Sunday 25 October 2020

ਕੱਲ ਜਿਲੇ ਦੇ 89 ਪਿੰਡਾਂ ਵਿਚ ‘ਸਮਾਰਟ ਵਿਲੇਜ਼ ਕੰਪੇਨ’ ਅਧੀਨ ਮੁੱਖ ਮੰਤਰੀ ਕਰਨਗੇ ਵਿਕਾਸ ਕੰਮਾਂ ਦੀ ਸ਼ੁਰੂਆਤ-ਡਿਪਟੀ ਕਮਿਸ਼ਨਰ

- Posted on 16 October 2020

ਕਰੀਬ 16.25 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਏ ਜਾਣਗੇ ਵਿਕਾਸ ਦੇ ਕੰਮ

ਅੰਮ੍ਰਿਤਸਰ, 16 ਅਕਤੂਬਰ

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕੱਲ 17 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਸਮਾਰਟ ਵਿਲੇਜ਼ ਕੰਪੇਨ ਦੇ ਦੂਸਰੇ ਗੇੜ ਵਿਚ ਜਿਲੇ ਦੇ 89 ਪਿੰਡਾਂ ਵਿਚ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਨਾਂ ਸਾਰੇ ਕੰਮਾਂ ਦੀ ਸ਼ੁਰੂਆਤ ਮਾਣਯੋਗ ਵਿਧਾਇਕ ਸਾਹਿਬਾਨ ਦੀ ਹਾਜ਼ਰੀ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨ-ਲਾਇਨ ਕੀਤੀ ਜਾਵੇਗੀਜਿਸ ਵਿਚ ਪਿੰਡਾਂ ਦੀਆਂ ਪੰਚਾਇਤਾਂ ਵੀ ਸ਼ਮੂਲੀਅਤ ਕਰਨਗੀਆਂ। ਉਨਾਂ ਦੱਸਿਆ ਕਿ ਇੰਨਾਂ ਕੰਮਾਂ ਵਿਚ ਪਿੰਡਾਂ ਵਿਚ ਸਟੇਡੀਅਮਕੰਕਰੀਟ ਅਤੇ ਇੰਟਰਲਾਕ ਦੀਆਂ ਗਲੀਆਂਜਿੰਮਨਿਕਾਸੀ ਨਾਲੇ ਅਤੇ ਨਾਲੀਆਂ ਦੇ ਕੰਮ ਸ਼ਾਮਿਲ ਹਨ। ਸ. ਖਹਿਰਾ ਨੇ ਦੱਸਿਆ ਕਿ ਸਾਡੇ ਜਿਲੇ ਦੇ ਸਾਡੇ ਜਿਲੇ ਦੀਆਂ ਜਿਹੜੇ ਪਿੰਡਾਂ ਵਿਚ ਹੋਣ ਵਾਲੇ ਕੰਮਾਂ ਦੀ ਚੋਣ ਪੰਚਾਇਤਾਂ ਵੱਲੋਂ ਕੀਤੀ ਗਈ ਹੈਉਨਾਂ ਉਤੇ ਕਰੀਬ 16.25 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਸ. ਖਹਿਰਾ ਨੇ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਸਰਕਾਰੀ ਸਕੂਲਾਂ ਵਿਚ ਰੱਖੇ ਗਏ ਹਨਜਿਥੋਂ ਇਹ ਇੰਟਰਨੈਟ ਜ਼ਰੀਏ ਮੁੱਖ ਮੰਤਰੀ ਪੰਜਾਬ ਨਾਲ ਆਨ-ਲਾਇਨ ਜੁੜਨਗੇ ਅਤੇ ਹਰੇਕ ਪਿੰਡ ਵਿਚ ਤਿੰਨ ਤੋਂ ਚਾਰ ਪੰਚਾਇਤਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਨੋਡਲ ਅਧਿਕਾਰੀ ਜਿਲਾ ਵਿਕਾਸਤ ਅਤੇ ਪੰਚਾਇਤ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਹਰੇਕ ਸਥਾਨ ਨੂੰ ਮੁੱਖ ਮੰਤਰੀ ਪੰਜਾਬ ਨਾਲ ਇੰਟਰਨੈਟ ਰਾਹੀਂ ਜੋੜ ਲਿਆ ਗਿਆ ਹੈ ਅਤੇ ਇਸ ਕੰਮ ਲਈ ਵੈਬਂਐਕਸਯੂ ਟਿਊਬ ਅਤੇ ਫੇਸ ਬੁੱਕ ਦੀ ਮਦਦ ਲਈ ਗਈ ਹੈ। ਉਨਾਂ ਦੱਸਿਆ ਕਿ ਕੱਲ ਹੋਣ ਵਾਲੇ ਕੰਮਾਂ ਦੀ ਸ਼ੁਰੂਆਤ ਪਿੰਡਾਂ ਦੇ ਵਿਕਾਸ ਵਿਚ ਨਵਾਂ ਅਧਿਆਇ ਸ਼ੁਰੂ ਕਰੇਗੀਕਿਉਂਕਿ ਇਸ ਨਾਲ ਪਿੰਡਾਂ ਵਿਚ ਬੱਚਿਆਂ ਤੇ ਜਵਾਨਾਂ ਦੇ ਖੇਡਣ ਲਈ ਸਟੇਡੀਅਮਜਿੰਮ ਵਰਗੇ ਆਧੁਨਿਕ ਕੰਮ ਸ਼ਾਮਿਲ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com