ਦਿਵਾਲੀ ਦੇ ਮੋਕੇ ਤੇ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਮੁਹਿੰਮ ਦਾ ਆਗਾਜ਼
ਪਲਾਸਟਿਕ ਲਿਫਾਫੇ ਦੀ ਜਗ੍ਹਾ ਤੇ ਪੇਪਰ ਬੈਗ ਵਰਤਣ ਲਈ ਕੀਤਾ ਜਾਗਰੂਕ
ਦਿਵਾਲੀ ਮੋਕੇ ਤੇ ਸਟਰੀਟ ਵੈਂਡਰ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਕੀਤਾ ਜਾਗਰੂਕ
ਫਿਰੋਜ਼ਪੁਰ 9 ਨਵੰਬਰ
ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਜਿੱਥੇ ਸਮੇ^ਸਮੇ ਤੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਵੱਖ^ਵੱਖ ਪ੍ਰਕਾਰ ਦੇ ਅਭਿਆਨ ਚਲਾਏ ਜਾਂਦੇ ਹਨ। ਉੱਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲ, ਕਾਲਜਾ ਦੇ ਵਿਿਦਆਰਥੀਆ ਨਾਲ ਰੈਲੀਆ, ਸਮਾਜ ਸੇਵੀ ਸੰਸਥਾਵਾ ਨਾਲ ਸਾਇਕਲ ਰੈਲੀਆ, ਇਸ਼ਤਿਹਾਰ ਮੁਨਾਦੀ, ਸ਼ੋਸ਼ਲ ਮੀਡੀਆ ਆਦਿ ਰਾਹੀ ਲੋਕਾ ਨੂੰ ਜਾਗਰੂਕ ਕੀਤਾ ਜਾਦਾ ਹੈ।
ਇਸੇ ਸਬੰਧ ਵਿੱਚ ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਸ਼ਹਿਰ ਦੇ ਵੱਖ^ਵੱਖ ਸਥਾਨਾ ਤੇ ਕੰਮ ਕਰਦੇ ਸਟਰੀਟ ਵੈਂਡਰ$ਰੇਹੜੀ ਵਾਲੇ ਜੋ ਕਿ ਆਪਣਾ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿੱਚ ਵੇਚਦੇ ਹਨ। ਉਹਨਾ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਡਿਪਟੀ ਡਾਇਰੈਕਟਰ ^ਕਮ^ ਪ੍ਰਸ਼ਾਸ਼ਕ ਡਾ: ਨਯਨ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਪਰਮਿੰਦਰ ਸਿੰਘ ਸੁਖੀਜਾ ਦੇ ਦਿਸ਼ਾ^ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਦੀ ਟੀਮ ਵੱਲੋਂ ਸ਼ਹਿਰ ਦੇ ਸਟਰੀਟ ਵੈਂਡਰ ਕੋਲ ਜਾ ਕੇ ਨਗਰ ਕੌਂਸਲ ਦੇ ਸਟਾਫ ਵਲੋਂ ਤਿਆਰ ਕੀਤੇ ਪੇਪਰ ਬੈਗ ਸਟਰੀਟ ਵੈਂਡਰ ਨੂੰ ਮੁਫਤ ਵੰਡੇ ਗਏ ਅਤੇ ਇਸ ਦੇ ਬਦਲੇ ਉਹਨਾ ਵਲੋਂ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆ ਨੂੰ ਜਪਤ ਕੀਤਾ ਅਤੇ ਭੱਵਿਖ ਵਿੱਚ ਪਲਾਸਟਿਕ ਦੇ ਲਿਫਾਫੇ ਦੀ ਜਗ੍ਹਾ ਤੇ ਪੇਪਰ$ਕੱਪੜੇ ਦੇ ਥੱਲੇ ਵਰਤਣ ਲਈ ਹਦਾਇਤਾ ਕੀਤੀਆ।
ਇਸ ਤੋ ਇਲਾਵਾ ਉਹਨਾ ਵੱਲੋਂ ਪੈਦਾ ਕੀਤੇ ਕੱਚਰੇ ਨੂੰ ਡਸਟਬਿਨ ਅੰਦਰ ਪਾਉਣ ਅਤੇ ਸਬੰਧਿਤ ਵੇਸਟ ਕੁਲੇਕਟਰ ਨੂੰ ਦੇਣ ਲਈ ਸਹਿਮਤੀ ਲਈ ਗਈ। ਇਸ ਮੁਹਿੰਮ ਦੋਰਾਨ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ, ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਅਤੇ ਮੋਟੀਵੇਟਰਸ ਵਲੋਂ ਲਗਭਗ ਸ਼ਹਿਰ ਦੇ 50 ਸਟਰੀਟ ਵੈਂਡਰ ਨੂੰ 1000 ਦੇ ਕਰੀਬ ਪੇਪਰ ਬੈਗ ਵੰਡੇ ਅਤੇ ਲਗਭਗ 20 ਕਿਲੋ ਪਲਾਸਟਿਕ ਦਾ ਲਿਫਾਫਾ ਜਪਤ ਕੀਤਾ ਅਤੇ ਉਹਨਾ ਦੱਸਿਆ ਕਿ ਇਹ ਮੁਹਿੰਮ ਸੋਮਵਾਰ ਤੋ ਲੈਕੇ ਸ਼ੁਕਰਵਾਰ ਤੱਕ ਜਾਰੀ ਰਹੇਗੀ। ਜਿਸ ਵਿੱਚ ਲਗਭਗ ਸ਼ਹਿਰ ਦੇ ਸਾਰੇ ਸਟਰੀਟ ਵੈਂਡਰ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਇਹ ਨਗਰ ਕੌਂਸਲ ਵਲੋਂ ਉਹਨਾ ਲਈ ਦੀਵਾਲੀ ਦਾ ਤੋਹਫਾ ਹੋਵੇਗਾ।