ਨਵੇਂ ਸਾਲ ਮੌਕੇ ਵਿਦਿਆਰਥਣਾਂ ਨੂੰ “ਸਮਾਰਟਫੋਨ” ਦੇਵੇਗੀ ਕੈਪਟਨ ਸਰਕਾਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਤੇ ਟਵਿੱਟਰ ਉਤੇ ਕੀਤਾ ਐਲਾਨ-26 ਜਨਵਰੀ ਨੂੰ ਹੋਵੇਗੀ ਸ਼ੁਰੂਆਤ

“This 26th Jan, when we celebrate the Republic Day, we will start the 1st Phase of the smartphone distribution. 1st batch of 1.6 lakh smartphones will be given to girl students of Class 11 & 12. Hoping that these phones will help them in their studies & make them more tech-savvy.” 

PunjabUpdate.Com

ਚੰਡੀਗੜ੍ਹ, 3 ਫਰਵਰੀ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਅਤੇ ਟਵਿੱਟਰ ਉਤੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਨਵੇਂ ਸਾਲ 2020 ਦੇ ਪਹਿਲੇ ਮਹੀਨੇ 26 ਜਨਵਰੀ ਮੌਕੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੀ ਸ਼ੁਰੂਆਤ ਕਰੇਗੀ। ਪਹਿਲੇ ਪੜਾਅ ਤਹਿਤ 11ਵੀਂ ਅਤੇ 12ਵੀਂ ਕਲਾਸਾਂ ਦੀਆਂ ਵਿਦਿਆਰਥਣਾਂ ਨੂੰ ਡੇਢ ਲੱਖ ਸਮਾਰਟਫੋਨ ਵੰਡੇ ਜਾਣਗੇ। ਇਸ ਤੋਂ ਬਾਅਦ ਪੜਾਅਵਾਰ ਅੱਗੇ ਸਮਾਰਟਫੋਨ ਵੰਡਣ ਦੀ ਲੜੀ ਚਲਾਈ ਜਾਵੇਗੀ।


ਇੱਥੇ ਇਹ ਦੱਸਣਯੋਗ ਹੈ ਕਿ ਸਾਲ 2017 ਦੀਆਂ ਚੋਣਾਂ ਮੌਕੇ ਆਪਣੇ ਚੋਣ ਮੈਨੀਫੈਸਟੋ ਵਿਚ ਕਾਂਗਰਸ ਨੇ ਸੂਬੇ ਵਿਚ ਸਰਕਾਰ ਬਣਾਉਣ ਲਈ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ।

Read more