Sunday 27 September 2020

ਮੁੱਢਲਾ ਸਿਹਤ ਕੇਂਦਰ ਪੰਜਗਰਾਈਆ ਵਿਖੇ ਰੈਪਿਡ ਐਂਟੀਜਨ ਟੈਸਟ ਦੀ ਸੁਰੂਆਤ

- Posted on 12 September 2020


ਹੁਣ 30 ਮਿੰਟ ਵਿੱਚ ਮਿਲੇਗਾ ਕੋਰੋਨਾਵਾਇਰਸ ਟੈਸਟ ਦਾ ਨਤੀਜਾ
ਸੰਦੌੜ/ਸੰਗਰੂਰ, 12 ਸਤੰਬਰ:  
ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫਸਰ ਫਤਿਹਗੜ ਪੰਜਗਰਾਈਆਂ ਡਾਕਟਰ ਗੀਤਾ ਦੀ ਅਗਵਾਈ ਵਿੱਚ ਮਿਸਨ ਫਤਿਹ ਤਹਿਤ ਬਲਾਕ ਫਤਿਹਗੜ ਪੰਜਗਰਾਈਆਂ ਅਧੀਨ ਕੋਰੋਨਾਵਇਰਸ ਦੀ ਸੈਂਪਲਿੰਗ ਲਗਾਤਾਰ ਕੀਤੀ ਜਾ ਰਹੀ ਹੈ। ਬਲਾਕ ਵਿੱਚ ਜਿੱਥੇ ਪਹਿਲਾਂ ਸਿਰਫ ਆਰ.ਟੀ.ਪੀ.ਸੀ.ਆਰ ਟੈਸਟ ਲਈ ਕੋਵਿਡ ਦੇ ਨਮੂਨੇ ਲਏ ਜਾਂਦੇ ਸਨ ਹੁਣ ਇਸ ਦੇ ਨਾਲ ਮੁੱਢਲਾ ਸਿਹਤ ਕੇਂਦਰ ਪੰਜਗਰਾਈਆ ਵਿਖੇ ਰੈਪਿਡ ਐਂਟੀਜਨ ਟੈਸਟ ਦੀ ਵੀ ਸੁਰੂਆਤ ਕੀਤੀ ਗਈ ਹੈ ਜਿਸ ਦਾ ਬਹੁਤ ਘੱਟ ਸਮੇਂ ਵਿੱਚ ਨਤੀਜਾ ਪ੍ਰਾਪਤ ਹੋ ਜਾਂਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਅਜੇ ਸਿਰਫ ਮੱਢਲਾ ਸਿਹਤ ਕੇਂਦਰ ਫਤਿਹਗੜ ਪੰਜਗਰਾਈਆ ਵਿਖੇ ਹੀ ਕੋਰੋਨਾਵਾਇਰਸ ਦੀ ਜਾਂਚ ਲਈ ਰੈਪਿਡ ਐਂਟੀਜਨ ਟੈਸਟ ਸੁਰੂ ਕੀਤੇ ਗਏ ਹਨ ਤੇ ਬਹੁਤ ਜਲਦੀ ਹੀ ਬਲਾਕ ਅਧੀਨ ਪੇਂਡੂ ਹਸਪਤਾਲ ਕੁਠਾਲਾ ਵਿਖੇ ਵੀ ਇਸ ਦੀ ਸੁਰੂਆਤ ਕੀਤੀ ਜਾ ਰਹੀ ਹੈ।
ਇਸ ਮੌਕੇ ਮੈਡੀਕਲ ਅਫਸਰ ਕਮ ਕੋਵਿਡ ਨੋਡਲ ਅਫਸਰ ਡਾ. ਰੀਤੂ ਸੇਠੀ ਨੇ ਕਿਹਾ ਕਿ ਇਸ ਰੈਪਿਡ ਐਂਟੀਜਨ ਟੈਸਟ ਰਾਹੀਂ ਕੋਰੋਨਾਵਾਇਰਸ ਦੀ ਜਾਂਚ ਦਾ ਨਤੀਜਾ 30 ਮਿੰਟ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਦਾ ਉਨਾਂ ਵਿਅਕਤੀਆਂ ਨੂੰ ਲਾਭ ਹੋਵੇਗਾ ਜਿਨਾਂ ਅਜਿਹੀ ਜਗਾ ਜਲਦੀ  ਜਾਣਾ ਹੁੰਦਾ ਜਿੱਥੇ ਕੋਵਿਡ ਜਾਂਚ ਦੇ ਨਤੀਜੇ ਤੋਂ ਬਿਨਾਂ ਦਾਖਲ ਨਹੀਂ ਹੋਇਆਂ ਜਾ ਸਕਦਾ। ਉਨਾਂ ਕਿਹਾ ਕਿ ਹੁਣ ਤੱਕ ਬਲਾਕ ਵਿੱਚੋਂ ਸਿਰਫ ਆਰ.ਟੀ.ਪੀ.ਸੀ.ਆਰ.  ਟੈਸਟ ਲਈ ਹੀ ਕੋਰੋਨਾਵਾਇਰਸ ਦੇ ਨਮੂਨੇ ਲੈ ਕੇ ਸੰਗਰੂਰ ਭੇਜੇ ਜਾਂਦੇ ਸਨ ਜਿੱਥੋਂ ਇਹ ਨਮੂਨੇ ਜਾਂਚ ਲਈ ਪਟਿਆਲਾ ਭੇਜੇ ਜਾਂਦੇ ਸਨ। ਇਸ ਸਾਰੀ ਪ੍ਰਕਿਰਿਆ ਵਿੱਚ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ।
ਡਾ. ਰੀਤੂ ਨੇ ਕਿਹਾ ਕਿ ਇਸ ਲਈ ਜਿਨਾਂ ਨੂੰ ਜਲਦੀ ਨਤੀਜੇ ਦੀ ਲੋੜ ਹੈ ਉਹ ਰੈਪਿਡ ਐਂਟੀਜਨ ਰਾਹੀਂ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਬਲਾਕ ਐਜੁਕੇਟਰ ਸੋਨਦੀਪ ਸੰਧੂ, ਸਿਹਤ ਇੰਸਪੈਕਟਰ ਨਿਰਭੈ ਸਿੰਘ, ਗੁਲਜਾਰ ਖਾਂ, ਰਾਜੇਸ ਰਿਖੀ, ਸੰਦੀਪ ਕੌਰ ਤੇ ਜਸਵਿੰਦਰ ਸਿੰਘ ਮੌਜੂਦ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com