ਸਰਕਾਰ ਆੜ੍ਹਤੀਆਂ ਅਤੇ ਮਜਦੁਰਾਂ ਦੇ ਕਰਫਿਊ ਪਾਸ ਪਹਿਲਾਂ ਜਾਰੀ ਕਰੇ: ਚੀਮਾ

– ਆੜ੍ਹਤੀਆਂ ਦੀ ਬਕਾਇਆ ਅਦਾਇਗੀ ਬਾਰੇ ਮੁੱਖ ਮੰਤਰੀ ਦਫ਼ਤਰ ਤੁਰੰਤ ਫੈਸਲਾ ਕਰੇ 

ਚੰਡੀਗੜ, 7 ਅਪ੍ਰੈਲ: ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਖ਼ਰੀਦ ਲਈ ਕਿਸਾਨਾਂ ਦੇ ਕਰਫਿਊ ਪਾਸ ਬਣਾਉਣ ਤੋਂ ਪਹਿਲਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਪਾਸ ਬਣਾਉਣੇ ਜ਼ਰੂਰੀ ਹਨ ਉਨ੍ਹਾਂ ਕਿਹਾ ਕਿ ਜੇਕਰ ਪੰਦਰਾਂ ਅਪ੍ਰੈਲ  ਨੂੰ ਸਰਕਾਰ ਖਰੀਦ ਕਰਨਾ ਚਾਹੁੰਦੀ ਹੈ ਤਾਂ ਆੜ੍ਹਤੀਆਂ ਨੂੰ ਆਪਣੇ ਪ੍ਰਬੰਧ ਕਰਨ ਵਾਸਤੇ ਦੱਸ ਤਰੀਕ ਨੂੰ ਪਾਸ ਚਾਹੀਦੇ ਹੋਣਗੇ  ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਆੜ੍ਹਤੀਆਂ ਨੂੰ ਪਿੰਡਾਂ ਵਿੱਚ ਘੁੰਮ ਕੇ ਪੰਜਾਬੀ ਲੇਬਰ ਤਿਆਰ ਕਰਨੀ ਪਏਗੀ ਉਨ੍ਹਾਂ ਕਿਹਾ ਕਿ ਨਰੇਗਾ ਮਜਦੂਰਾਂ ਬਾਰੇ ਜੋ ਸਰਕਾਰ ਵਿਚਾਰ ਕਰ ਰਹੀ ਹੈ  ਮੰਡੀਆਂ ਵਿੱਚ ਇਹ ਲੇਬਰ ਕੰਮ ਨਹੀਂ ਕਰ ਸਕੇਗੀ ਕਿਉਂਕਿ ਇਸ ਲੇਬਰ  ਵਿੱਚ ਜ਼ਿਆਦਾਤਰ ਵਡੇਰੀ ਉਮਰ ਦੇ ਆਦਮੀ ਅਤੇ ਜ਼ਿਆਦਾ ਔਰਤਾਂ ਹਨ ਜੋ ਮੰਡੀਆਂ ਵਿੱਚ ਪੰਜਾਹ ਕਿੱਲੋ ਦੀ ਬੋਰੀ ਦੀ ਹੈਂਡਲਿੰਗ ਨਹੀਂ ਕਰ ਸਕਣਗੇ ਇਸ ਲਈ ਹੁਣ ਤੋਂ ਹੀ ਆੜ੍ਹਤੀਆਂ ਨੂੰ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੇਬਰ ਦੇ  ਪ੍ਰਬੰਧ ਅਤੇ ਪਿੜਾਂ ਦੀ ਸਫ਼ਾਈ ਕਰਨੀ ਪਵੇਗੀ ਉਨ੍ਹਾਂ ਕਿਹਾ ਕਿ  ਮੰਡੀਆਂ ਵਿੱਚ ਆਰਜ਼ੀ  ਕੁਨੈਕਸ਼ਨ ਕਰਵਾਉਣ ਲਈ ਵੀ ਬਿਜਲੀ ਦਫ਼ਤਰਾਂ ਵਿੱਚ ਹਫਤਾ ਪਹਿਲਾਂ ਅਰਜ਼ੀਆਂ ਦੇਣੀਆਂ ਪੈਣਗੀਆਂ ਨਹੀਂ ਤਾਂ ਪੰਦਰਾਂ ਤਰੀਕ ਨੂੰ ਕੰਮ ਨਹੀਂ ਚੱਲ ਸਕੇਗਾ ਸ ਚੀਮਾ ਨੇ ਸਰਕਾਰ ਤੋਂ ਵੀ ਇਹ ਵੀ ਮੰਗ ਕੀਤੀ ਕਿ ਪੰਜਾਬ ਬਿਜਲੀ ਨਿਗਮ ਨੂੰ ਹਦਾਇਤ ਕੀਤੀ ਜਾਵੇ ਕਿ  ਪਿਛਲੇ ਸੀਜ਼ਨਾਂ ਵਿੱਚ ਲਏ ਸਾਰੇ ਆਰਜ਼ੀ ਕੁਨੈਕਸ਼ਨ  ਰਿਨਿਊ ਕਰ ਦਿੱਤੇ ਜਾਣ ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇੱਕ ਆੜ੍ਹਤੀ ਲਸੰਸੀ ਨੂੰ  ਇੱਕ ਮੁਨੀਮ ਅਤੇ  ਦੱਸ ਦੱਸ ਮਜ਼ਦੂਰਾਂ ਦੇ ਦੋ ਮਹੀਨੇ ਲਈ ਪਕੇ ਪਾਸ ਜਾਰੀ ਕਿਤੇ ਜਾਣ ਜੋ ਹਮੇਸ਼ਾਂ ਉਹ ਆਪਣੇ ਕੋਲ ਰੱਖ ਸਕਣ  ਕਿਉਂਕਿ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਚੌਵੀ ਘੰਟਿਆਂ ਵਿੱਚ ਹਰ ਸਮੇਂ  ਕੰਮ ਤੇ ਨਿਗਰਾਨੀ ਕਰਨੀ ਪੈਂਦੀ ਹੈ । ਸ ਚੀਮਾ ਨੇ ਆੜ੍ਹਤੀਆਂ ਦੀ ਪਿਛਲੇ ਸੀਜ਼ਨ ਦੀ ਝੋਨੇ ਦੀ ਬਕਾਇਆ ਆੜ੍ਹਤ ਅਤੇ ਮਜ਼ਦੂਰਾਂ ਦੀ ਮਜ਼ਦੂਰੀ ਨਾ ਮਿਲਣ ਸਬੰਧੀ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ  ਕੇਂਦਰ ਸਰਕਾਰ ਵੱਲੋਂ ਪਿਛਲੇ ਸੀਜ਼ਨ ਦੀ ਪੋਰਟਲ ਦੀ ਛੋਟ ਮਿਲਣ ਉਪਰੰਤ  ਆੜ੍ਹਤੀਆਂ ਦਾ ਦੋ ਸੌ ਕਰੋੜ ਰੁਪਏ ਜਾਰੀ ਕਰ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੀ ਜੋ ਆੜ੍ਹਤੀਆਂ ਦਾ ਬਕਾਇਆ ਰੋਕਿਆ ਗਿਆ ਸੀ ਉਸ ਨੂੰ ਲੈਣ ਲਈ ਹਰਿਆਣੇ ਦੇ ਆੜ੍ਹਤੀਆਂ ਨੂੰ ਹੜਤਾਲ ਕਰਨੀ ਪਈ ਜਿਸ ਬਾਰੇ ਅੱਜ ਹਰਿਆਣਾ ਸਰਕਾਰ ਨੇ ਬਕਾਇਆ ਪੇਮੈਂਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਮਗਰੋਂ ਹਰਿਆਣਾ ਦੀ ਹੜਤਾਲ ਖੁੱਲ੍ਹ ਗਈ ਹੈ ਉਨ੍ਹਾਂ ਕਿਹਾ ਕਿ ਕਰੋਨਾ  ਦੇ ਗੰਭੀਰ ਸੰਕਟ ਵਿੱਚ ਜਾਣਿਆ ਆੜ੍ਹਤੀ ਸਰਕਾਰ ਨੂੰ ਕਿਸੇ ਮਸਲੇ ਵਿੱਚ ਉਲਝਾਉਣਾ ਨਹੀਂ ਚਾਹੁੰਦੇ ਪਰ  ਖੁਰਾਕ ਵਿਭਾਗ  ਕੋਲ ਦੇ ਲਈ ਰਕਮ ਨਹੀਂ ਇਸ ਲਈ ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ ਇਹ ਰਕਮ ਜਾਰੀ ਕਰੇ।ਉਨ੍ਹਾਂ  ਕਿਹਾ  ਇਸ ਮਸਲੇ ਨੂੰ  ਸਿਆਸੀ ਰੰਗਤ ਨਾ  ਦਿੱਤੀ  ਜਾਵੇ । ਮੰਡੀਆਂ ਵਿੱਚ ਕੋਈ ਅਕਾਲੀ ਜਾਂ ਕਾਂਗਰਸੀ ਨਹੀਂ ਸਗੋਂ ਸਭ ਆੜ੍ਹਤੀ ਹਨ ਅਤੇ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ ਕਈ ਚੇਅਰਮੈਨਾ ਅਤੇ ਵਾਈਸ ਚੇਅਰਮੈਅ ਦੀ ਵੀ ਦਾਮੀ ਅਤੇ ਮਜ਼ਦੂਰੀ ਬਕਾਇਆ ਪਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਵਲੋ ਆੜ੍ਹਤੀਾਆਂ ਰਾਂਹੀ ਅਦਾਇਗੀ ਕਰਨ ਦੇ ਫ਼ੈਸਲੇ ਉਪਰੰਤ ਆੜ੍ਹਤੀ ਸਰਕਾਰ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ   ਪਰ ਜੇਕਰ ਸਰਕਾਰ ਨੇ ਬਕਾਇਆ ਜਾਰੀ ਨਾ ਕੀਤਾ ਤਾਂ ਜਦੋਂ ਵੀ ਮੰਡੀਆਂ ਖੁੱਲ੍ਹਣਗੀਆਂ ਸਭ ਤੋਂ ਪਹਿਲਾਂ ਇਸ ਵਿਸ਼ੇ ਤੇ ਮੀਟਿੰਗ ਕਰਕੇ ਕੋਈ ਸਖ਼ਤ ਫ਼ੈਸਲਾ ਲਿਆ ਜਾਵੇਗਾ ।

Read more