14 Jun 2021
Punjabi Hindi

ਕੋਵਿਡ-19 ਦੇ ਡਰਾਈ ਰਨ ਅਭਿਆਸ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ

ਕੋਵਿਡ-19 ਟੀਕੇ ਦੇ ਡਰਾਈ ਰਨ ਅਭਿਆਸ ਲਈ ਲੋੜੀਦੇ ਪ੍ਰਬੰਧ ਕੀਤੇ-ਸਿਵਲ ਸਰਜਨ
ਸ਼ਹੀਦ ਭਗਤ ਸਿੰਘ ਨਗਰ
              ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ:ਰਜਿੰਦਰ ਪ੍ਰਸ਼ਾਦ ਭਾਟੀਆ ਦੀ ਅਗਵਾਈ ਹੇਠ ਕੋਵਿਡ-19 ਵੈਕਸੀਨ ਸਬੰਧੀ 28 ਦਸੰਬਰ ਅਤੇ 29 ਦਸੰਬਰ 2020 ਨੂੰ ਕੀਤੇ ਜਾ ਰਹੇ ਕੋਵਿਡ-19 ਵੈਕਸੀਨ ਦੇ ਡਰਾਈ ਰਨ ਅਭਿਆਸ ਸਬੰਧੀ ਅੱਜ ਮਿਤੀ 26/12/2020 ਨੂੰ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਟ੍ਰੇਨਿੰਗ/ਵਰਕਸ਼ਾਪ ਕੀਤੀ ਗਈ।ਇਸ ਮੌਕੇ ਰਾਜ ਪੱਧਰ ਤੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਟੇਟ ਟੀਕਾਕਰਣ ਅਫ਼ਸਰ ਡਾ:ਬਲਵਿੰਦਰ ਕੌਰ ਨੇ ਦੱਸਿਆ ਕਿ    ਕੋਵਿਡ-19 ਵੈਕਸੀਨ ਦੇ ਡਰਾਈ ਰਨ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ।ਇਹ ਅਭਿਆਸ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋ ਪਹਿਲਾਂ ਕਿਸੇ ਵੀ ਅੰਦਰੂਨੀ ਘਾਟਾਂ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਤਾਂ ਜੋ ਸਮਾਂ ਰਹਿੰਦਿਆਂ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।ਇਸ ਮੌਕੇ ਵਿਸ਼ਵ ਸਿਹਤ ਸੰਗਠਨ ਤੋ ਸਰਵੀਲੈਂਸ ਮੈਡੀਕਲ ਅਫ਼ਸਰ ਚੰਡੀਗੜ੍ਹ ਡਾ:ਵਿਕਰਮ ਗੁਪਤਾ , ਸਰਵੀਲੈਂਸ ਮੈਡੀਕਲ ਅਫ਼ਸਰ ਜਲੰਧਰ ਡਾ:ਗਗਨ ਸ਼ਰਮਾ, ਪ੍ਰੋਜੈਕਟ ਅਫ਼ਸਰ ਯੂ.ਐਨ.ਡੀ.ਪੀ ਹੁਸ਼ਿਆਰਪੁਰ ਡਾ:ਮੀਤ ਨੇ ਕੋਵਿਡ-19 ਦੇ ਡਰਾਈ ਰਨ ਅਭਿਆਸ ਲਈ ਜਾਰੀ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਇਕ ਇਸ ਅਭਿਆਸ ਦੌਰਾਨ ਕੋਵਿਡ-19 ਟੀਕਾਕਰਣ ਪ੍ਰਕ੍ਰਿਆ ਦੀ ਐਂਡ.ਟੂ.ਐਂਡ ਟੈਸਟਿੰਗ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਕ ਇਲੈਕਟ੍ਰੋਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਤੋ ਰਜਿਸਟਰ ਕੀਤੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ।ਇਸ ਟਰਾਇਲ ਦੇ ਮੁੱਖ ਉਦੇਸ਼ ਵਿਚ ਕੋ-ਵਿਨ ਐਪਲੀਕੇਸ਼ਨ ਦੀ ਵਰਤੋ ਦੀ ਕਾਰਜਸ਼ੀਲ ਸੰਭਾਵਨਾ ਦਾ ਮੁਲਅੰਕਣ ਕਰਨਾ ਵੀ ਸ਼ਾਮਿਲ ਹੈ।
 
              ਇਸ ਮੌਕੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ:ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਇਹ ਪ੍ਰੀਖਣ ਭਾਰਤ ਤੇ ਚਾਰ ਰਾਜਾਂ ਵਿਚ ਕੀਤਾ ਜਾ ਰਿਹਾ ਹੈ।ਜਿਸ ਤਹਿਤ ਭਾਰਤ ਸਰਕਾਰ ਵੱਲੋ ਪੰਜਾਬ ਵਿਚੋ ਦੋ ਜਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਅਤੇ ਲੁਧਿਆਣਾ ਨੂੰ ਕੋਵਿਡ-19 ਦੇ ਟੀਕੇ ਦੇ ਟਰਾਇਲ ਲਈ ਚੁਣਿਆ ਗਿਆ ਹੈ।ਇਸ ਅਭਿਆਸ ਲਈ ਜਿਲ੍ਹੇ ਵਿਚ ਪੰਜ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਜਿਲ੍ਹਾ ਹਸਪਤਾਲ ਨਵਾਂਸ਼ਹਿਰ,ਆਈ.ਵੀ.ਵਾਈ ਹਸਪਤਾਲ ਨਵਾਂਸ਼ਹਿਰ, ਸੀ.ਐਚ.ਸੀ ਮੁਕੰਦਪੁਰ, ਪੀ.ਐਚ.ਸੀ ਜਾਡਲਾ ਅਤੇ ਸਬ-ਸੈਂਟਰ ਉਸਮਾਨਪੁਰ ਸ਼ਾਮਿਲ ਹਨ।ਇਨ੍ਹਾਂ ਨਿਸ਼ਚਿਤ ਕੀਤੀਆਂ ਥਾਵਾਂ ਤੇ ਟੀਕਾਕਰਣ ਅਭਿਆਸ ਲਈ ਵੈਕਸੀਨੇਟਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੁਆਰਾ ਹਰ ਸੈਂਟਰ ਤੇ 25 ਲਾਭਪਾਤਰੀਆਂ ਨੂੰ ਇਹ ਟੀਕਾ ਲਗਾਉਣ ਦਾ ਡਰਾਈ ਰਨ ਅਭਿਆਸ ਕੀਤਾ ਜਾਵੇਗਾ।   
 
              ਇਸ ਵਰਕਸ਼ਾਪ ਵਿਚ ਡਾ:ਨਰਿੰਦਰਪਾਲ ਸ਼ਰਮਾ ਐਸ.ਐਮ.ਓ ਮੁਜੱਫਰਪੁਰ, ਡਾ:ਰਵਿੰਦਰ ਸਿੰਘ ਐਸ.ਐਮ.ਓ ਮੁਕੰਦਪੁਰ, ਸ਼੍ਰੀ ਜਗਤ ਰਾਮ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਸ਼੍ਰੀ ਰਾਮ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ (ਐਨ.ਐਚ.ਐਮ), ਸੁਸ਼ੀਲ ਕੁਮਾਰ ਈ.ਪੀ.ਆਈ ਅਸਿਸਟੈਂਟ ਆਦਿ ਹਾਜ਼ਰ ਸਨ।
Spread the love

Read more

© Copyright 2021, Punjabupdate.com