Friday 14 August 2020

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਗਠਿਤ ਕਮੇਟੀ ਸੁਤੀ ਕੁੰਭਕਰਨੀ ਨੀਂਦ:ਸੁਖਜੀਤ, ਢੰਡੇ

- Posted on 12 July 2020

ਚੰਡੀਗੜ, 12 ਜੁਲਾਈ – 2004 ਤੋਂ ਬਾਅਦ ਭਰਤੀ ਕਰਮਚਾਰੀ ਤੇ ਦਸੰਬਰ 2003 ਵਿੱਚ ਲਾਗੂ ਕੀਤੀ ਗਈ ਸੇਅਰ ਬਾਜਾਰ ਅਧਾਰਤ ਮੁਲਾਜਮ ਮਾਰੂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਨ ਲਈ ਗਠਿਤ ਕਮੇਟੀ ਵੱਲੋਂ ਦੋ ਸਾਲ ਦੇ ਲਗਭਗ ਸਮਾਂ ਬੀਤਣ ਤੋਂ ਬਾਅਦ ਵੀ ਕੋਈ ਮੀਟਿੰਗ ਤੱਕ ਨਹੀਂ ਕੀਤੀ ਗਈ। ਕਮੇਟੀ ਦੇ ਕਾਗਜਾਂ ਤੇ ਗਠਨ ਤੋਂ ਬਿਨ੍ਹਾਂ ਇਸ ਕਮੇਟੀ ਦੀ ਇਨ੍ਹੇ ਸਮੇਂ ਚ ਕੋਈ ਵੀ ਕਾਰਗੁਜਾਰੀ ਨਜਰ ਨਹੀਂ ਪਈ।   

ਇਸ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੰਦੇ ਹੋਏ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਤੇ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ 2004 ਤੋਂ ਬਾਅਦ ਭਰਤੀ ਕਰਮਚਾਰੀ ਵੱਲੋਂ ਕਈ ਸਾਲਾਂ ਤੋਂ ਕੀਤੇ ਜਾ ਰਹੇ ਲਗਾਤਾਰ ਸੰਘਰਸਾਂ ਤੋਂ ਬਾਅਦ ਸ਼੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਮਲਾਜਮਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਬਣੀ ਕੈਬਨਿਟ ਸਬ-ਕਮੇਟੀ ਵੱਲੋਂ ਜੱਥੇਬੰਦੀ ਨਾਲ ਹੋਈ ਮੀਟਿੰਗ ਚ ਜੱਥੇਬੰਦੀ ਦੇ ਨੁਮਾਇੰਦਿਆਂ ਦੀਆਂ ਗੱਲਾਂ ਨਾਲ ਸਹਿਮਤ ਹੁੰਦੇ ਹੋਏ ਦਸੰਬਰ 2003 ਵਿੱਚ ਲਾਗੂ ਕੀਤੀ ਗਈ ਸੇਅਰ ਬਾਜਾਰ ਅਧਾਰਤ ਮੁਲਾਜਮ ਮਾਰੂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਮੁੜ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਇਸ ਮੀਟਿੰਗ ਚ ਦਿਤੇ ਭਰੋਸੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੈਨਸ਼ਨ ਸਕੀਮ ਦੀ ਪੁਨਰ ਸਮੀਖਿਆ ਲਈ 10 ਮਾਰਚ 2019 ਨੂੰ ਡੀ.ਪੀ. ਰੈਡੀ ਰਿਟਾਇਰ ਆਈ.ਏ.ਐਸ. ਦੀ ਚੇਅਰਮੈਨਸਿੱਪ ਅਧੀਨ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕਰ ਦਿਤਾ ਗਿਆ ਸੀ। ਪਰ ਇਹ ਕਮੇਟੀ ਗਠਨ ਤੋਂ ਬਾਅਦ ਕੁੰਭਕਰਨ ਨਾਲੋਂ ਵੀ ਗੁੜੀ ਨੀਂਦ ਸੋ ਗਈ ਹੈ। ਕੁੰਭਕਰਨ ਤਾਂ ਛੇ ਮਹੀਨੇ ਬਾਅਦ ਜਾਗ ਜਾਂਦਾ ਸੀ, ਪਰ ਇਹ ਕਮੇਟੀ ਦੋ ਸਾਲ ਦੇ ਕਰੀਬ ਸਮੇਂ ਹੋਣ ਤੇ ਵੀ ਨਹੀਂ ਜਾਗੀ। ਇਸ ਕਮੇਟੀ ਦੀ ਕਾਰਗੁਜਾਰੀ ਸਿਰਫ ਕਾਗਜਾਂ ਤੇ ਕਮੇਟੀ ਦੇ ਗੰਠਨ ਤੱਕ ਹੀ ਸਿਮਟ ਕੇ ਰਹਿ ਗਈ ਹੈ। ਲਗਦਾ ਹੈ ਕਿ ਇਸ ਕਮੇਟੀ ਨੂੰ ਜਗਾਉਣ ਲਈ ਕੁੰਭ ਕਰਨ ਨਾਲੋਂ ਵੀ ਵੱਡੇ ਸੰਘਰਸ ਰੂਪੀ ਢੋਲ ਬਜਾਉਣੇ ਪੈਣਗੇ। ਇਨਾਂ ਸੰਘਰਸਾਂ ਨਾਲ ਹੋਣ ਵਾਲੇ ਨੁਕਸਾਨ ਤੇ ਨਤੀਜਿਆਂ ਦੀ ਜਿੰਮੇਵਾਰੀ ਸਰਕਾਰ ਸਰਕਾਰ ਦੀ ਹੋਵੇਗੀ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com