Sunday 25 October 2020

ਰਾਣਾ ਗੁਰਜੀਤ ਸਿੰਘ ਵਲੋਂ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ

- Posted on 10 October 2020

ਕਪੂਰਥਲਾ 10 ਅਕਤੂਬਰ

            ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਕਪੂਰਥਲਾ ਦੇ ਗੁਰੁਦੁਆਰਾ ਸੰਤ ਸਾਗਰ ਸਾਹਿਬ ਤੋਂ ਮਾਰਕਫ਼ੈਡ ਚੌਕ ਤੱਕ ਸੜਕ ਦੀ ਮਜ਼ਬੂਤੀ ਅਤੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਬੋਲਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਸ਼ਹਿਰ ਅੰਦਰ ਹਰ ਤਰਾਂ ਦੀਆਂ ਬੁਨਿਆਦੀ ਸਹੂਲਤਾਂ 100 ਫੀਸਦੀ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਉਨਾਂ ਕਿਹਾ ਕਿ ਪਿਛਲੇ 7 ਮਹੀਨੇ ਦੌਰਾਨ ਕੋਰੋਨਾ ਕਾਰਨ ਵਿਕਾਸ ਕਾਰਜ ਬੁਰੀ ਤਰਾਂ ਪ੍ਰਭਾਵਿਤ ਹੋਏ ਸਨ, ਪਰ ਹੁਣ ਪੰਜਾਬ ਸਰਕਾਰ ਵਲੋਂ ਲਾਕਡਾਊਨ ਵਿੱਚ ਢਿੱਲ ਦੇਣ ਪਿਛੋਂ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਦੁਬਾਰਾ ਆਰੰਭ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

            ਇਸ ਮੌਕੇ ਕੰਮ ਦੀ ਰਸਮੀ ਸੁਰੂਆਤ ਲਈ ਰੀਬਨ ਕੱਟਣ ਦੀ ਰਸਮ ਸਥਾਨਕ ਵਾਸੀ ਗੁਰਦੇਵ ਸਿੰਘ ਕੋਲੋਂ ਕਰਵਾਈ। ਇਹ ਸੜਕ ਨਗਰ ਨਿਗਮ ਵਲੋਂ 61.98 ਲੱਖ ਦੀ ਲਾਗਤ ਵਾਲੇ ਮਨਜ਼ੂਰ ਕੀਤੇ ਗਏ ਪ੍ਰੋਜੈਕਟਾਂ ਵਿਚੋਂ ਇਕ ਹੈ ਅਤੇ ਇਸ ਦੇ ਕੰਮ ਨੂੰ ਨਵੰਬਰ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।

            ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਸਾਬਕਾ ਐਮ.ਸੀ.ਨਰਿੰਦਰ ਮਨਸੂ, ਵਿਕਾਸ ਸ਼ਰਮਾ, ਹਰਦਿਆਲ ਸਿੰਘ ਝੀਤਾ, ਵਿਨੋਦ ਸੂਦ, ਬਲਬੀਰ ਚੰਦ ਸ਼ਰਮਾ, ਡਾ.ਪਰਵਿੰਦਰ ਸ਼ਰਮਾ, ਗਗਨਵਾਲੀਆ ਤੇ ਸੋਮਨਾਥ ਹਾਜ਼ਰ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com