ਕੈਪਟਨ ਵਲੋਂ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ- 19 ਆਈਪੀਐਸ ਅਧਿਕਾਰੀਆਂ ਨੂੰ ਬਦਲ ਕੇ ਕੀਤਾ ਇਧਰੋਂ-ਉਧਰ

– 8 ਆਈਜੀ ਰੈਂਕ ਦੇ ਪੁਲਿਸ ਅਫਸਰਾਂ ਨੂੰ ਤਰੱਕੀ ਦੇ ਕੇ ਬਣਾਇਆ ਏਡੀਜੀਪੀ

– ਹਰਦਿਆਲ ਸਿੰਘ ਮਾਨ ਫਿਰੋਜ਼ਪੁਰ ਰੇਂਜ ਦੇ ਆਈਜੀ ਨਿਯੁਕਤ

ਚੰਡੀਗੜ੍ਹ, 2 ਜਨਵਰੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕਰਦਿਆਂ 19 ਆਈਪੀਐਸ ਅਧਿਕਾਰੀਆਂ ਨੂੰ ਇਧਰੋਂ-ਉਧਰ ਕੀਤਾ ਹੈ ਉਥੇ ਹੀ ਉਨ੍ਹਾਂ 8 ਆਈਜੀ ਰੈਂਕ ਦੇ ਪੁਲਿਸ ਅਫਸਰਾਂ ਨੂੰ ਤਰੱਕੀ ਦੇ ਕੇ ਏਡੀਜੀਪੀ ਬਣਾਇਆ ਹੈ।

1994 ਬੈਚ ਦੇ 8 ਆਈਪੀਐਸ ਅਧਿਕਾਰੀਆਂ ਡਾ. ਨਰੇਸ਼ ਕੁਮਾਰ, ਰਾਮ ਸਿੰਘ, ਐਸ. ਐਸ. ਸ੍ਰੀਵਾਸਤਵਾ, ਪ੍ਰਵੀਨ ਕੁਮਾਰ ਸਿਨਹਾ, ਬੀ. ਚੰਦਰਾ ਸ਼ੇਖਰਾ, ਅਮਰਦੀਪ ਸਿੰਘ ਰਾਏ, ਵੀ. ਨੀਰਜਾ ਅਤੇ ਅਨੀਤਾ ਪੁੰਜ ਨੂੰ ਤਰੱਕੀ ਦੇ ਕੇ ਏਡੀਜੀਪੀ ਬਣਾਇਆ ਗਿਆ ਹੈ।

ਬਦਲੇ ਗਏ ਅਧਿਕਾਰੀਆਂ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿਚ ਡਰੱਗ ਦੇ ਮੁੱਦੇ ਨੂੰ ਲੈ ਕੇ ਸੁਰਖੀਆਂ ਵਿਚ ਰਹੇ ਪੁਲਿਸ ਅਧਿਕਾਰੀ ਹਰਦਿਆਲ ਸਿੰਘ ਮਾਨ ਨੂੰ ਫਿਰੋਜ਼ਪੁਰ ਰੇਂਜ ਦਾ ਆਈਜੀ ਲਗਾਇਆ ਗਿਆ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਬਦਲੇ ਗਏ ਆਈਪੀਐਸ ਅਧਿਕਾਰੀਆਂ ਵਿਚ 4 ਏਡੀਜੀਪੀ ਰੈਂਕ, 14 ਆਈਜੀ ਅਤੇ 1 ਡੀਆਈਜੀ ਰੈਂਕ ਦੇ ਪੁਲਿਸ ਅਫਸਰ ਸ਼ਾਮਲ ਹਨ। ਸੂਬੇ ਦੇ ਇੰਟੈਂਲੀਜੈਂਸ ਚੀਫ ਵੀ.ਕੇ. ਭਾਵਰਾ ਨੂੰ ਬਦਲ ਕੇ ਡੀਜੀਪੀ ਪੰਜਾਬ ਹੋਮ ਗਾਰਡ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ, ਵਰਿੰਦਰ ਕੁਮਾਰ ਤੋਂ ਏਡੀਜੀਪੀ ਸੁਰੱਖਿਆ ਦਾ ਚਾਰਜ ਵਾਪਸ ਲੈ ਕੇ ਉਨ੍ਹਾਂ ਨੂੰ ਇੰਟੈਂਲੀਜੈਂਸ ਦਾ ਚੀਫ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਪ੍ਰੀਤ ਕੌਰ ਦਿਓਂ ਨੂੰ ਕਰਾਈਮ ਤੋਂ ਬਦਲ ਕੇ ਏਡੀਜੀਪੀ ਕਮਿਊਨਿਟੀ ਮਾਮਲੇ ਡਿਵੀਜ਼ਨ (ਸੀਏਡੀ) ਪੰਜਾਬ ਅਤੇ ਵਾਧੂ ਚਾਰਜ ਔਰਤਾਂ ਤੇ ਬੱਚਿਆਂ ਮਾਮਲੇ ਲਗਾਇਆ ਗਿਆ ਹੈ। ਐਸ. ਕੇ. ਅਢਥਾਨਾ ਨੂੰ ਬਦਲ ਕੇ ਏਡੀਜੀਪੀ ਹਿਊਮਨ ਰਾਈਟਸ, ਸ਼ਸੀ ਪ੍ਰਭਾ ਦਿਵੇਦੀ ਨੂੰ ਬਦਲ ਕੇ ਏਡੀਜੀਪੀ ਲੋਕਪਾਲ ਪੰਜਾਬ ਅਤੇ ਵਾਧੂ ਤੌਰ ਉਤੇ ਨੋਡਲ ਅਫਸਰ, ਪੰਜਾਬ ਪੁਲਿਸ ਚੋਣ ਸੈਲ, ਏਡੀਜੀਪੀ ਨਰੇਸ਼ ਕੁਮਾਰ ਨੂੰ ਇੰਟੈਂਲੀਜੈਂਸ ਤੋਂ ਬਦਲ ਕੇ ਏਡੀਜੀਪੀ ਕਰਾਈਮ ਪੰਜਾਬ ਅਤੇ ਐਸ.ਸੀ.ਆਰ.ਬੀ. ਪੰਜਾਬ, ਆਈਜੀ ਰਾਮ ਸਿੰਘ ਨੂੰ ਤਰੱਕੀ ਮਿਲਣ ਉਤੇ ਤੈਨਾਤੀ ਦਿੰਦੇ ਹੋਏ ਏਡੀਜੀਪੀ ਮੌਡਨਾਈਜਰੇਸ਼ਨ ਪੰਜਾਬ ਲਗਾਇਆ ਗਿਆ ਹੈ । ਆਈਜੀ ਐਸ. ਐਸ. ਸ੍ਰੀਵਾਸਤਵਾ ਨੂੰ ਏਡੀਜੀਪੀ ਸੁਰੱਖਿਆ ਪੰਜਾਬ ਅਤੇ ਵਾਧੂ ਤੌਰ ਉਤੇ ਏਡੀਜੀਪੀ ਪ੍ਰਵਾਸੀ ਮਾਮਲੇ,  ਆਈਜੀ ਪ੍ਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਦੇ ਅਹੁਦੇ ਉਤੇ ਤਰੱਕੀ ਮਿਲਣ ਦੇ ਨਾਲ ਹੀ ਨਵੀਂ ਤੈਨਾਤੀ ਏਡੀਜੀਪੀ ਜੇਲ੍ਹਾਂ ਵਜੋਂ ਦਿੱਤੀ ਗਈ ਹੈ। ਇਸੇ ਤਰ੍ਹਾਂ ਆਈਜੀ ਬੀ. ਚੰਦਰਾਸ਼ੇਖਰ ਨੂੰ ਏਡੀਜੀਪੀ ਵਜੋਂ ਤਰੱਕੀ ਮਿਲਦੇ ਸਾਰ ਹੀ ਫਿਰੋਜ਼ਪੁਰ ਤੋਂ ਬਦਲ ਕੇ ਏਡੀਜੀਪੀ ਕਰਾਈਮ ਪੰਜਾਬ ਅਤੇ ਆਈਵੀਸੀ ਪੰਜਾਬ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਈਜੀ. ਏਐਸ ਰਾਏ ਨੂੰ ਏਡੀਜੀਪੀ ਬਣਦੇ ਸਾਰ ਹੀ ਏਡੀਜੀਪੀ ਐਚ.ਆਰ.ਡੀ. ਪੰਜਾਬ ਤੈਨਾਤ ਕੀਤਾ ਗਿਆ ਹੈ। ਆਈਜੀ. ਵੀ. ਨੀਰਜਾ ਨੂੰ ਏਡੀਜੀਪੀ ਬਣਦੇ ਹੀ ਏਡੀਜੀਪੀ ਵੈਲਫੇਅਰ ਪੰਜਾਬ, ਅਨੀਤਾ ਪੁੰਜ ਨੂੰ ਤਰੱਕੀ ਮਿਲਣ ਉਤੇ ਏਡੀਜੀਪੀ ਕਮ ਡਾਇਰੈਕਟਰ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਪੀ.ਏ.ਪੀ. ਫਿਲੌਰ ਲਗਾਇਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਆਈਜੀ ਵਿਭਾ ਰਾਜ ਨੂੰ ਬਦਲ ਕੇ ਆਈਜੀ ਮਾਡਰਨਾਈਜੇਸ਼ਨ ਅਤੇ ਵਾਧੂ ਤੌਰ ਉਤੇ ਆਈਜੀ ਸੁਰੱਖਿਆ ਪੰਜਾਬ, ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਕਰਾਈਮ ਦੇ ਨਾਲ-ਨਾਲ ਵਾਧੂ ਤੌਰ ਉਤੇ ਆਈਜੀਪੀ ਕਰਾਈਮ ਕਮ ਐਸਸੀਆਰਬੀ, ਐਮ.ਐਸ ਛੀਨਾ ਨੂੰ ਆਈਜੀ ਹਿਊਮਨ ਰਾਈਟਸ ਅਤੇ ਵਾਧੂ ਤੌਰ ਉਤੇ ਆਈਜੀਪੀ ਕਰਾਈਮ ਦਾ ਚਾਰਜ, ਮਨੀਸ਼ ਚਾਵਲਾ ਨੂੰ ਵਿਜੀਲੈਂਸ ਬਿਊਰੋ ਤੋਂ ਬਦਲ ਕੇ ਆਈਜੀਪੀ, ਆਈਆਰਬੀ ਪੰਜਾਬ ਅਤੇ ਵਾਧੂ ਤੌਰ ਉਤੇ ਐਕਸਾਈਜ਼ ਤੇ ਟੈਕਸ ਵਿਭਾਗ ਪੰਜਾਬ ਲਗਾਇਆ ਗਿਆ ਹੈ। ਐਸ. ਕੇ. ਸਿੰਘ ਨੂੰ ਬਦਲ ਕੇ ਆਈਜੀ ਕਰਾਈਮ ਪੰਜਾਬ ਅਤੇ ਔਰਤਾਂ ਖਿਲਾਫ ਕਰਾਈਮ ਦਾ ਚਾਰਜ ਦਿੱਤਾ ਗਿਆ ਹੈ ਜਦੋਂ ਕਿ ਹਰਦਿਆਲ ਸਿੰਘ ਮਾਨ ਨੂੰ ਬਦਲ ਕੇ ਡੀਆਈਜੀ ਫਿਰੋਜ਼ਪੁਰ ਰੇਂਜ ਲਗਾਇਆ ਗਿਆ ਹੈ। 

Read more