼ਰੂਰ ਬਣਵਾ ਲੈਣ ਤਾਂ ਕਿ ਉਹ ਮਤਦਾਤਾ ਬਣ ਕੇ ਮਜ਼ਬੂਤ ਪਰਜਾ ਤੰਤਰ ਪ੍ਰਣਾਲੀ ਦੀ ਅਧਾਰ ਸਿਲਾ ਰੱਖ ਸਕਣ। ਮੇਵਾ ਰਾਮ ਸਵੀਪ ਨੋਡਲ ਅਫ਼ਸਰ ਦਿੜ੍ਹਬਾ ਨੇ ਕਿਹਾ ਕਿ ਜੇ ਤੁਹਾਡੇ ਆਲੇ ਦੁਆਲੇ ਝਾਂਸ ਜੈਂਡਰ, ਵਿਕਲਾਂਗ ਅਤੇ ਪ੍ਰਵਾਸੀ (ਐਨ.ਆਰ.ਆਈ) ਹਨ ਤਾਂ ਉਨ੍ਹਾਂ ਦੀ ਵੋਟ ਵੀ ਰਜਿਸਟਰ ਕਰਵਾਈ ਜਾਵੇ।
ਇਸ ਮੌਕੇ ਨੋਡਲ ਅਫ਼ਸਰ ਸਵੀਪ ਹਰਸੰਤ ਸਿੰਘ ਅਤੇ ਪ੍ਰੋ: ਕੁਲਦੀਪ ਸਿੰਘ ਨੋਡਲ ਅਫ਼ਸਰ ਸਵੀਪ ਸੰਗਰੂਰ-108 ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਹਰਜਿੰਦਰ ਸਿੰਘ ਭਲਵਾਨ ਪ੍ਰੋ: ਅਸ਼ਵਨੀ ਕੁਮਾਰ, ਰੋਸ਼ਨ ਲਾਲ, ਸੁਭਾਸ਼ ਸ਼ਰਮਾ, ਐਨ.ਐਸ.ਐਸ ਵਲੰਟੀਅਰਜ਼ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਆਨਲਾਈਨ ਸੈਮੀਨਾਰ ਵਿੱਚ ਕੋਵਿਡ-19 ਦੇ ਨਿਯਮਾਂ ਅਤੇ ਸ਼ੋਸ਼ਲ ਡਿਸਟੈਂਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ।