ਕਰੋਨਾ ਦੀ ਚਪੇਟ ਵਿੱਚ ਆਏ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ
ਪੰਜਾਬ ਦੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਕਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ।ਇਸ ਗੱਲ ਦੀ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ।
ਸੰਦੀਪ ਸੰਧੂ ਨੇ ਆਪਣੇ ਵਰਕਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਹਲਕਾ ਦਾਖਾ ਨਿਵਾਸੀਉ ਮੈ ਤੁਹਾਨੂੰ ਸਾਰਿਆ ਨੂੰ ਦੱਸਣਾ ਚਾਹੁੰਦਾ ਹਾਂ ਕਿ ਬੀਤੀ 27 ਨਵੰਬਰ ਤੋ ਕਰੋਨਾ ਪਾਜਿਟਿਵ ਹੋਣ ਕਾਰਨ ਮੈ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਹਾਂ। ਜਿਆਦਾ ਬੀਮਾਰ ਹੋਣ ਕਾਰਨ ਮੈ ਤੁਹਾਨੂੰ ਪਹਿਲਾ ਸੂਚਿਤ ਨਹੀ ਕਰ ਸਕਿਆ। ਇਸੇ ਕਾਰਨ ਮੈ ਤੁਹਾਡੇ ਫੋਨ, ਮੈਸੇਜ ਦਾ ਜਵਾਬ ਵੀ ਨਹੀ ਦੇ ਸਕਿਆ। ਉਮੀਦ ਹੈ ਕਿ ਜਲਦ ਹੀ ਸਿਹਤਯਾਬ ਹੋ ਕੇ ਤੁਹਾਡੀ ਸੇਵਾ ਵਿੱਚ ਜਲਦ ਹਾਜ਼ਰ ਹੋਵਾਂਗਾ