Case registered against Sukhbir Badal and others for blocking highway: ਸੁਖਬੀਰ ਬਾਦਲ, ਬਿਕਰਮ ਮਜੀਠੀਆ, ਰਣਜੀਤ ਬ੍ਰਹਮਪੁਰਾ ਮਸਮੇਤ 150-200 ਅਣਪਛਾਤਿਆਂ ਖਿਲਾਫ ਧਾਰਾ 341/283/431/188/148 ਆਈ.ਪੀ.ਸੀ 8 ਬੀ.ਐਨ.ਐੱਚ ਐਕਟ 1956 ਅਧੀਨ ਮੁਕੱਦਮਾ ਦਰਜ

Ferozpur, 9 December 2017 (PunjabUpdate.Com)-Case registered against Sukhbir Badal and others for blocking highway.ਪੁਲਿਸ ਥਾਣਾ ਮਖੂ ਦੇ ਐੱਸ.ਐੱਚ.ਓ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ ਆਦਿ ਸਮੇਤ 150-200 ਅਣਪਛਾਤਿਆਂ ਖਿਲਾਫ ਧਾਰਾ 341/283/431/188/148 ਆਈ.ਪੀ.ਸੀ 8 ਬੀ.ਐਨ.ਐੱਚ ਐਕਟ 1956 ਅਧੀਨ ਮੁਕੱਦਮਾ ਦਰਜ ਕੀਤਾ ਹੈ।   ਪੁਲਿਸ ਥਾਣਾ ਮਖੂ ਅੰਦਰ  ਸੁਖਬੀਰ ਬਾਦਲ ਸਮੇਤ ਸੈਂਕੜੇ ਅਕਾਲੀ ਆਗੂਆਂ ਖਿਲਾਫ ਧਾਰਾ 144 ਦੀ ਉਲੰਘਣਾ ਕਰਕੇ ਕੌਮੀ ਮਾਰਗ 54 ਤੇ ਪੈਂਦੇ ਬੰਗਾਲੀ ਵਾਲੇ ਪੁਲ ਤੇ ਧਰਨਾ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।  ਮੱਲਾਵਾਲਾ ਅੰਦਰ ਨਗਰ ਪੰਚਾਇਤ ਚੋਣਾਂ ‘ਚ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ ਕਾਂਗਰਸੀਆਂ ਵੱਲੋਂ ਹਮਲਾ ਕਰਕੇ ਅਕਾਲੀ ਆਗੂਆਂ ਦੀਆ ਗੱਡੀਆਂ ਭੰਨ ਦਿੱਤੇ ਜਾਣ ਤੇ ਨਾਮਜ਼ਦਗੀ ਕਾਗ਼ਜ਼ ਨਾ ਭਰਨ ਦੇਣ ਆਦਿ ਥਾਵਾਂ ‘ਤੇ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦੀਆਂ ਨਾਮਜ਼ਦਗੀਆਂ ਸਮੇਂ ਹੋਈਆਂ ਵਧੀਕੀਆਂ ਅਤੇ ਅਕਾਲੀ ਵਰਕਰਾਂ ਖਿਲਾਫ਼ ਹੀ ਮੁਕੱਦਮੇ ਦਰਜ ਕੀਤੇ ਜਾਣ ਦੇ ਰੋਸ ਵਜੋਂ ਮਖੂ ਅੰਮ੍ਰਿਤਸਰ ਕੌਮੀ ਮਾਰਗ 54 ‘ਤੇ ਅਕਾਲੀ ਦਲ ਨੇ ਧਰਨਾ ਲਗਾ ਆਵਾਜਾਈ ਠੱਪ ਕਰ ਦਿੱਤੀ ਸੀ। 

Read more