ਡੇਂਗੂ ਤੋਂ ਬਚਾਓ ਲਈ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦਿੱਤਾ ਜਾਗਰੂਕਤਾ ਸੰਦੇਸ਼
ਫਿਰੋਜ਼ਪੁਰ 20 ਅਕਤੂਬਰ
ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਡਾ. ਵਿਨੋਦ ਸਰੀਨ ਸਿਵਲ ਸਰਜਨ ਫਿਰੋਜਪੁਰ ਵੱਲੋ ਡੇਂਗੂ ਬੁਖਾਰ ਤੋ ਬਚਾਓ ਅਤੇ ਜਾਗਰੂਕਤਾ ਸਬੰਧੀ ਜਿਲਾ ਫਿਰੋਜਪੁਰ ਦੀ ਆਮ ਜਨਤਾ ਨੂੰ ਦੱਸਿਆ ਕਿ ਡੇਂਗੂ ਬੁਖਾਰ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ. ਇੱਕ ਦਮ ਤੇਜ਼ ਬੁਖਾਰ ਹੋਣਾ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆ ਆਉਣਾ, ਨੱਕ, ਮੁੰਹ, ਜਬਾੜਿਆ ਵਿੱਚੋ ਖੂਨ ਆਉਣਾ ਤੇ ਚਮੜੀ ਤੇ ਨੀਲੇ ਧੱਬੇ ਪੈਣਾ ਆਦਿ ਡੇਂਗੂ ਬੁਖਾਰ ਦੇ ਲੱਛਣ ਹਨ. ਉਨ੍ਹਾਂ ਕਿਹਾ ਕਿ ਡੇਂਗੂ ਜਿਹੀ ਭਿਆਨਕ ਬਿਮਾਰੀ ਤੋ ਬੱਚਣ ਲਈ ਸਾਨੂੰ ਘਰਾ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ. ਡੇਂਗੂ ਦਾ ਮੱਛਰ ਹਮੇਸ਼ਾ ਸਾਫ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ. ਇਸ ਲਈ ਹਫਤੇ ਵਿੱਚ ਇਕ ਵਾਰ ਆਪਣੇ ਕੂਲਰ, ਏ.ਸੀ, ਫਰਿਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਕਨਟੇਨਰ ਜਰੂਰ ਸਾਫ ਕੀਤਾ ਜਾਵੇ ਅਤੇ ਆਪਣੀਆਂ ਛਤਾਂ ਅਤੇ ਆਲੇ-ਦੁਆਲੇ ਟੁੱਟੇ ਪੁਰਾਣੇ ਡੱਬੇ, ਪੀਪੇ, ਘੜੇ ਅਤੇ ਪੁਰਾਣੇ ਟਾਇਰ ਨਾ ਰਖਣ, ਓਵਰਹੈਡ ਟੈਂਕਾ ਨੂੰ ਪੂਰੀ ਤਰਾਂ ਢੱਕ ਕੇ ਰਖਿਆ ਜਾਵੇ.
ਉਹਨਾ ਦੱਸਿਆ ਕਿ ਸਿਹਤ ਵਿਭਾਗ ਵੱਲੋ ਜਿਲਾ ਫਿਰੋਜਪੁਰ ਦੇ ਵਾਸੀਆ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਓ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋ ਟੀਮਾਂ ਦਾ ਗਠਨ ਕੀਤਾ ਗਿਆ ਹੈ. ਇਹਨਾ ਟੀਮਾ ਵੱਲੋ ਹਾਈ ਰਿਸਕ ਏਰੀਆ, ਸੱਲਮ ਏਰੀਆ, ਜਨਤਕ ਥਾਵਾਂ ਖਾਸਕਰ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਦਿ ਪ੍ਰਮੁੱਖ ਥਾਵਾਂ ਤੇ ਕੈਂਪ ਲਗਾ ਕੇ ਡੇਂਗੂ ਬੁਖਾਰ ਸਬੰਧੀ ਕੈਂਪ ਲਗਾਏ ਜਾ ਰਹੇ ਹਨ. ਇਹ ਟੀਮਾ ਘਰ ਘਰ ਜਾ ਕੇ ਵੱਧ ਤੋ ਵੱਧ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆ ਹਨ ਅਤੇ ਆਈ.ਈ.ਸੀ$ ਬੀ.ਸੀ.ਸੀ, ਸੋਰਸ ਰਿਡਕਸ਼ਨ ਗਤਿਵਿਧੀਆ ਅਤੇ ਫੀਵਰ ਸਰਵੇ ਕਰ ਰਹੀਆ ਹਨ. ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰ ਘਰ ਜਾਂ ਕੇ ਇਹਨਾ ਬਿਮਾਰੀ ਤੋ ਬੱਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ.
ਉਹਨਾ ਦੱਸਿਆ ਕਿ ਸਮੂਹ ਪ੍ਰਾਈਵੇਟ ਹਸਪਤਾਲ$ਕਲੀਨਿਕ ਅਤੇ ਲਬਾਰਟਰੀ ਦੇ ਮੁੱਖੀਆ ਨੂੰ ਨਿਰਦੇਸ ਦਿੱਤੇ ਹਨ ਕਿ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡੇਂਗੂ ਦੇ ਸੱਕੀ ਅਤੇ ਕੰਨਫਰਮ ਮਰੀਜਾ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣਾ ਅਤਿ ਜਰੂਰੀ ਹੁੰਦੀ ਹੈ. ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ$ਕਲੀਨਿਕ ਅਤੇ ਲਬਾਰਟਰੀ ਦਾ ਮੁੱਖੀ ਸੱਕੀ ਅਤੇ ਕੰਨਫਰਮ ਮਰੀਜਾ ਦੀ ਸੂਚਨਾ ਨਹੀ ਦਿੰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ. ਉਹਨਾ ਇਹ ਵੀ ਦੱਸਿਆ ਕਿ ਕੁੱਝ ਪ੍ਰਾਈਵੇਟ ਹਸਪਤਾਲ$ਕਲੀਨਿਕਾਂ ਵੱਲੋ ਡੇਂਗੂ ਕਾਰਡ ਟੈਸਟ ਕਰਵਾਇਆ ਜਾ ਰਿਹਾ ਹੈ ਜ਼ੋ ਕਿ ਸਰਕਾਰ ਦੀਆ ਗਾਇਡਲਾਈਨਜ ਅਨੁਸਾਰ ਕਾਰਡ ਟੈਸਟ ਕੰਨਫਰਮੇਟਰੀ ਟੈਸਟ ਨਹੀ ਹੈ. ਸਰਕਾਰ ਦੀ ਗਾਇਡਲਾਈਨਜ ਅਨੁਸਾਰ ਡੇਂਗੂ ਟੈਸ਼ਟ ਇਲੀਸਾ (ਥ;ਜਤ਼) ਵਿੱਧੀ ਰਾਹੀ ਹੀ ਵੈਲਿਡ ਹੈ. ਡੇਂਗੂ ਦਾ ਟੈਸ਼ਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ.
ਉਹਨਾ ਦੱਸਿਆ ਕਿ ਮੱਛਰਾ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਸੁਕਰਵਾਰ ਨੂੰ “ਡਰਾਈ ਡੇ” ਵਾਜੋ ਮਨਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ ਇਸ ਲਈ ਹਫਤੇ ਦੇ ਸੁਕਰਵਾਰ ਨੂੰ ਆਪਣੇ ਘਰ, ਦਫਤਰਾ, ਦੁਕਾਨਾ, ਅਤੇ ਹੋਟਲਾ ਵਿੱਚ ਲਗੇ ਫਰੀਜ ਅਤੇ ਕੂਲਰਾ ਨੂੰ ਸੁਕਾ ਕੇ ਸਾਫ ਕੀਤਾ ਜਾਵੇ. ਜੇਕਰ ਕਿਸੇ ਵੀ ਘਰ$ਸੰਸਥਾ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ ਤਾਂ ਪੰਜਾਬ ਮਿਂਉਸੀਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ.