02 December 2020 02:24 pm

ਕਮਿਸ਼ਨਰੇਟ ਪੁਲਿਸ ਵਲੋਂ ਮਿਜ਼ੋਰਮ ਦੀ ਮਹਿਲਾ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

- Posted on 26 October 2020

ਜਲੰਧਰ 26 ਅਕਤੂਬਰ : ਸ਼ਹਿਰ ਵਿੱਚ ਸਖ਼ਤ ਨਾਕੇ ਲਗਾ ਕੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਗੜ•ਾ ਰੋਡ ਨੇੜੇ ਪਿਮਸ ਹਸਪਤਾਲ ਜਲੰਧਰ ਵਿਖੇ ਮਿਜ਼ੋਰਮ ਨਾਲ ਸਬੰਧਿਤ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਦੋਸੀ ਦੀ ਪਹਿਚਾਣ ਲਾਲਰੀਮਾਵੀ (19) ਮੂਲ ਵਾਸੀ ਐਜਵਲ ਅਤੇ ਹਾਲ ਵਾਸੀ ਦਿੱਲੀ ਵਜੋਂ ਹੋਈ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ.ਐਸ.ਆਈ. ਕਮਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਮਿਜ਼ੋਰਮ ਦੀ ਔਰਤ ਪਿਮਸ ਹਸਪਤਾਲ ਨੇੜੇ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੀ ਹੈ , ਜਿਸ ‘ਤੇ ਐਸ.ਐਚ.ਓ. ਪੁਲਿਸ ਸਟੇਸ਼ਨ-7 ਰਮਨਦੀਪ ਸਿੰਘ ਵਲੋਂ ਮਹਿਲਾ ਪੁਲਿਸ ਕਰਮੀਆਂ ਨਾਲ ਚੈਕਿੰਗ ਕੀਤੀ ਗਈ। ਉਨ•ਾਂ ਦੱਸਿਆ ਕਿ ਮੌਕੇ ‘ਤੇ ਟੀਮ ਵਲੋਂ ਇਕ ਮਹਿਲਾ ਨੂੰ ਮੋਢੇ ‘ਤੇ ਪਰਸ ਪਾਇਆ ਦੇਖਿਆ ਜਿਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਵਲੋਂ ਉਸ ਨੂੰ ਫੜ ਲਿਆ ਗਿਆ।

  ਉਨ•ਾਂ ਦੱਸਿਆ ਕਿ ਔਰਤ ਨੂੰ ਕਾਬੂ ਕਰਨ ਉਪਰੰਤ ਮਹਿਲਾ ਸਿਪਾਹੀ ਵਲੋਂ ਉਸ ਪਾਸੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਉਪਰੰਤ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਉਨ•ਾਂ ਦੱਸਿਆ ਕਿ ਦੋਸੀ ਲਾਲਰੀਮਾਵੀ ਦਿੱਲੀ ਵਿਖੇ ਪਿਤਾ ਦੀ ਮਿਜੋਰਮ ਵਿੱਚ ਮੌਤ ਤੋਂ ਬਾਅਦ ਅਪਣੇ ਚਚੇਰੇ ਭਰਾ ਨਾਲ ਰਹਿ ਰਹੀ ਸੀ।

  ਸ੍ਰੀ ਭੁੱਲਰ ਨੇ ਦੱਆਿ ਕਿ ਦਿੱਲੀ ਵਿਖੇ ਉਹ ਪੇਸਟਰੀ ਪੇਲੈਸ ਵਿਕਾਸਪੁਰੀ ਵਿਖੇ ਸਮਾਗਮ ਦੌਰਾਨ ਇਕ ਅਫਰੀਕਨ ਨਾਗਰਿਕ ਨਾਲ ਮਿਲੀ ਅਤੇ ਉਸ ਨਾਲ ਮਿਲ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਉਨ•ਾਂ ਦੱਸਿਆ ਕਿ ਲਾਲਰੀਮਾਵੀ ਵਲੋਂ ਹਰ ਡਲਿਵਰੀ ‘ਤੇ 15000 ਰੁਪਏ ਲਏ ਜਾਂਦੇ ਸਨ ਅਤੇ ਉਸ ਵਲੋਂ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਨਸ਼ਿਆਂ ਦੀ ਖੇਪ ਦੀ ਡਲਿਵਰੀ ਕੀਤੀ ਗਈ ਸੀ।

  ਉਨ•ਾਂ ਦੱਸਿਆ ਕਿ ਐਨ.ਡੀ.ਪੀ.ਐਸ.ਦੀ ਧਾਰਾ 21 ਤਹਿਤ ਦੋਸੀ ਮਹਿਲਾ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵਧੇਰੇ ਪੁੱਛਗਿੱਛ ਲਈ ਉਸ ਨੂੰ ਰਿਮਾਂਡ ‘ਤੇ ਲਿਆ ਜਾ ਰਿਹਾ ਹੈ।

  ਉਨ•ਾਂ ਕਿਹਾ ਕਿ ਲਾਲਰੀਮਾਵੀ ਵਲੋਂ ਕੀਤੀ ਗਈ ਪੁੱਛਗਿਛ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਲਿਪਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com